ਪੰਜਾਬ

punjab

ETV Bharat / bharat

ਦਾਰਜੀਲਿੰਗ ਦੀ ਟੌਏ ਟ੍ਰੇਨ ਇੱਕ ਵਿਰਾਸਤ

ਜਦੋਂ ਵੀ ਅਸੀਂ ਟੌਏ ਟ੍ਰੇਨ (Toy Train) ਦਾ ਨਾਂਅ ਸੁਣਦੇ ਹਾਂ ਤਾਂ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਦਾਰਜੀਲਿੰਗ ਦੀਆਂ ਵਾਦੀਆਂ ਚੋਂ ਲੰਘਦੀ ਹੋਈ ਮਸਤੀ ਭਰੀ, ਜੌਏ ਰਾਈਡ ਦਾ ਖਿਆਲ ਆਉਂਦਾ ਹੈ। ਅਸੀਂ ਖੁਬਸੁਰਤ ਪਹਾੜੀਆਂ , ਹਨੇਰੀ ਪਤਲੀ ਸੁਰੰਗਾਂ ਤੋਂ ਗੁਜ਼ਰਦੇ ਹੋਏ ਘਣੇ ਜੰਗਲਾ ਤੇ ਪਹਾੜਾਂ ਦੇ ਦਿਲਕਸ਼ ਨਜ਼ਾਰੇ ਵਿੱਚ ਖੋ ਜਾਂਦੇ ਹਾਂ। ਦਾਰਜੀਲਿੰਗ ਹਿਮਾਲਯਨ ਰੇਵਲੇ ਸੈਲਾਨੀਆਂ ਵਿਚਾਲੇ ਬੇਹਦ ਮਸ਼ਹੂਰ ਹੈ। ਇਹ ਟੌਏ ਟ੍ਰੇਨ ਮਹਿਜ਼ ਪੱਛਮੀ ਬੰਗਾਲ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕਾਫੀ ਮਸ਼ਹੂਰ ਹੈ।

By

Published : Jul 11, 2021, 11:34 AM IST

ਦਾਰਜੀਲਿੰਗ ਦੀ ਟੌਏ ਟ੍ਰੇਨ ਇੱਕ ਵਿਰਾਸਤ
ਦਾਰਜੀਲਿੰਗ ਦੀ ਟੌਏ ਟ੍ਰੇਨ ਇੱਕ ਵਿਰਾਸਤ

ਪੱਛਮੀ ਬੰਗਾਲ : ਜਦੋਂ ਵੀ ਅਸੀਂ ਟੌਏ ਟ੍ਰੇਨ (Toy Train) ਦਾ ਨਾਂਅ ਸੁਣਦੇ ਹਾਂ ਤਾਂ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਦਾਰਜੀਲਿੰਗ ਦੀਆਂ ਵਾਦੀਆਂ ਚੋਂ ਲੰਘਦੀ ਹੋਈ ਮਸਤੀ ਭਰੀ, ਜੌਏ ਰਾਈਡ ਦਾ ਖਿਆਲ ਆਉਂਦਾ ਹੈ। ਅਸੀਂ ਖੁਬਸੁਰਤ ਪਹਾੜੀਆਂ , ਹਨੇਰੀ ਪਤਲੀ ਸੁਰੰਗਾਂ ਤੋਂ ਗੁਜ਼ਰਦੇ ਹੋਏ ਘਣੇ ਜੰਗਲਾ ਤੇ ਪਹਾੜਾਂ ਦੇ ਦਿਲਕਸ਼ ਨਜ਼ਾਰੇ ਵਿੱਚ ਖੋ ਜਾਂਦੇ ਹਾਂ।

ਦਾਰਜੀਲਿੰਗ ਹਿਮਾਲਯਨ ਰੇਵਲੇ ਸੈਲਾਨੀਆਂ ਵਿਚਾਲੇ ਬੇਹਦ ਮਸ਼ਹੂਰ ਹੈ। ਇਹ ਟੌਏ ਟ੍ਰੇਨ ਮਹਿਜ਼ ਪੱਛਮੀ ਬੰਗਾਲ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕਾਫੀ ਮਸ਼ਹੂਰ ਹੈ।

ਕੋਰੋਨਾ ਕਾਲ 'ਚ ਬੰਦ ਹੋਈ ਟੌਏ ਟ੍ਰੇਨ

ਕੋਰੋਨਾ ਸੰਕਰਮਣ ਦੇ ਕਾਰਨ ਨੌਰਥ ਬੰਗਾਲ ਦੇ ਨਾਲ ਸੂਬੇ ਦੇ ਸੈਰ -ਸਪਾਟਾ ਉਦਯੋਗ ਵਿੱਚ ਵੱਡਾ ਬਦਲਾਅ ਆਇਆ ਹੈ। ਯੂਨੈਸਕੋ ਦੀ ਵਿਸ਼ਵ ਵਿਰਾਸਤਾਂ 'ਚ ਸ਼ੁਮਾਰ ਇਸ ਰੇਲਵੇ ਲਾਈਨ 'ਤੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੁੱਪੀ ਛਾਈ ਹੋਈ ਹੈ।ਇਸ ਕਾਰਨ ਸੈਲਾਨੀ ਤੇ ਰੇਲਵੇ ਅਧਿਕਾਰੀ ਬੇਹਦ ਚਿੰਤਤ ਹਨ।

ਦਾਰਜੀਲਿੰਗ ਦੀ ਟੌਏ ਟ੍ਰੇਨ ਇੱਕ ਵਿਰਾਸਤ

2010 'ਚ ਮੁੜ ਸ਼ੁਰੂ ਕੀਤੀ ਗਈ ਸੀ ਟੌਏ ਟ੍ਰੇਨ

ਤੁਹਾਨੂੰ ਦੱਸ ਦਈਏ ਕਿ ਦਾਰਜੀਲਿੰਗ ਵਿੱਚ 2010 'ਚ ਜ਼ਮੀਨ ਖਿਸਕਣ ਦੇ ਕਾਰਨ ਸਿਲੀਗੁੜੀ ਤੇ ਕੁਰਸੀਯਾਂਗ ਦੇ ਵਿਚਾਲੇ ਟੌਏ ਟ੍ਰੇਨ ਸੇਵਾ ਬੰਦ ਕਰ ਦਿੱਤੀ ਗਈ ਸੀ। ਕਰੀਬ ਚਾਰ ਸਾਲ ਬੰਦ ਰਹਿਣ ਤੋਂ ਬਾਅਦ ਸਿਲੀਗੁੜੀ ਤੋਂ ਦਾਰਜੀਲਿੰਗ ਵਿੱਚ ਵਿਸ਼ਵ ਪ੍ਰਸਿੱਧ ਟੌਏ ਟ੍ਰੇਨ ਨੂੰ ਦਿਸੰਬਰ 2014 ਵਿੱਚ ਮੁੜ ਸ਼ੁਰੂ ਕੀਤਾ ਗਿਆ ਸੀ। ਉਸ ਮਗਰੋਂ ਇਥੇ ਇੱਕ ਵਾਰ ਮੁੜ ਪਹਾੜੀ ਇਲਾਕਿਆਂ ਦੇ ਨਾਲ ਨੌਰਥ ਬੰਗਾਲ ਦਾ ਸੈਰ-ਸਪਾਟਾ ਉਦਯੋਗ ਹੌਲੀ-ਹੌਲੀ ਲੀਹ 'ਤੇ ਪਰਤਨ ਲੱਗਾ

ਵਿਸ਼ਵ ਵਿਰਾਸਤ ਹੈ ਦਰਾਜੀਲਿੰਗ ਦੀ ਟੌਏ ਟ੍ਰੇਨ

ਦਾਰਜੀਲਿੰਗ ਵਿੱਚ ਮਹਾਂਮਾਰੀ ਦੇ ਕਾਰਨ ਲੰਮੇਂ ਸਮੇਂ ਤੱਕ ਟੌਏ ਟ੍ਰੇਨ ਸੇਵਾ ਬੰਦ ਹੋਮ ਨਾਲ ਸੈਲਾਨੀ ਨਿਰਾਸ਼ ਹਨ। ਯਾਤਰੀ ਨਾਂ ਹੋਣ ਦੇ ਕਾਰਨ ਟੌਏ ਟ੍ਰੇਨ ਦੇ ਇੰਜਨ ਤੇ ਡੱਬੇ ਸੂੰਨੇ ਪਏ ਹਨ।

ਯੂਨੈਸਕੋ ਵੱਲੋਂ ਵਿਰਾਸਤ ਦੇ ਤੌਰ 'ਤੇ ਮਾਨਤਾ ਪ੍ਰਾਪਤ ਜੌਏ ਟ੍ਰੇਨ ਦੇ ਸੰਚਾਲਨ ਨੂੰ ਜਾਰੀ ਰੱਖਣ ਲਈ ਸੈਰ-ਸਪਾਟਾ ਉਦਯੋਗ ਨੇ ਰੇਲਵੇ ਅਧਿਕਾਰੀਆਂ ਤੋਂ ਇਹ ਅਪੀਲ ਕੀਤੀ ਹੈ ਕਿ ਕੋਰੋਨਾ ਪ੍ਰਕੋਪ ਦੇ ਵਿਚਾਲੇ ਵੀ ਟੌਏ ਟ੍ਰੇਨ ਦੀਆਂ ਲਾਈਨਾਂ ਤੇ ਇੰਜਨ ਦਾ ਸਹੀ ਰੱਖ-ਰਖਾਅ ਕੀਤਾ ਜਾਵੇ , ਤਾਂ ਜੋ ਇਸ ਨੂੰ ਕੋਰੋਨਾ ਤੋਂ ਬਾਅਦ ਜਲਦ ਸੈਲਾਨੀਆਂ ਲਈ ਸ਼ੁਰੂ ਕੀਤਾ ਜਾ ਸਕੇ।

ABOUT THE AUTHOR

...view details