ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣ ਗਏ ਹਨ ਚੰਨੀ ਨੇ ਅੱਜ ਸਹੁੰ ਚੁੱਕੀ ਹੈ ਇਸਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ ਸੋਨੀ ਨੂੰ ਡਿਪਟੀ ਸੀਐੱਮ ਬਣਾਇਆ ਗਿਆ।
ਕਾਫ਼ੀ ਸਮੇਂ ਤੋਂ ਪੰਜਾਬ ਦੇ ਸਿਆਸੀ ਖੇਤਰ ਵਿੱਚ ਇਹ ਗੱਲ ਉੱਭਰ ਕੇ ਆ ਰਹੀ ਸੀ ਕਿ ਦਲਿਤ ਆਬਾਦੀ ਦੀ ਪ੍ਰਤਿਨਿਧਤਾ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਘੱਟੋ-ਘੱਟ ਡਿਪਟੀ ਸੀਐਮ ਦਲਿਤ ਚਿਹਰਾ ਹੋਣਾ ਚਾਹੀਦਾ ਹੈ।
ਇਸ ਸਭ ਨੂੰ ਲੈਕੇ ਕਾਂਗਰਸ ਪਾਰਟੀ ਵਿੱਚ ਨਵੀਂ ਸੋਚ ਆਈ ਹੈ। ਕਾਂਗਰਸ ਨੇ ਇਹ ਦਲਿਤ ਮੁੱਖ ਮੰਤਰੀ ਵਾਲਾ ਜੋ ਕਦਮ ਚੁੱਕਿਆ ਹੈ, ਉਹ ਪ੍ਰਤਿਕਿਰਿਆ ਵਿੱਚ ਨਹੀਂ ਹੈ ਸਗੋਂ ਉਨ੍ਹਾਂ ਦੀ ਸੋਚ ਵਿੱਚ ਵੀ ਹੈ।
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਨੇ ਚੁੱਕੀ ਸਹੁੰ ਦਰਅਸਲ ਆਉਣ ਵਾਲੀਆਂ ਚੋਣਾਂ ਵਿੱਚ ਇਸ ਤਰ੍ਹਾਂ ਦਾ ਨਜ਼ਰੀਆ ਬਣ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਦਾ ਇਕੱਠੇ ਹੋਣਾ ਦਾ ਵੀ ਇੱਕ ਮਕਸਦ ਸੀ ਕਿ ਅਕਾਲੀ ਦਲ ਦੀ ਸਥਿਤੀ ਨੂੰ ਮਜ਼ਬੂਤ ਕਰਨਾ।
ਇਸ ਲਈ ਕਾਂਗਰਸ ਦਾ ਵੀ ਆਪਣਾ ਇੱਕ ਬੇਸ ਹੈ, ਭਾਵੇਂ ਉਹ ਰਾਖਵਾਂਕਰਨ ਨਾਲ ਜੁੜਿਆ ਹੋਵੇ, ਪਿੱਛੜੇ ਵਰਗ ਨਾਲ ਜੁੜਿਆ ਹੋਵੇ। ਇਸ ਲਈ ਇਹ ਕਦਮ ਕਾਂਗਰਸ ਦੀ ਸਥਿਤੀ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗਾ।
ਸਾਫ ਸ਼ਬਦਾ ਵਿੱਚ ਇਹ ਕਹਿ ਲਈਏ ਕਿ 2022 ਦੀਆਂ ਚੋਣਾ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਦਲਿਤ ਵੋਟ ਨੂੰ ਲੈਕੇ ਸਿਆਸੀ ਦਾਅ ਖੇਡ ਰਹੀ ਹੈ। ਗੱਲ ਅਕਾਲੀ ਦਲ ਦੀ ਕਰੀਏ ਤਾਂ ਓਹਨਾਂ ਨੇ ਇਹ ਐਲਾਨ ਕੀਤਾ ਕਿ ਪਂੰਜਾਬ ਦੇ ਵਿੱਚ ਅਕਾਲੀ ਦਲ ਦਾ ਡਿਪਟੀ ਸੀਅੱਮ ਦਲਿਤ ਭਾਈਚਾਰੇ ਦਾ ਹੋਵੇਗਾ। ਕਾਂਗਰਸ ਨੇ ਮੁੱਖ ਮੰਤਰੀ ਹੀ ਦਲਿਤ ਭਾਈ ਚਾਰੇ ਦਾ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ: ਕਾਂਗਰਸ ਨੇ ਚਰਨਜੀਤ ਚੰਨੀ ਹੱਥ ਸੌਂਪੀ ਪੰਜਾਬ ਦੀ ਕਮਾਨ