ਚੰਡੀਗੜ੍ਹ:ਕਲਾਕਾਰ ਵਰੁਣ ਟੰਡਨ ਨੂੰ ਵਿਲੱਖਣ ਢੰਗ ਨਾਲ ਦੇਸ਼ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਾਣਿਆ ਜਾਂਦਾ ਹੈ। ਇਸ ਵਾਰ ਉਨ੍ਹਾ ਨੇ ਰਾਸ਼ਟਰੀ ਡਾਕਟਰ ਦਿਵਸ (National Doctors Day) ਦੇ ਮੌਕੇ ਤੇ ਡਾ: ਬਿਧਨ ਚੰਦਰ ਰਾਏ ਨੂੰ ਅਲੱਗ ਅੰਦਾਜ਼ ਵਿੱਚ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾ ਨੇ ਦਵਾਈਆਂ ਦੇ ਖਾਲੀ ਰੈਪਰਾਂ ਨਾਲ ਡਾ.ਬਿਧਾਨ ਚੰਦਰ ਰਾਏ (Dr. Bidhan Chandra Roy) ਦੀ ਇੱਕ ਤਸਵੀਰ ਬਣਾਈ ਹੈ। ਇਸ ਵਿਚ ਉਨ੍ਹਾ ਨੇ ਖਾਲੀ ਰੈਪਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਵਰਤਿਆ। ਕਲਾਕਾਰ ਨੇ ਇੱਕ ਇੱਕ ਡਾਕਟਰ ਨੂੰ ਬਹੁਤ ਵਧੀਆ ਢੰਗ ਅਤੇ ਵੱਖਰੇ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਹੈ।
ਕਿਉਂ ਮਨਾਇਆ ਜਾਂਦਾ ਹੈ ਕੌਮੀ ਡਾਕਟਰ ਦਿਵਸ ?
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਡਾਕਟਰ ਦਿਵਸ ਡਾ: ਬਿਧਾਨ ਚੰਦਰ ਰਾਏ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ 1 ਜੁਲਾਈ 1991 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਕਿਉਂਕਿ 1 ਜੁਲਾਈ ਨੂੰ ਡਾ.ਬਿਧਾਨ ਚੰਦਰ ਰਾਏ ਦਾ ਜਨਮਦਿਨ ਹੁੰਦਾ ਹੈ। ਡਾ.ਬਿਧਾਨ ਚੰਦਰ ਰਾਏ ਨੂੰ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।