ਪੰਜਾਬ

punjab

ETV Bharat / bharat

ਦਿੱਲੀ ਹਾਈਕੋਰਟ ਨੇ DSGMC ਚੋਣਾਂ ਨਾਲ ਸਬੰਧਤ ਪਟੀਸ਼ਨਾਂ ਦਾ ਕੀਤਾ ਨਿਪਟਾਰਾ

ਦਿੱਲੀ ਹਾਈਕੋਰਟ ਨੇ DSGMC ਦੀਆਂ ਚੋਣਾਂ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦਿੱਤਾ ਹੈ। ਦਰਅਸਲ, ਗੁਰਦੁਆਰਾ ਚੋਣਾਂ ਦੇ ਡਾਇਰੈਕਟੋਰੇਟ ਅਤੇ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਚੋਣਾਂ ਮੁਕੰਮਲ ਹੋ ਗਈਆਂ ਹਨ ਅਤੇ ਗਿਣਤੀ ਹੋ ਰਹੀ ਹੈ।

ਦਿੱਲੀ ਹਾਈਕੋਰਟ ਨੇ DSGMC ਚੋਣਾਂ ਦੀ ਸਾਰੀਆਂ ਪਟੀਸ਼ਨਾਂ ਦਾ ਕੀਤਾ ਨਿਪਟਾਰਾ
ਦਿੱਲੀ ਹਾਈਕੋਰਟ ਨੇ DSGMC ਚੋਣਾਂ ਦੀ ਸਾਰੀਆਂ ਪਟੀਸ਼ਨਾਂ ਦਾ ਕੀਤਾ ਨਿਪਟਾਰਾ

By

Published : Aug 25, 2021, 6:17 PM IST

ਨਵੀਂ ਦਿੱਲੀ:ਦਿੱਲੀ ਹਾਈਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦਿੱਤਾ ਹੈ। ਗੁਰਦੁਆਰਾ ਚੋਣਾਂ ਡਾਇਰੈਕਟੋਰੇਟ ਅਤੇ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ।

ਹਾਈ ਕੋਰਟ ਦੇ ਸਿੰਗਲ ਬੈਂਚ ਨੇ 17 ਅਗਸਤ ਨੂੰ 22 ਅਗਸਤ ਨੂੰ ਹੋਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ 22 ਜੁਲਾਈ ਨੂੰ ਦਿੱਲੀ ਸਰਕਾਰ ਦੇ ਚੋਣ ਡਾਇਰੈਕਟੋਰੇਟ, ਗੁਰਦੁਆਰਾ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਚੋਣਾਂ 22 ਅਗਸਤ ਨੂੰ ਹੋਣਗੀਆਂ ਅਤੇ ਇਸਦੇ ਨਤੀਜੇ 31 ਅਗਸਤ ਤੋਂ ਪਹਿਲਾਂ ਐਲਾਨੇ ਜਾਣਗੇ।

ਪਹਿਲਾਂ ਇਹ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਸਨ। ਇਸ ਦੇ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਸੀ। ਨਾਮਜ਼ਦਗੀਆਂ ਵੀ ਦਾਖਲ ਕੀਤੀਆਂ ਗਈਆਂ। ਨਾਮਜ਼ਦਗੀਆਂ ਦੀ ਪੜਤਾਲ ਵੀ ਕੀਤੀ ਗਈ ਸੀ, ਪਰ ਚੋਣਾਂ ਤੋਂ ਦੋ ਦਿਨ ਪਹਿਲਾਂ, ਕੋਰੋਨਾ ਦੀ ਦੂਜੀ ਲਹਿਰ ਕਾਰਨ ਇਹ ਚੋਣਾਂ ਰੋਕ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ:- DSGMC Election Result Live: ਸਰਨਾ ਨੂੰ ਮਿਲੀ ਜਿੱਤ, ਹਾਰ ਤੋਂ ਬਾਅਦ ਵੀ ਮੈਂਬਰ ਬਣਨਗੇ ਸਿਰਸਾ

ABOUT THE AUTHOR

...view details