ਪੰਜਾਬ

punjab

ETV Bharat / bharat

congress leaders slams modi goverment : ਕਾਂਗਰਸ ਨੇਤਾ ਕੇਸੀ ਵੇਣੁਗੋਪਾਲ ਨੇ ਪਵਨ ਖੇੜਾ ਵਿਵਾਦ 'ਤੇ ਮੋਦੀ ਸਰਕਾਰ ਦੀ ਕੀਤੀ ਆਲੋਚਨਾ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਕਾਂਗਰਸ ਦਾ 85ਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਲਈ ਸੀਨੀਅਰ ਕਾਂਗਰਸੀ ਆਗੂ ਰਾਏਪੁਰ ਪਹੁੰਚ ਚੁੱਕੇ ਹਨ। ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਅਤੇ ਬੀਕੇ ਹਰੀਪ੍ਰਸਾਦ ਨੇ ਪਵਨ ਖੇੜਾ ਵਿਵਾਦ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਕਾਂਗਰਸੀ ਆਗੂਆਂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ। ਅਜਿਹਾ ਕਾਂਗਰਸ ਦੇ ਸੈਸ਼ਨ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਹੈ।

congress leaders slams modi goverment over pawan Khera controversy
ਕਾਂਗਰਸ ਨੇਤਾ ਕੇਸੀ ਵੇਣੁਗੋਪਾਲ ਨੇ ਪਵਨ ਖੇੜਾ ਵਿਵਾਦ 'ਤੇ ਮੋਦੀ ਸਰਕਾਰ ਦੀ ਕੀਤੀ ਆਲੋਚਨਾ

By

Published : Feb 24, 2023, 2:05 PM IST

ਰਾਏਪੁਰ: ਕਾਂਗਰਸ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਰਾਏਪੁਰ ਪੁੱਜੇ ਕਾਂਗਰਸੀ ਆਗੂ ਕੇਸੀ ਵੇਣੂਗੋਪਾਲ ਨੇ ਪਵਨ ਖੇੜਾ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕੇਸੀ ਵੇਣੂਗੋਪਾਲ ਨੇ ਕਿਹਾ ਕਿ ਇਹ ਦੇਸ਼ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਸਰਕਾਰ ਦੀ ਤਾਨਾਸ਼ਾਹੀ ਦਾ ਗਵਾਹ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਜਹਾਜ਼ ਤੋਂ ਉਤਾਰ ਰਹੇ ਹੋ, ਤਾਂ ਡੀਜੀਸੀਏ ਦੇ ਨਿਸ਼ਚਿਤ ਦਿਸ਼ਾ-ਨਿਰਦੇਸ਼ ਹਨ। ਪਰ ਬਿਨਾਂ ਕਿਸੇ ਕਾਰਨ ਪਵਨ ਖੇੜਾ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਜਦੋਂ ਅਸੀਂ ਪੁੱਛਿਆ ਤਾਂ ਉਸ ਕੋਲ ਦੱਸਣ ਦਾ ਕੋਈ ਕਾਰਨ ਨਹੀਂ ਸੀ। ਮੋਦੀ ਸਰਕਾਰ ਕਾਂਗਰਸ ਸੈਸ਼ਨ ਨੂੰ ਖਰਾਬ ਕਰਨਾ ਚਾਹੁੰਦੀ ਹੈ।” ਕੇਸੀ ਵੇਣੂਗੋਪਾਲ ਨੇ ਇਹ ਵੀ ਕਿਹਾ ਕਿ “ਉਹ ਕਾਂਗਰਸ ਪਾਰਟੀ ਨੂੰ ਡਰਾਉਣਾ ਚਾਹੁੰਦੇ ਹਨ। ਉਹ ਨਹੀਂ ਜਾਣਦੇ ਕਿ ਕਾਂਗਰਸ ਪਾਰਟੀ ਕਿਸੇ ਤੋਂ ਡਰਦੀ ਨਹੀਂ ਹੈ। ਅਸੀਂ ਸੱਚ ਦੇ ਨਾਲ ਹਾਂ। ਸੱਚ ਨਾਲ ਲੜਾਂਗੇ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ।

ਦੇਸ਼ ਦੇ ਹਾਲਾਤਾਂ ਨੂੰ ਲੈ ਕੇ ਤਾਨਾਸ਼ਾਹੀ ਸਰਕਾਰ 'ਤੇ ਚਰਚਾ: ਰਾਏਪੁਰ ਪਹੁੰਚ ਕੇ ਕਾਂਗਰਸੀ ਆਗੂ ਬੀਕੇ ਹਰੀਪ੍ਰਸਾਦ ਨੇ ਵੀ ਕੇਂਦਰ ਸਰਕਾਰ ਨੂੰ ਘੇਰਿਆ। ਹਰੀਪ੍ਰਸਾਦ ਨੇ ਪਵਨ ਖੇੜਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਤਾਅਨਾ ਮਾਰਿਆ ਹੈ। ਬੀਕੇ ਹਰੀਪ੍ਰਸਾਦ ਨੇ ਕਿਹਾ ਹੈ ਕਿ "ਕਾਂਗਰਸ ਸੈਸ਼ਨ ਵਿੱਚ ਦੇਸ਼ ਦੇ ਮੌਜੂਦਾ ਹਾਲਾਤਾਂ 'ਤੇ ਚਰਚਾ ਕੀਤੀ ਜਾਵੇਗੀ।" ਤਾਨਾਸ਼ਾਹੀ ਅਤੇ ਹਿਟਲਰ ਦੀ ਸਰਕਾਰ ਬਾਰੇ ਅੱਗੇ ਕੀ ਕਰਨਾ ਹੈ ਇਸ ਬਾਰੇ ਚਰਚਾ ਕੀਤੀ ਜਾਵੇਗੀ। ਬੀ ਕੇ ਹਰੀਪ੍ਰਸਾਦ ਨੇ ਇਹ ਵੀ ਕਿਹਾ ਕਿ "ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਬਦਲਣਾ ਪਵੇਗਾ।" ਕਰਨਾਟਕ ਦੇ ਮੁੱਖ ਮੰਤਰੀ ਨੂੰ ਮਾਰਨ ਦੀ ਚਰਚਾ ਸੀ। ਧਮਕੀ ਦੇਣ ਵਾਲਾ ਸ਼ਖਸ ਸ਼ਰੇਆਮ ਘੁੰਮ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ :Uddhav Thackeray Family Case : 19 ਬੰਗਲਿਆਂ ਦੇ ਘਪਲੇ ਨੇ ਵਧਾਈਆਂ ਊਧਵ ਠਾਕਰੇ ਦੀਆਂ ਚਿੰਤਾਵਾਂ, ਮੁੰਬਈ ਪੁਲਿਸ ਨੇ ਕੀਤਾ ਕੇਸ ਦਰਜ

ਜ਼ਿਰਕਰਯੋਗ ਹੈ ਕਿ ਦੇਸ਼ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਕਰਨਾ ਸ਼ੁਰੂ ਕਰ ਦਿਤਾ ਹੈ। ਕਾਂਗਰਸ ਨੇ ਪਹਿਲੀ ਵਾਰ ਮੰਨਿਆ ਹੈ ਕਿ 2024 ਦੀਆਂ ਆਮ ਚੋਣਾਂ ਵਿੱਚ ਪਾਰਟੀ ਲਈ ਮੋਦੀ ਸਰਕਾਰ ਦਾ ਇਕੱਲਿਆਂ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਭਾਜਪਾ ਵਿਰੁੱਧ ਵਿਰੋਧੀ ਧਿਰ ਦੀ ਏਕਤਾ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਇਕੱਲੀ ਇਸ ਸਰਕਾਰ ਦਾ ਲੋਕ ਸਭਾ ਚੋਣਾਂ 'ਚ ਮੁਕਾਬਲਾ ਨਹੀਂ ਕਰ ਸਕਦੀ ਹੈ। ਵੇਣੂਗੋਪਾਲ ਨੇ ਕਿਹਾ ਕਿ ਭਾਜਪਾ ਵਿਰੁੱਧ ਡਿੱਗ ਰਹੀਆਂ ਵੋਟਾਂ ਨੂੰ ਵੰਡਣ ਤੋਂ ਰੋਕਣ ਲਈ ਵਿਰੋਧੀ ਪਾਰਟੀਆਂ ਦੀ ਏਕਤਾ ਸਭ ਤੋਂ ਜਰੂਰੀ ਹੈ । ਮੌਜੂਦਾ ਹਾਲਾਤ ਬਾਰੇ ਰਾਹੁਲ ਗਾਂਧੀ ਅਤੇ ਮਲਿਕਾਅਰਜੁਨ ਖੜਗੇ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਕਾਂਗਰਸ ਇਕੱਲੀ ਇਸ ਸਰਕਾਰ ਦਾ ਸਾਹਮਣਾ ਨਹੀਂ ਕਰ ਸਕਦੀ। ਕਾਂਗਰਸ ਹਰ ਕੀਮਤ 'ਤੇ ਲੜੇਗੀ। ਇਸ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦੀ ਏਕਤਾ ਦੀ ਲੋੜ ਹੋਵੇਗੀ। ਵੇਣੂਗੋਪਾਲ ਨੇ ਅੱਗੇ ਕਿਹਾ, ''ਇਸ ਸਮੇਂ ਦੇਸ਼ ਦੇ ਹਾਲਾਤ ਸਭ ਜਾਣਦੇ ਹਨ, ਮੌਜੂਦਾ ਸਰਕਾਰ ਪੂਰੀ ਤਰ੍ਹਾਂ ਤਾਨਾਸ਼ਾਹੀ 'ਚ ਉਤਰ ਚੁੱਕੀ ਹੈ। ਦੇਸ਼ 'ਚ ਅਣਐਲਾਨੀ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ।

ABOUT THE AUTHOR

...view details