ਬੈਂਗਲੁਰੂ: ਕਰਨਾਟਕ ਦੇ ਮੁਖ ਮੰਤਰੀ ਬੀਐਸ ਯੇਦੀਯੁਰੱਪਾ ਦਾ ਦੋ ਸਾਲਾ ਕਾਰਜਕਾਲ ਸੋਮਵਾਰ ਨੂੰ ਖ਼ਤਮ ਹੋ ਗਿਆ ਹੈ। ਉਹ ਖ਼ੁਦ ਅੱਗੇ ਆ ਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜਪਾਲ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਉਹ ਕਰਨਾਟਕ ਦੇ ਸੀਐਮ ਆਪਣੀ ਸਰਕਾਰ ਦੇ 2 ਸਾਲ ਦਾ ਕਾਰਜਕਾਲ ਪੂਰਾ ਹੋਣ ਸਬੰਧੀ ਕੀਤੇ ਗਏ ਇੱਕ ਸਮਾਗਮ 'ਚ ਸ਼ਾਮਲ ਹੋਏ।
ਦੋ ਸਾਲ ਦਾ ਕਾਰਜਕਾਲ ਦਾ ਜਸ਼ਨ ਮਨਾਉਣ ਦੀ ਥਾਂ ਯੇਦੀਯੁਰੱਪਾ ਨੇ ਇਸ ਨੂੰ ਆਪਣਾ ਵਿਦਾਇਗੀ ਭਾਸ਼ਣ ਦੇਣ ਦਾ ਮੌਕਾ ਬਣਾਇਆ ਤੇ ਜਦ ਉਨ੍ਹਾਂ ਦਾ ਦਰਦ ਸਾਫ ਨਜ਼ਰ ਆਇਆ। ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਇਥੇ ਤੱਕ ਪਹੁੰਚਾਉਣ ਲਈ ਮਿਹਨਤ ਕੀਤੀ ਹੈ। ਉਨ੍ਹਾਂ ਦਾ ਕਾਰਜਕਾਲ ਕਿਸੇ ਅੱਗਨੀਪ੍ਰੀਖਿਆ ਤੋਂ ਘੱਟ ਨਹੀਂ ਸੀ, ਉਨ੍ਹਾਂ ਨੂੰ ਵਾਰ-ਵਾਰ ਪ੍ਰੀਖਿਆ ਦੇਣੀ ਪਈ।