ਪੰਜਾਬ

punjab

ETV Bharat / bharat

Controversial statement of Ramdev: ਯੋਗ ਗੁਰੂ ਰਾਮਦੇਵ ਨੇ ਐਲੋਪੈਥੀ ਨੂੰ ਲੈਕੇ ਦਿੱਤਾ ਵਿਵਾਦਿਤ ਬਿਆਨ, ਜਾਣੋ ਕੀ

ਰਾਮਦੇਵ ਅਕਸਰ ਹੀ ਆਪਣੇ ਬਿਆਨਾਂ ਨੂੰ ਲੈਕੇ ਮਲਟੀਨੈਸ਼ਨਲ ਕੰਪਨੀਆਂ 'ਤੇ ਹਮਲਾਵਰ ਰਹਿੰਦੇ ਹਨ। ਕਈ ਵਾਰ ਉਹਨਾਂ ਨੂੰ ਦੇਖਿਆ ਗਿਆ ਹੈ ਕਿ ਉਹ ਐਲੋਪੈਥੀ ਬਾਰੇ ਵੀ ਰਵੱਈਆ ਸਖ਼ਤ ਰਹਿੰਦਾ ਹੈ। ਇਸ ਵਾਰ ਫਿਰ ਬਾਬੇ ਨੇ ਐਲੋਪੈਥੀ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜੋ ਯਕੀਨੀ ਤੌਰ 'ਤੇ ਵਿਵਾਦ ਪੈਦਾ ਕਰੇਗਾ। ਰਾਮਦੇਵ ਨੇ ਅਜਿਹਾ ਕੀ ਕਿਹਾ, ਪੜ੍ਹੋ ਇਹ ਖਬਰ...

Controversial statement of Baba Ramdev in haridvar, Baba Ramdev said- Allopathy is making sick
Controversial statement of Ramdev: ਯੋਗ ਗੁਰੂ ਰਾਮਦੇਵ ਨੇ ਐਲੋਪੈਥੀ ਨੂੰ ਲੈਕੇ ਦਿੱਤਾ ਵਿਵਾਦਿਤ ਬਿਆਨ, ਕਿਹਾ 'ਇਹ ਲੋਕਾਂ ਨੂੰ ਕਰ ਰਹੀ ਬਿਮਾਰ'

By

Published : Mar 20, 2023, 12:39 PM IST

ਯੋਗ ਗੁਰੂ ਰਾਮਦੇਵ ਨੇ ਐਲੋਪੈਥੀ ਨੂੰ ਲੈਕੇ ਦਿੱਤਾ ਵਿਵਾਦਿਤ ਬਿਆਨ

ਉੱਤਰਾਖੰਡ:ਯੋਗ ਗੁਰੂ ਰਾਮਦੇਵ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ। ਇਸ ਵਾਰ ਦੀ ਚਰਚਾ ਵੀ ਓਹਨਾ ਦੀ ਪਹਿਲੇ ਵਾਂਗ ਦੀਆਂ ਕੀਤੀਆਂ ਟਿੱਪਣੀਆਂ ਨੂੰ ਲੈਕੇ ਹੀ ਹੋ ਰਹੀ ਹੈ। ਦਰਅਸਲ ਐਲੋਪੈਥੀ ਨੂੰ ਲੈ ਕੇ ਉਹ ਅਕਸਰ ਹੀ ਵਿਵਾਦਿਤ ਬਿਆਨਾਂ ਨਾਲ ਚਰਚਾ ਵਿੱਚ ਰਹਿੰਦੇ ਹਨ। ਰਾਮਦੇਵ ਨੇ ਇੱਕ ਵਾਰ ਫਿਰ ਐਲੋਪੈਥੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਸ ਵਾਰ ਹਰਿਦੁਆਰ 'ਚ ਯੋਗ ਗੁਰੂ ਬਾਬਾ ਰਾਮਦੇਵ ਨੇ ਐਲੋਪੈਥਿਕ ਦਵਾਈ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।

ਐਲੋਪੈਥੀ ਨੂੰ ਜ਼ਮੀਨ ਵਿੱਚ ਦੱਬ ਦੇਵਾਂਗੇ: ਹਰਿਦੁਆਰ ਦੇ ਰਿਸ਼ੀ ਕੁਲ ਆਯੁਰਵੇਦ ਕਾਲਜ ਵਿੱਚ ਚੱਲ ਰਹੇ ਆਯੁਰਵੇਦ ਸੈਮੀਨਾਰ ਦੌਰਾਨ ਬੋਲਦਿਆਂ ਸਵਾਮੀ ਰਾਮਦੇਵ ਨੇ ਕਿਹਾ ਕਿ ਜਿਸ ਤਰ੍ਹਾਂ ਬਹੁਕੌਮੀ ਕੰਪਨੀਆਂ ਨੂੰ ਸਾਡੇ ਸਿਰ ਮੱਥੇ ਬਣਾਇਆ ਗਿਆ ਹੈ, ਉਸੇ ਤਰ੍ਹਾਂ ਐਲੋਪੈਥੀ ਵੀ ਜ਼ਮੀਨ ਵਿੱਚ ਦਫ਼ਨ ਹੋ ਜਾਵੇਗੀ। ਮੈਂ ਉਸਨੂੰ ਇੰਨਾ ਡੂੰਘਾ ਦਫ਼ਨਾ ਦਿਆਂਗਾ ਕਿ ਉਹ ਕਈ ਦਿਨਾਂ ਤੱਕ ਸਾਹ ਨਹੀਂ ਲੈ ਸਕੇਗੀ। ਇਸ ਬਿਆਨ ਤੋਂ ਬਾਅਦ ਰਾਮਦੇਵ ਫਿਰ ਚਰਚਾ ਵਿਚ ਹਨ , ਕਿਓਂਕਿ ਓਹਨਾ ਨੇ ਇਕ ਵਾਰ ਫਿਰ ਤੋਂ ਵੱਡੀਆਂ ਕੰਪਨੀਆਂ ਨੂੰ ਟਾਰਗੇਟ ਕੀਤਾ ਹੈ।

ਇਹ ਵੀ ਪੜ੍ਹੋ :Insult Tricolor At Indian Embassy UK: ਯੂਕੇ 'ਚ ਭਾਰਤੀ ਅੰਬੈਸੀ 'ਤੇ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ, ਤਿਰੰਗੇ ਦਾ ਕੀਤਾ ਅਪਮਾਨ

ਐਲੋਪੈਥੀ ਬਣਾ ਰਹੀ ਹੈ ਬਿਮਾਰ: ਰਾਮਦੇਵ ਨੇ ਕਿਹਾ ਹੈ ਕਿ ਆਯੁਰਵੇਦ ਦਾ ਵਰਤਮਾਨ ਅਤੇ ਭਵਿੱਖ ਸਵਾਮੀ ਰਾਮਦੇਵ ਹੈ। ਐਲੋਪੈਥੀ ਲੋਕਾਂ ਨੂੰ ਜ਼ਿਆਦਾ ਬਿਮਾਰ ਕਰ ਰਹੀ ਹੈ। ਅਸੀਂ ਕੋਰੋਨਾ ਦੀ ਦਵਾਈ ਵੀ ਤਿਆਰ ਕੀਤੀ ਸੀ। ਐਲੋਪੈਥਿਕ ਕਰੋਨਾ ਦੀ ਦਵਾਈ ਦੀ ਅਜੇ ਤੱਕ ਖੋਜ ਨਹੀਂ ਹੋਈ ਹੈ। ਜੇਕਰ ਦੁਨੀਆਂ ਵਿੱਚ 25% ਫੈਟੀ ਲਿਵਰ ਹੈ ਤਾਂ ਉਸਦਾ ਕਾਰਨ ਸਿਰਫ਼ ਅਤੇ ਸਿਰਫ਼ ਐਲੋਪੈਥਿਕ ਦਵਾਈਆਂ ਹਨ। ਦਰਅਸਲ ਐਲੋਪੈਥੀ ਨਾਲ ਕਈ ਲੋਕਾਂ ਦੇ ਗੁਰਦੇ ਖਰਾਬ ਹੋ ਚੁੱਕੇ ਹਨ।

ਰਿਸ਼ੀਕੁਲ ਆਯੁਰਵੈਦਿਕ ਕਾਲਜ 'ਚ ਚੱਲ ਰਿਹਾ ਸੈਮੀਨਾਰ: ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਰਿਸ਼ੀਕੁਲ ਆਯੁਰਵੈਦਿਕ ਕਾਲਜ 'ਚ ਚੱਲ ਰਹੇ ਆਯੁਰਵੈਦਿਕ ਵੈਟਰਨਰੀ ਸੈਮੀਨਾਰ 'ਚ ਹਿੱਸਾ ਲੈਣ ਹਰਿਦੁਆਰ ਪਹੁੰਚੇ ਸਨ। ਇਸ ਦੌਰਾਨ ਯੋਗ ਗੁਰੂ ਰਾਮਦੇਵ ਵੀ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ। ਉੱਥੇ ਹੀ ਯੋਗ ਗੁਰੂ ਬਾਬਾ ਰਾਮਦੇਵ ਨੇ ਐਲੋਪੈਥੀ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ। ਬਾਬਾ ਰਾਮਦੇਵ ਨੇ ਸੈਮੀਨਾਰ 'ਚ ਆਏ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਕੰਮ 'ਤੇ ਧਿਆਨ ਦੇਣ, ਤਾਂ ਸਫਲਤਾ ਜ਼ਰੂਰ ਮਿਲੇਗੀ। ਬਾਬਾ ਰਾਮਦੇਵ ਨੇ ਕਿਹਾ ਕਿ ਸੈਮੀਨਾਰ ਵਿੱਚ ਹਾਜ਼ਰ ਡਾਕਟਰਾਂ ਨੂੰ ਬੁਰਾ ਨਹੀਂ ਸਮਝਣਾ ਚਾਹੀਦਾ। ਸਾਡੀਆਂ ਗੱਲਾਂ ਨੂੰ ਸਮਝ ਕੇ ਤੁਸੀਂ ਵੀ ਸਾਡੀ ਕਚਹਿਰੀ ਵਿੱਚ ਆ ਜਾਓਗੇ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਬਾਬਾ ਰਾਮਦੇਵ ਨੇ ਅਜਿਹਾ ਕੋਈ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਬਿਆਨ ਸਾਹਮਣੇ ਆ ਚੁਕੇ ਹਨ ਜਿਸ ਨਾਲ ਯੋਗ ਗੁਰੂ ਦਾ ਵਿਰੋਧ ਹੁੰਦਾ ਆਇਆ ਹੈ।

ਇਹ ਵੀ ਪੜ੍ਹੋ :Haryana Punjab Border : ਹਰਿਆਣਾ-ਪੰਜਾਬ ਸਰਹੱਦ 'ਤੇ ਪੁਲਿਸ ਦੀ ਸਖ਼ਤੀ, ਸ਼ੱਕੀਆਂ ਨੂੰ ਕੀਤਾ ਜਾ ਰਿਹਾ ਗ੍ਰਿਫ਼ਤਾਰ

ABOUT THE AUTHOR

...view details