ਚੰਡੀਗੜ੍ਹ:ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਅੰਦਰ ਪਿਛਲੇ 24 ਘੰਟਿਆਂ ਵਿੱਚ 796 ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 4.46 ਕਰੋੜ (4,46,93,506) ਹੋ ਗਈ ਹੈ। ਜਾਣਕਾਰੀ ਅਨੁਸਾਰ 109 ਦਿਨਾਂ ਬਾਅਦ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 5000 ਹਜ਼ਾਰ ਤੋਂ ਪਾਰ ਹੋ ਗਈ ਹੈ। ਲਾਗਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਵੀ ਚਿੰਤਤ ਹੈ ਤੇ ਕੋਰੋਨਾ ਦਾ ਇੱਕ ਵਾਰ ਫਿਰ ਖ਼ਤਰਾ ਵੱਧ ਗਿਆ ਹੈ।
ਇਹ ਵੀ ਪੜੋ:Daily Rashifal In Punjabi : ਜਾਣੋ ਕੀ ਕਹਿੰਦੇ ਹਨ ਤੁਹਾਡੀ ਕਿਸਮਤ ਦੇ ਸਿਤਾਰੇ, ਕਿਵੇਂ ਰਹੇਗਾ ਅੱਜ ਦਾ ਦਿਨ
5 ਲੋਕਾਂ ਦੀ ਹੋਈ ਮੌਤ:ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,30,795 ਹੋ ਗਈ ਹੈ। ਅੰਕੜਿਆਂ ਅਨੁਸਾਰ ਕਰਨਾਟਕ, ਕੇਰਲ ਹਿਮਾਚਲ ਪ੍ਰਦੇਸ਼, ਪੁਡੂਚੇਰੀ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ-ਇੱਕ ਮੌਤ ਦੀ ਰਿਪੋਰਟ ਦਰਜ ਕੀਤੀ ਗਈ। ਸਿਹਤ ਮੰਤਰਾਲੇ ਦੇ ਅਨੁਸਾਰ ਰਾਸ਼ਟਰੀ ਕੋਵਿਡ -19 ਰਿਕਵਰੀ ਦਰ 98.80 ਫੀਸਦ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,41,57,685 ਹੋ ਗਈ ਹੈ।
ਕੋਰੋਨਾ ਦੀ ਰਿਕਰਵਰੀ ਦਰ:ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਸ਼ੁੱਕਰਵਾਰ ਨੂੰ ਰਾਸ਼ਟਰੀ ਰਿਕਵਰੀ ਦਰ 98.80 ਫੀਸਦ ਦਰਜ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਰਿਕਵਰੀ ਦੀ ਗਿਣਤੀ ਵਧ ਕੇ 4,41,57,685 ਹੋ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ ਹੁਣ ਤਕ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੀਆਂ 220.64 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਸਰਕਾਰ ਚੌਕਸੀ ਕਰ ਰਹੀ ਹੈ, ਕਿਉਂਕਿ ਦੇਸ਼ ਭਰ ਵਿੱਚ ਵਾਇਰਲ ਇਨਫਲੂਐਂਜ਼ਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ : ਪਿਛਲੇ 24 ਘੰਟਿਆਂ ਅੰਦਰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 17 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿੱਚ ਫਿਰੋਜ਼ਪੁਰ ਤੋਂ 3, ਜਲੰਧਰ ਤੋਂ 3, ਅੰਮ੍ਰਿਤਸਰ ਤੋਂ 2, ਲੁਧਿਆਣਾ ਤੋਂ 2, ਰੋਪੜ ਤੋਂ 2, ਬਠਿੰਡਾ ਤੋਂ 1, ਫਰੀਦਕੋਟ ਤੋਂ 1, ਸ਼ਹਿਦ ਭਗਤ ਸਿੰਘ ਨਗਤ ਤੋਂ 1, ਹੁਸ਼ਿਆਰਪੁਰ ਤੋਂ 1 ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵੀ 1 ਮਾਮਲਾ ਦਰਜ ਕੀਤਾ ਗਿਆ ਹੈ।
ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ: ਸ਼ੁੱਕਰਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਕੁੱਲ 2 ਮਰੀਜ਼ ਹਸਪਤਾਲ ਵਿੱਚੋਂ ਘਰ ਵਾਪਸ ਪਰਤੇ ਹਨ। ਇਨ੍ਹਾਂ ਵਿੱਚ ਇੱਕ ਮਰੀਜ਼ ਗੁਰਦਾਸਪੁਰ ਤੇ ਇੱਕ ਮਰੀਜ਼ ਲੁਧਿਆਣਾ ਦਾ ਸ਼ਾਮਲ ਹੈ ਜੋ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਘਰ ਗਏ ਹਨ।
ਇਹ ਵੀ ਪੜ੍ਹੋ :Aaj Da Hukamnama: ੫ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ