ਨਵੀਂ ਦਿੱਲੀ:ਸਾਕੇਤ ਅਦਾਲਤ ਨੇ ਸ਼ਰਧਾ ਵਾਕਰ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲਾ 'ਤੇ ਹੱਤਿਆ ਅਤੇ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਤੈਅ ਕੀਤੇ ਹਨ। ਸ਼ਰਧਾ ਵਾਕਰ ਕਤਲ ਕੇਸ ਵਿੱਚ ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਦਿੱਲੀ ਦੀ ਸਾਕੇਤ ਅਦਾਲਤ ਨੇ ਇਸ ਮਾਮਲੇ ਵਿੱਚ ਵੱਡਾ ਕਦਮ ਚੁੱਕਿਆ ਹੈ। ਅਦਾਲਤ ਨੇ ਆਫਤਾਬ ਪੂਨਾਵਾਲਾ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਆਫਤਾਬ ਨੂੰ ਅਦਾਲਤੀ ਕਾਰਵਾਈ ਅਤੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਇੰਨਾ ਹੀ ਨਹੀਂ, ਸਾਕੇਤ ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਫਤਾਬ 'ਤੇ ਕਤਲ ਤੋਂ ਬਾਅਦ ਸਬੂਤ ਗਾਇਬ ਕਰਨ ਦਾ ਵੀ ਦੋਸ਼ ਹੈ। ਆਫਤਾਬ ਨੇ ਉਸ ਦੇ 35 ਟੁਕੜੇ ਕਰ ਦਿੱਤੇ ਸਨ। ਉਸ ਨੇ ਇਹ ਟੁਕੜੇ ਵੱਖ-ਵੱਖ ਥਾਵਾਂ 'ਤੇ ਸੁੱਟੇ ਸਨ। ਇਸ ਕਤਲੇਆਮ ਨੇ ਪੂਰੇ ਦੇਸ਼ ਵਿੱਚ ਸਨਸਨੀ ਮਚਾ ਦਿੱਤੀ ਸੀ।
18 ਮਈ, 2022 ਨੂੰ ਆਫਤਾਬ ਨੇ ਸ਼ਰਧਾ ਦਾ ਕਤਲ ਕੀਤਾ ਸੀ: ਜੱਜ ਨੇ ਕਿਹਾ ਕਿ ਸਜ਼ਾ ਤੋਂ ਬਚਾਉਣ ਲਈ ਪੂਨਾਵਾਲਾ ਨੇ ਸ਼ਰਧਾ ਦੀ ਲਾਸ਼ ਨੂੰ ਤੋੜ-ਮਰੋੜ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ, ਇਸ ਲਈ ਆਈਪੀਸੀ ਦੀ ਧਾਰਾ 201 (ਸਬੂਤ ਨੂੰ ਨਸ਼ਟ ਕਰਨਾ) ਦੇ ਤਹਿਤ ਅਪਰਾਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ 'ਤੇ ਧਾਰਾ 302 (ਕਤਲ) ਦਾ ਮਾਮਲਾ ਦਰਜ ਹੈ। ਦੱਸ ਦੇਈਏ ਕਿ 18 ਮਈ 2022 ਨੂੰ ਆਫਤਾਬ ਨੇ ਦਿੱਲੀ ਦੇ ਮਹਿਰੌਲੀ ਸਥਿਤ ਇੱਕ ਫਲੈਟ ਵਿੱਚ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਮ੍ਰਿਤਕ ਦੇਹ ਨੂੰ ਆਰੇ ਨਾਲ 35 ਟੁਕੜਿਆਂ ਵਿੱਚ ਕੱਟ ਕੇ ਮਹਿਰੌਲੀ ਦੇ ਜੰਗਲ ਵਿੱਚ ਅਲੱਗ-ਥਲੱਗ ਸੁੱਟ ਦਿੱਤਾ ਗਿਆ।
- ਅਤੀਕ ਅਹਿਮਦ ਦੀ 100 ਕਰੋੜ ਦੀ ਜਾਇਦਾਦ ਹੋਵੇਗੀ ਜ਼ਬਤ, ਈਡੀ ਵੱਲੋਂ ਕੀਤੀ ਜਾਵੇਗੀ ਕਾਰਵਾਈ
- MP ਦੇ ਖਰਗੋਨ 'ਚ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੀ ਯਾਤਰੀ ਬੱਸ, 22 ਮੌਤਾਂ, ਕਈ ਜਖ਼ਮੀ
- Jharkhand News: ਨਵੀਂ ਦਿਸ਼ਾ-ਨਵੀਂ ਪਹਿਲ ! ਅੱਤਵਾਦੀ ਅਮਰਜੀਤ ਯਾਦਵ ਸਮੇਤ 5 ਨਕਸਲੀਆਂ ਦਾ 10 ਲੱਖ ਦੇ ਇਨਾਮ ਨਾਲ ਆਤਮ ਸਮਰਪਣ
ਸ਼ਰਧਾ ਵਾਕਰ ਕਤਲ ਕੇਸ 'ਚ ਕੀ ਹੋਇਆ ਸੀ ?
1. 9 ਨਵੰਬਰ 2022 ਨੂੰ ਮੁੰਬਈ ਪੁਲਿਸ ਨੇ ਦਿੱਲੀ ਪੁਲਿਸ ਨੂੰ ਸ਼ਰਧਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ।
2. ਮਹਿਰੌਲੀ ਥਾਣਾ ਪੁਲਸ ਨੇ 12 ਨਵੰਬਰ ਨੂੰ ਆਫਤਾਬ ਨੂੰ ਗ੍ਰਿਫਤਾਰ ਕੀਤਾ ਸੀ।
3. ਪੁੱਛਗਿੱਛ ਦੌਰਾਨ ਆਫਤਾਬ ਨੇ ਦੱਸਿਆ ਕਿ ਉਸ ਨੇ 18 ਮਈ 2022 ਨੂੰ ਸ਼ਰਧਾ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ।
4. ਅਦਾਲਤ ਨੇ ਆਫਤਾਬ ਨੂੰ 17 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ।
5. 17 ਨਵੰਬਰ ਨੂੰ ਅਦਾਲਤ ਨੇ ਫਿਰ ਤੋਂ ਪੰਜ ਦਿਨ ਦਾ ਰਿਮਾਂਡ ਵਧਾ ਦਿੱਤਾ।
6. 16 ਨਵੰਬਰ ਨੂੰ ਅਦਾਲਤ ਨੇ ਆਫਤਾਬ ਦੇ ਨਾਰਕੋ ਟੈਸਟ ਨੂੰ ਮਨਜ਼ੂਰੀ ਦਿੱਤੀ।