ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੰਵਿਧਾਨ ਦਿਵਸ(CONSTITUTION DAY) ਮੌਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਦੀ ਰੱਖਿਆ ਨਹੀਂ ਕਰ ਸਕਦੀਆਂ।
ਸੰਸਦ ਦੇ ਸੈਂਟਰਲ ਹਾਲ ਵਿੱਚ ਸੰਵਿਧਾਨ ਦਿਵਸ (CONSTITUTION DAY) ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਰਿਵਾਰਕ ਪਾਰਟੀਆਂ ਨੂੰ ਸੰਵਿਧਾਨ ਪ੍ਰਤੀ ਸਮਰਪਿਤ ਸਿਆਸੀ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਦੱਸਿਆ।
ਪੀਐਮ ਮੋਦੀ ਨੇ ਕਿਹਾ ਕਿ “ਦੇਸ਼ ਦੀ ਇੱਕ ਸੰਵਿਧਾਨਕ ਲੋਕਤੰਤਰੀ ਪਰੰਪਰਾ ਹੈ ਅਤੇ ਸਿਆਸੀ ਪਾਰਟੀਆਂ ਦਾ ਇਸ ਵਿੱਚ ਆਪਣਾ ਮਹੱਤਵ ਹੈ। ਸਿਆਸੀ ਪਾਰਟੀਆਂ (Political parties) ਵੀ ਸਾਡੇ ਸੰਵਿਧਾਨ ਦੀਆਂ ਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਵੱਡਾ ਸਾਧਨ ਹਨ, ਪਰ ਜਦੋਂ ਸਿਆਸੀ ਪਾਰਟੀਆਂ ਆਪਣਾ ਜਮਹੂਰੀ ਚਰਿੱਤਰ ਗੁਆ ਬੈਠਦੀਆਂ ਹਨ, ਤਾਂ ਸੰਵਿਧਾਨ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ।
ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਦੀ ਰਾਖੀ ਕਿਵੇਂ ਕਰ ਸਕਦੀਆਂ ਹਨ?
ਉਨ੍ਹਾਂ ਕਿਹਾ 'ਕਸ਼ਮੀਰ ਤੋਂ ਕੰਨਿਆਕੁਮਾਰੀ (Kanyakumari from Kashmir) ਤੱਕ ਭਾਰਤ ਦੇ ਹਰ ਕੋਨੇ 'ਚ ਜਾਓ, ਅੱਜ ਭਾਰਤ ਇੱਕ ਸੰਕਟ ਵੱਲ ਵੱਧ ਰਿਹਾ ਹੈ। ਜੋ ਸੰਵਿਧਾਨ ਨੂੰ ਸਮਰਪਿਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।
ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ, ਉਹ ਹੈ ਪਰਿਵਾਰਕ ਪਾਰਟੀਆਂ। ਉਨ੍ਹਾਂ ਕਿਹਾ, 'ਪਰਿਵਾਰ ਲਈ ਪਾਰਟੀ, ਪਰਿਵਾਰ ਵੱਲੋਂ ਪਾਰਟੀ, ਹੁਣ ਹੋਰ ਕਹਿਣ ਦੀ ਲੋੜ ਨਹੀਂ ਜਾਪਦੀ।'