ਹੈਦਰਾਬਾਦ (ਡੈਸਕ):ਚੇਤਰ ਨਵਰਾਤਰੀ ਦੇ ਪਹਿਲੇ ਦਿਨ ਤੋਂ ਦੁਰਗਾ ਮਾਂ ਦੇ ਨੌ ਅਵਤਾਰਾਂ ਦੀ ਪੂਜਾ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਅੱਜ ਚੇਤਰ ਨਵਰਾਤਰੀ ਦਾ ਸਤਵਾਂ ਦਿਨ ਹੈ। ਇਸ ਦਿਨ ਮਾਂ ਕਾਲਰਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਉੱਤੇ ਕਿਸੇ ਤੰਤਰ-ਮੰਤਰ ਦਾ ਅਸਰ ਹੋਵੇ, ਉਹ ਮਾਂ ਕਾਲਰਾਤਰੀ ਦੀ ਅਰਾਧਨਾ ਕਰਦੇ ਹੋਏ ਇਨ੍ਹਾਂ ਦੋਸ਼ਾਂ ਤੋਂ ਮੁਕਤੀ ਪਾ ਲੈਂਦੇ ਹਨ।
ਮਾਂ ਕਾਲਰਾਤਰੀ ਨੂੰ ਲਾਓ ਗੁੜ ਦਾ ਭੋਗ: ਦੁਰਗਾ ਮਾਂ ਦੇ ਸਤਵੇਂ ਰੂਪ ਕਾਲਰਾਤਰੀ ਨੂੰ ਮਹਾਯੋਗਿਨੀ, ਮਹਾਯੋਗੇਸ਼ਵਰੀ ਵੀ ਕਿਹਾ ਗਿਆ ਹੈ। ਇਹ ਨਾਗਦੌਨ ਔਸ਼ਧੀ ਵਜੋਂ ਵੀ ਮੰਨੀ ਜਾਂਦੀ ਹੈ। ਸਾਰੇ ਪ੍ਰਕਾਰ ਦੇ ਰੋਗਾਂ ਦਾ ਨਾਸ਼ ਕਰਨ ਵਾਲੀ, ਵਿਜੈ ਦਿਲਾਉਣ ਵਾਲੀ, ਮਨ ਤੇ ਦਿਮਾਗ ਦੇ ਸਾਰੇ ਰੋਗਾਂ ਨੂੰ ਦੂਰ ਕਰਨ ਵਾਲੀ ਦਵਾਈ ਹੈ। ਇਸ ਕਾਲਰਾਤਰੀ ਦੀ ਪੂਜਾ ਹਰ ਪੀੜਤ ਵਿਅਕਤੀ ਨੂੰ ਕਰਨੀ ਚਾਹੀਦੀ ਹੈ। ਇਸ ਦਿਨ ਦੇਵੀ ਨੂੰ ਗੁੜ ਦਾ ਭੋਗ ਲਾ ਕੇ ਪ੍ਰਸਾਦ ਵਜੋਂ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।
ਮਾਂ ਕਾਲਰਾਤਰੀ ਦੀ ਪੂਜਾ ਵਿਧੀ:ਮਾਂ ਕਾਲਰਾਤਰੀ ਦੀ ਪੂਜਾ ਕਰਨ ਤੋਂ ਪਹਿਲਾਂ ਸਵੇਰੇ ਸਵੇਰੇ ਇਸਨਾਨ ਕਰੋ। ਫਿਰ ਰੋਲੀ, ਜੋਤ ਤੇ ਧੂਪ ਅਰਪਿਤ ਕਰੋ। ਮਾਂ ਕਾਲਰਾਤਰੀ ਨੂੰ ਰਾਤਰਾਨੀ ਦਾ ਫੁੱਲ ਚੜ੍ਹਾਓ। ਗੁੜ ਦਾ ਭੋਗ ਲਾਓ। ਫਿਰ ਮਾਂ ਕਾਲਰਾਤਰੀ ਦੀ ਆਰਤੀ ਕਰੋ। ਇਸ ਦੇ ਨਾਲ ਹੀ, ਦੁਰਗਾ ਸਪਤਸ਼ਤੀ, ਦੁਰਗਾ ਚਾਲੀਸਾ ਤੇ ਮੰਤਰ ਦਾ ਜਾਪ ਕਰੋ। ਇਸ ਦਿਨ ਲਾਲ ਕੰਬਲ ਦੇ ਆਸਨ ਅਤੇ ਲਾਲਾ ਚੰਦਨ ਦੀ ਮਾਲਾ ਨਾਲ ਮਾਂ ਕਾਲਰਾਤਰੀ ਦੇ ਮੰਤਰਾਂ ਦਾ ਜਾਪ ਕਰੋਂ। ਜੇਕਰ, ਲਾਲਾ ਚੰਦਨ ਦੀ ਮਾਲਾ ਉਪਲਬਧ ਨਾ ਹੋਵੇ ਤਾਂ, ਰੂਦਰਾਕਸ਼ ਦੀ ਮਾਲਾ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਮਾਂ ਕਾਲਰਾਤਰੀ ਮੰਤਰ:ਮਾਂ ਕਾਲਰਾਤਰੀ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਮੰਤਰਾਂ ਦਾ ਜਾਪ ਕਰੋ।
'ਓਮ ਕਾਲਰਾਤਰੈ ਨਮ:'
ਉਪਾਸਨਾ ਮੰਤਰ-
ਏਕਵੇਣੀ ਜਪਾਕਰਣਪੂਰਾ ਨਗਨਾ ਖਰਾਸਥਿਤਾ, ਲੰਬੋਸ਼ਟੀ ਕਰਣਿਕਾਕਰਣੀ ਤੈਲਾਭਿਆਕਤਸ਼ਰੀਰਿਣੀ।
ਵਾਮਪਾਦੋਲ੍ਲਸਲ੍ਲੋਹਲਤਾਕਂਟਕਭੂਸ਼ਣਾ, ਵਰਧਨਮੂਧਰਧ੍ਵਜਾ ਕ੍ਰਿਸ਼ਨਾ ਕਾਲਰਾਤਰੀਭਿਅਂਕਰੀ।।