ਨਵੀਂ ਦਿੱਲੀ:ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਭਾਜਪਾ ਉੱਤੇ ਵੱਡਾ ਦੋਸ਼ ਲਾਇਆ ਗਿਆ ਹੈ। ਮਨੀਸ਼ ਸਿਸੋਦੀਆ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਦਿਆ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਜਪਾ ਵਲੋਂ ਆਪਣੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਦਾ ਸੰਦੇਸ਼ ਮਿਲਿਆ ਹੈ। ਮਨੀਸ਼ ਸਿਸੋਦੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੂੰ ਤੋੜਨ ਉੱਤੇ ਸੀਬੀਆਈ ਅਤੇ ਈਡੀ ਦੇ ਸਾਰੇ ਕੇਸ ਬੰਦ ਕਰਾਉਣ ਦਾ ਆਫਰ ਆਇਆ ਹੈ।
ਮਨੀਸ਼ ਸਿਸੋਦੀਆਂ ਨੇ ਟਵੀਟ ਕਰਦਿਆ
(Manish Sisodia Tweet on BJP) ਲਿਖਿਆ ਕਿ, "ਮੇਰੇ ਕੋਲ ਭਾਜਪਾ ਦਾ ਸੁਨੇਹਾ ਆਇਆ ਹੈ - "ਆਪ" ਤੋੜੋ ਅਤੇ ਭਾਜਪਾ ਵਿੱਚ ਸ਼ਾਮਲ ਹੋਵੋ, ਸੀਬੀਆਈ ਈਡੀ ਦੇ ਸਾਰੇ ਕੇਸ ਬੰਦ ਕਰ ਦਿੱਤੇ ਜਾਣਗੇ।
ਭਾਜਪਾ ਨੂੰ ਮੇਰਾ ਜਵਾਬ- ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ, ਮੈਂ ਰਾਜਪੂਤ ਹਾਂ। ਮੈਂ ਆਪਣਾ ਸਿਰ ਵੱਢ ਲਵਾਂਗਾ, ਪਰ ਭ੍ਰਿਸ਼ਟ-ਸਾਜ਼ਿਸ਼ਕਾਰਾਂ ਅੱਗੇ ਨਹੀਂ ਝੁਕਾਂਗਾ। ਮੇਰੇ ਖਿਲਾਫ ਸਾਰੇ ਕੇਸ ਝੂਠੇ ਹਨ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ।"
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਸਾਧਿਆ ਨਿਸ਼ਾਨਾ:
ਮਨੀਸ਼ ਸਿਸੋਦੀਆ ਦੇ ਬਿਆਨ ਤੋਂ ਬਾਅਦ ਭਾਜਪਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਜਪਾ ਨੇਤਾ ਮਨਜਿੰਦਰ ਸਿਰਸਾ ਨੇ ਟਵਿੱਟਰ ਉੱਤੇ ਵੀਡੀਓ ਜਾਰੀ ਕਰਦਿਆ ਕਿਹਾ ਕਿ, "ਭਾਜਪਾ ਦਾ ਸਭ ਤੋਂ ਛੋਟਾ ਵਰਕਰ ਹੋਣ ਦੇ ਬਾਵਜੂਦ, ਮੈਂ ਮਾਣ ਨਾਲ ਅਤੇ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਸਿਸੋਦੀਆ ਜੀ ਵਰਗੇ ਨੇਤਾ, ਜੋ ਸ਼ਰਾਬ ਦੀ ਦਲਾਲੀ ਖਾਂਦੇ ਹਨ ਅਤੇ ਝੂਠ ਬੋਲਦੇ ਹਨ, @BJP4India ਨੂੰ ਨਾ ਤਾਂ ਲੋੜ ਸੀ, ਨਾ ਕਦੇ ਹੋਵੇਗੀ।"
ਇਸ ਤੋਂ ਪਹਿਲਾਂ ਵੀ ਭਾਜਪਾ ਨੇਤਾ ਮਨਜਿੰਦਰ ਸਿਰਸਾ ਨੇ ਮਨੀਸ਼ ਸਿਸੋਦੀਆ ਵਲੋਂ ਕੀਤੇ ਇਕ ਟਵੀਟ ਦਾ ਜਵਾਬ ਦਿੱਤਾ ਜਿਸ ਵਿੱਚ ਮਨੀਸ਼ ਸਿਸੋਦੀਆ ਵਲੋਂ ਸਿੱਖਿਆ ਨੂੰ ਬਚਾਉਣ ਵਾਲੀ ਬਣਾਈ ਕਾਲਪਨਿਕ ਤਸਵੀਰ ਨੂੰ, ਮਨਜਿੰਦਰ ਸਿਰਸਾ ਨੇ ਸ਼ਰਾਬ ਦੀਆਂ ਬੋਤਲਾਂ ਵਿਖਾਈ ਦੇਣ ਵਾਲੀ ਰੀ-ਐਡਿਟਕਾਲਪਨਿਕ ਤਸਵੀਰ ਸਾਂਝੀ ਕੀਤੀ। ਲਗਾਤਾਰ ਵਿਰੋਧੀਆਂ ਵਲੋਂ ਟਵਿੱਟਰ ਉੱਤੇ ਇਹ ਜੰਗ ਜਾਰੀ ਹੈ।
ਭਾਜਪਾ ਦੇ ਬੁਲਾਰੇ ਗੌਰਵ ਭਾਟਿਆ ਨੇ ਟਵੀਟਕਰ ਕੇ ਆਪ ਸਰਕਾਰ ਉੱਤੇ ਖੂਬ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਕੋਲ ਜਨਤਾ ਦੇ ਸਵਾਲਾਂ ਦੇ ਜਵਾਬ ਨਹੀਂ ਹਨ।
ਭਾਜਪਾ ਦਾ ਦਿੱਲੀ ਵਿੱਚ ਪ੍ਰਦਰਸ਼ਨ:
ਦਿੱਲੀ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਭਾਜਪਾ ਨੇਤਾਵਾਂ ਅਤੇ ਵਰਕਰਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼ਰਾਬ ਘੁਟਾਲੇ ਨੂੰ ਲੈ ਕੇ ਭਾਜਪਾ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਿਸੋਦੀਆ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਹੋਣ ਦੀ ਖ਼ਬਰ ਆਈ, ਪਰ ਸੀਬੀਆਈ ਨੇ ਨਕਾਰਿਆ:
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Delhi Excise Policy Case) ਨੂੰ ਲੁੱਕਆਊਟ ਨੋਟਿਸ ਭੇਜਣ ਦੀ ਸੂਚਨਾ ਐਤਵਾਰ ਸਵੇਰੇ ਪੂਰੇ ਦੇਸ਼ ਵਿੱਚ ਅੱਗ (Lookout Notice to Sisodia) ਵਾਂਗ ਫੈਲ ਗਈ ਸੀ। ਸਿਸੋਦੀਆ ਨੇ ਵੀ ਟਵੀਟ ਕਰਕੇ ਲਗਭਗ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ, ਪਰ ਦੁਪਹਿਰ ਬਾਅਦ ਸੀਬੀਆਈ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਸਿਸੋਦੀਆ ਦੇ ਵਿਦੇਸ਼ ਜਾਣ 'ਤੇ ਪਾਬੰਦੀ ਲਗਾਉਣ ਲਈ (Liquor Policy of Delhi) ਲੁੱਕਆਊਟ ਨੋਟਿਸ ਭੇਜਿਆ ਸੀ।ਸ਼ਨੀਵਾਰ ਨੂੰ ਸੀਬੀਆਈ ਨੇ ਐਫਆਈਆਰ ਵਿੱਚ ਨਾਮਜ਼ਦ 15 ਮੁਲਜ਼ਮਾਂ ਵਿੱਚੋਂ ਪੰਜ ਨੂੰ ਪੁੱਛਗਿੱਛ ਲਈ ਸੀਬੀਆਈ ਦਫ਼ਤਰ ਵਿੱਚ ਬੁਲਾਇਆ ਸੀ। ਸੂਤਰਾਂ ਦੀ ਮੰਨੀਏ ਤਾਂ ਇਹ ਸਾਰੇ ਮਨੀਸ਼ ਸਿਸੋਦੀਆ ਦੇ ਕਰੀਬੀ ਦੱਸੇ ਜਾਂਦੇ ਹਨ। ਇਨ੍ਹਾਂ ਸਾਰਿਆਂ ਨੂੰ ਆਪਣੇ ਬਿਆਨ ਦਰਜ ਕਰਨ ਲਈ ਸੀਬੀਆਈ ਹੈੱਡਕੁਆਰਟਰ ਬੁਲਾਇਆ ਗਿਆ ਸੀ। ਸੀਬੀਆਈ ਨੇ ਇਸ ਸਭ 'ਤੇ ਅਪਰਾਧਿਕ ਸਾਜ਼ਿਸ਼, ਖਾਤਿਆਂ ਦੀ ਦੁਰਵਰਤੋਂ ਅਤੇ ਨਾਜਾਇਜ਼ ਫਾਇਦਾ ਲੈਣ ਦੇ ਦੋਸ਼ਾਂ ਸਮੇਤ ਕਈ ਧਾਰਾਵਾਂ ਦੇ ਦੋਸ਼ ਲਗਾਏ ਹਨ। ਸੀਬੀਆਈ ਦੀ ਐਫਆਈਆਰ ਵਿੱਚ ਮਨੀਸ਼ ਸਿਸੋਦੀਆ (Liquor Policy of Delhi) ਨੂੰ ਮੁਲਜ਼ਮ ਨੰਬਰ ਇੱਕ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪੀਐਮ ਮੋਦੀ ਦਾ ਇੱਕ ਪੁਰਾਣਾ ਬਿਆਨ ਟਵੀਟ ਕੀਤਾ ਅਤੇ ਲਿਖਿਆ ਸੀ ਕਿ "ਸੀਬੀਆਈ ਦੇ ਛਾਪੇ ਬਾਰੇ ਮੋਦੀ ਜੀ ਦਾ ਇਹ ਬਿਆਨ ਸੁਣੋ, ਜੇਕਰ ਤੁਸੀਂ ਨਹੀਂ ਸੁਣਿਆ ਤਾਂ ਤੁਸੀਂ ਇੱਕ ਬਹੁਤ ਵੱਡਾ ਸੱਚ ਜਾਣਨ ਤੋਂ ਵਾਂਝੇ ਹੋ ਜਾਵੋਗੇ।"
ਦੱਸ ਦੇਈਏ ਕਿ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਹੋ ਰਹੇ ਰੌਲੇ ਦਰਮਿਆਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਨੇਤਾ ਲਗਾਤਾਰ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਸ਼ਨੀਵਾਰ ਦੁਪਹਿਰ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਹੈੱਡਕੁਆਰਟਰ 'ਚ ਪ੍ਰੈੱਸ ਕਾਨਫਰੰਸ 'ਚ ਸਵਾਲ ਚੁੱਕ ਕੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਇਕ-ਇਕ ਕਰਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਸੀਬੀਆਈ ਦੇ ਇੰਨੇ ਛਾਪਿਆਂ ਤੋਂ ਬਾਅਦ ਵੀ ਸੀਬੀਆਈ ਨੇ ਕੁਝ ਨਹੀਂ ਦੱਸਿਆ ਕਿ ਉਸ ਨੂੰ ਕੀ ਮਿਲਿਆ ਹੈ। ਆਬਕਾਰੀ ਨੀਤੀ ਵਿੱਚ ਕੋਈ ਹੇਰਾਫੇਰੀ ਨਹੀਂ ਹੋਈ ਹੈ। ਉਹ ਰੋ-ਰੋ ਕੇ ਬਿਆਨ ਦੇ ਰਿਹਾ ਹੈ। ਮੁੱਦਾ ਸ਼ਰਾਬ ਦਾ ਨਹੀਂ ਸੀ, ਜੇ ਮਸਲਾ ਸ਼ਰਾਬ ਦਾ ਹੁੰਦਾ ਤਾਂ ਛਾਪੇਮਾਰੀ ਗੁਜਰਾਤ ਵਿੱਚ ਹੋਣੀ ਚਾਹੀਦੀ ਸੀ। ਮੁੱਦਾ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਦਾ ਹੈ। ਉਹ ਦਿੱਲੀ ਦੀ ਯੋਜਨਾ ਗੁਜਰਾਤ ਨੂੰ ਦੇਣ ਦੀ ਗੱਲ ਕਿਵੇਂ ਕਰ ਰਹੇ ਹਨ।
ਇਹ ਵੀ ਪੜ੍ਹੋ:Pak govt prepares for Imran Khan arrest ਨਿਆਂਪਾਲਿਕਾ ਤੇ ਪੁਲਿਸ ਨੂੰ ਧਮਕਾਉਣ ਦੇ ਦੋਸ਼ ਵਿੱਚ ਇਮਰਾਨ ਖਾਨ ਉੱਤੇ ਮਾਮਲਾ ਦਰਜ