ਸ਼੍ਰੀਨਗਰ:ਅਮਰਨਾਥ ਗੁਫਾ 'ਚ ਬੱਦਲ ਫਟਣ ਨਾਲ ਹੋਈ ਤਬਾਹੀ ਅਜੇ ਰੁਕੀ ਨਹੀਂ ਹੈ, ਇਸੇ ਦੌਰਾਨ ਜੰਮੂ ਦੇ ਡੋਡਾ ਜ਼ਿਲੇ ਦੇ ਡੋਡਾ 'ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਕਾਰਨ ਕਈ ਵਾਹਨ ਅਤੇ ਮਕਾਨ ਮਲਬੇ ਹੇਠਾਂ ਦਬ ਗਏ ਹਨ।
ਜੰਮੂ-ਕਸ਼ਮੀਰ ਦੇ ਡੋਡਾ ਦੇ ਐੱਸਐੱਸਪੀ ਅਬਦੁਲ ਕਯੂਮ ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਥਾਥਰੀ ਟਾਊਨ ਦੇ ਗੁੰਟੀ ਜੰਗਲ ਵਿੱਚ ਬੱਦਲ ਫਟਣ ਦੀ ਸੂਚਨਾ ਮਿਲੀ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕੁਝ ਵਾਹਨ ਫਸ ਗਏ ਅਤੇ ਹਾਈਵੇਅ ਨੂੰ ਕੁਝ ਸਮੇਂ ਲਈ ਜਾਮ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ।