ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਲੋਕਾਂ ਨੂੰ ਇਲਾਜ ਮੁਹਇਆ ਕਰਵਾਉਣ ਵਾਲਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਵਾਦਾਂ ਚ ਆ ਗਿਆ ਹੈ। ਇਲਜ਼ਾਮ ਹੈ ਕਿ ਗੁਰਦੁਆਰਾ ਦੇ ਕੋਵਿਡ ਸੈਂਟਰ ਚ ਜਿਨ੍ਹਾਂ ਡਾਕਟਰਾਂ ਨੇ ਲੋਕਾਂ ਦਾ ਇਲਾਜ ਕੀਤਾ ਉਹ ਅਸਲ ਚ ਡਾਕਟਰ ਨਹੀਂ ਸੀ ,ਫਰਜੀ ਡਾਕਟਰਾਂ ਦੇ ਹੱਥਾਂ ਚ ਮਰੀਜ਼ਾਂ ਦੀ ਜਿੰਦਗੀ ਖਤਰੇ ਚ ਪਾਉਣ ਦੇ ਇਲਜ਼ਾਮ ਲਗਾਉਂਦੇ ਹੋਏ ਜਾਗੋ ਪਾਰਟੀ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕਮੇਟੀ ਦੇ ਮੁੱਖ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਖਿਲਾਫ ਨਾਰਥ ਐਵੀਨਿਉ ਥਾਣੇ ਚ ਸਿਕਾਇਤ ਦਰਜ ਕਰਵਾਈ ਗਈ ਹੈ।
ਰਕਾਬਗੰਜ ਕੋਵਿਡ ਸੈਂਟਰ ’ਚ ਫਰਜੀ ਡਾਕਟਰਾਂ ਨੇ ਕੀਤਾ ਇਲਾਜ! ਸਤੇਂਦਰ ਜੈਨ ਅਤੇ ਸਿਰਸਾ ਖਿਲਾਫ ਸ਼ਿਕਾਇਤ ਸ਼ਿਕਾਇਤ ਚ ਲ਼ਿਖਿਆ ਗਿਆ ਹੈ ਕਿ ਦਿੱਲੀ ਚ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ 5 ਮਈ ਦੇ ਦੌਰਾਨ 5 ਮਈ ਨੂੰ ਰਕਾਬਗੰਜ ਗੁਰਦੁਆਰਾ ਚ ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ-19 ਆਈਸੋਲੇਸ਼ਨ ਅਤੇ ਟ੍ਰੀਟਮੇਂਟ ਸੈਂਟਰ ਦਾ ਉਦਘਾਟਨ ਕੀਤਾ ਗਿਆ ਸੀ। ਦੱਸਿਆ ਗਿਆ ਸੀ ਕਿ ਇਸ ’ਚ 400 ਬੈੱਡ ਹੈ ਜਿਸ ਚ 300 ਬੈੱਡ ਆਕਸੀਜਨ ਵਾਲੇ ਸੀ। ਸ਼ਿਕਾਇਤ ਚ ਕਿਹਾ ਗਿਆ ਸੀ ਕਿ ਪਹਿਲਾਂ ਦਾਅਵਾ ਕੀਤਾ ਗਿਆ ਕਿ ਇਸ ਸੁਵਿਧਾ ਚ ਲੋਕਨਾਇਕ ਜੈਪ੍ਰਕਾਸ਼ ਦੇ ਡਾਕਟਰ ਮਰੀਜ਼ਾੰ ਦਾ ਇਲਾਜ ਕਰਾਂਗੇ ਪਰ ਬਾਅਦ ਚ ਇਹ ਖੁਲਾਸਾ ਹੋਇਆ ਕਿ ਜੋ ਡਾਕਟਰ ਇਹ ਇਲਾਜ ਚ ਲੱਗੇ ਹੋਇਆ ਸੀ। ਉਹ ਇੰਟਰਨੈਸ਼ਨਲ ਹਿਉਮਨ ਰਾਈਟਸ ਐਵੀਨਿਉ ਆਗ੍ਰੇਨਾਈਜੇਸ਼ਨ ਨਾਲ ਜੁੜੇ ਸੀ।
ਰਕਾਬਗੰਜ ਕੋਵਿਡ ਸੈਂਟਰ ’ਚ ਫਰਜੀ ਡਾਕਟਰਾਂ ਨੇ ਕੀਤਾ ਇਲਾਜ! ਸਤੇਂਦਰ ਜੈਨ ਅਤੇ ਸਿਰਸਾ ਖਿਲਾਫ ਸ਼ਿਕਾਇਤ ਸ਼ਿਕਾਇਤ ਚ ਕਿਹਾ ਗਿਆ ਹੈ ਕਿ ਨਾ ਤਾਂ ਇਸ ਆਗਰੇਨਾਈਜੇਸ਼ਨ ਦੇ ਪ੍ਰਧਾਨ ਅਤੇ ਨਾ ਹੀ ਇਲਾਜ ਚ ਲੱਗੇ ਕੋਈ ਡਾਕਟਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਸੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਹੋਏ ਬਿਨਾਂ ਕੋਈ ਵੀ ਡਾਕਟਰ ਭਾਰਤ ਚ ਡਾਕਟਰੀ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਜੋ ਡਾਕਟਰ ਇਸ ਸਹੂਲਤ ਨੂੰ ਚਲਾ ਰਹੇ ਸੀ। ਉਨ੍ਹਾਂ ਦਾ MBBS ਪ੍ਰਿਲਿਮਨਰੀ ਪ੍ਰੀਖਿਆ ਲੀਕ ਕੇਸ ਤੋਂ ਵੀ ਸਬੰਧ ਦੱਸਿਆ ਗਿਆ ਹੈ।
ਰਕਾਬਗੰਜ ਕੋਵਿਡ ਸੈਂਟਰ ’ਚ ਫਰਜੀ ਡਾਕਟਰਾਂ ਨੇ ਕੀਤਾ ਇਲਾਜ! ਸਤੇਂਦਰ ਜੈਨ ਅਤੇ ਸਿਰਸਾ ਖਿਲਾਫ ਸ਼ਿਕਾਇਤ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੀ ਸ਼ਿਕਾਇਤ ਚ ਕਿਹਾ ਹੈ ਕਿ ਇਸ ਸਹੂਲਤ ਚ ਲਾਪਰਵਾਹੀ ਦੇ ਚੱਲਦੇ ਹੀ ਇੱਕ ਮਰੀਜ ਦੀ ਜਾਨ ਵੀ ਗਈ ਜਦਕਿ ਲਾਪਰਵਾਹੀ ਦੀ ਸ਼ਿਕਾਇਤ ਹੋਰ ਮਰੀਜ਼ਾਂ ਨੇ ਵੀ ਕੀਤੀ ਸੀ। ਇਸ ਮਾਮਲੇ ਚ ਜਾਂਚ ਕਰ ਪੁਲਿਸ ਨਾਲ ਧੋਖਾਧੜੀ ਲੋਕਾਂ ਦੀ ਜਿੰਦਗੀ ਖਤਰੇ ਚ ਪਾਉਣਾ ਨਾਲ ਹੀ ਡਿਜਾਸਟਰ ਮੈਨੇਜਮੇਂਟ ਐਕਟ ਦੇ ਤਹਿਤ ਵੱਖ ਵੱਖ ਧਾਰਾਵਾਂ ਚ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਰਕਾਬਗੰਜ ਕੋਵਿਡ ਸੈਂਟਰ ’ਚ ਫਰਜੀ ਡਾਕਟਰਾਂ ਨੇ ਕੀਤਾ ਇਲਾਜ! ਸਤੇਂਦਰ ਜੈਨ ਅਤੇ ਸਿਰਸਾ ਖਿਲਾਫ ਸ਼ਿਕਾਇਤ ਜਾਗੋ ਪਾਰਟੀ ਨੇ ਪਹਿਲਾਂ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਚ ਚਲਾਏ ਜਾ ਰਹੇ ਕੋਵਿਡ ਸੈਂਟਰ ਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਡਿਗਰੀ ਤੇ ਸਵਾਲ ਚੁੱਕੇ ਸੀ। ਜਾਗੋ ਪਾਰਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਜੀਨੇ ਨੇ ਸਿਹਤ ਮੰਤੀ ਸਤੇਂਦਰ ਜੈਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਬੰਧਿਤ ਡਾਕਟਰਾਂ ਦੀ MBBS ਦੀ ਡਿਗਰੀ ਜਨਤਕ ਕਰਨ ਦੀ ਮੰਗ ਕੀਤੀ ਸੀ।
ਜਾਗੋ ਪਾਰਟੀ ਦਾ ਇਲਜਾਮ ਹੈ ਕਿ ਜੀਜੇ ਨੇ ਦਾਅਵਾ ਕੀਤਾ ਕੀ ਮੁੰਨਾ ਭਾਈ MBBS ਦੀ ਤਰਜ ’ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਨਕਲੀ ਡਾਕਟਰਾਂ ਦੀ ਵਿਵਸਥਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ' (IHRO) ਦੇ ਜਰੀਏ ਕੀਤੀ ਹੈ। ਇਹ ਸੰਸਥਾ ਇੱਕ ਪਾਸੇ ਕੋਵਿਡ ਸੈਂਟਰ ਦਾ ਹਵਾਲਾ ਦੇ ਕੇ ਲੋਕਾਂ ਤੋਂ ਫੰਡ ਇੱਕਠਾ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਪੁਲਿਸ ਦਾ ਮੁਖਬਿਰ ਬਣ ਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਮਰਵਾਉਣ ਵਾਲੇ ਕਾਮਰੇਡ ਬਲਦੇਵ ਸਿੰਘ ਮਾਨ ਦੀ ਬੇਟੀ ਸੋਨੀਆ ਮਾਨ ਇਸ ਸੰਸਥਾ ਦੀ ਇੰਨਫਿਉਲੈਂਸਰ ਹੈ।
ਰਕਾਬਗੰਜ ਕੋਵਿਡ ਸੈਂਟਰ ’ਚ ਫਰਜੀ ਡਾਕਟਰਾਂ ਨੇ ਕੀਤਾ ਇਲਾਜ! ਸਤੇਂਦਰ ਜੈਨ ਅਤੇ ਸਿਰਸਾ ਖਿਲਾਫ ਸ਼ਿਕਾਇਤ ਜੀਕੇ ਨੇ ਦਾਅਵਾ ਕੀਤਾ ਕਿ ਇਸ ਸੰਸਥਾ ਦੇ ਪ੍ਰਧਾਨ ਨੇਮ ਸਿੰਘ ਪ੍ਰੇਮੀ, ਡਾਇਰੈਕਟਰ ਰਾਜੇਸ਼ ਤਜਾਨਿਆ ਅਤੇ ਮੁੱਖ ਕਰਤਾਧਰਤਾ ਰਣਜੀਤ ਵਰਮਾ ਆਪਣੇ ਨਾਂ ਦੇ ਅੱਗੇ ਲਿਖਦੇ ਹਨ ਅਤੇ ਕੋਵਿਡ ਸੈਂਟਰ ਚ ਮਰੀਜਾਂ ਨੂੰ ਦੇਖਣ ਦਾ ਦਾਅਵਾ ਕਰਦੇ ਸੀ ਮੀਡੀਆ ਨੂੰ ਬਾਈਟ ਵੀ ਦੇ ਰਹੇ ਹਨ ਪਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਵੈੱਬਸਾਈਟ ਤੇ ਇਨ੍ਹਾਂ ਅਤੇ ਇਨ੍ਹਾਂ ਦੇ ਸਾਥੀਆਂ ਦੇ ਨਾਂ MBBS ਡਾਕਟਰ ਦੇ ਤੌਰ ’ਤੇ ਮੌਜੁਦ ਨਹੀਂ ਹਨ।
ਜੀਕੇ ਨੇ ਖੁਲਾਸਾ ਕੀਤਾ ਸੀ ਕਿ ਰਣਜੀਤ ਵਰਮਾ 2004 ਦੀ AIPMT ਦੀ MBBS ਦੇ ਦਾਖਿਲੇ ਦੀ ਪ੍ਰੀਖਿਆ ਦਾ ਪਰਚਾ ਲੀਕ ਕਰਨ ਦਾ ਮੁੱਥ ਵਿਅਕਤੀ ਸੀ ਅਤੇ CBI ਨੇ ਇਸਨੂੰ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਸੀ। 5-8 ਲੱਖ ਰੁਪਏ ਪ੍ਰਤੀ ਪ੍ਰੀਖਿਆਰਥੀ ਲੈ ਕੇ ਰਣਜੀਤ ਵਰਮਾ ਨੇ ਹਲ ਕੀਤਾ ਹੋਇਆ ਪੇਪਰ ਦਿੰਦਾ ਸੀ ਜਦਕਿ ਉਸ ਸਮੇਂ ਉਹ ਖੁਦ ਨਾਗਪੁਰ ਚ ਮੈਡੀਕਲ ਵਿਦਿਆਰਥੀ ਦੇ ਤੌਰ ’ਤੇ ਪੜ ਰਿਹਾ ਸੀ, ਇਸ ਲਈ ਕਦੋਂ ਅਤੇ ਕਿਵੇਂ ਇਹ ਡਾਕਟਰ ਬਣ ਗਿਆ ਇਹ ਵੱਡਾ ਸਵਾਲ ਹੈ।
ਇਹ ਵੀ ਪੜੋ: ਮਨਜਿੰਦਰ ਸਿੰਘ ਸਿਰਸਾ ਨੇ ਰਾਕੇਸ਼ ਟਿਕੈਤ ਦੇ ਬਿਆਨ ਦਾ ਕੀਤਾ ਸਮਰਥਨ