ਪੰਜਾਬ

punjab

ETV Bharat / bharat

Vivek Bindra : ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ 'ਤੇ ਪਤਨੀ ਨਾਲ ਕੁੱਟਮਾਰ ਦੇ ਲੱਗੇ ਇਲਜ਼ਾਮ, ਨੋਇਡਾ ਥਾਣੇ 'ਚ ਮਾਮਲਾ ਦਰਜ - ਵਿਵੇਕ ਬਿੰਦਰਾ ਮਾਮਲੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

Case registered against Vivek Bindra: ਨੋਇਡਾ 'ਚ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ 'ਤੇ ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਤਨੀ ਨਾਲ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ।

Motivational speaker Vivek Bindra accused of assaulting his wife, case registered in Noida
ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ 'ਤੇ ਪਤਨੀ ਨਾਲ ਕੁੱਟਮਾਰ ਦੇ ਲੱਗੇ ਦੋਸ਼, ਨੋਇਡਾ ਪੁਲਿਸ ਥਾਣੇ 'ਚ ਮਾਮਲਾ ਦਰਜ

By ETV Bharat Punjabi Team

Published : Dec 23, 2023, 2:28 PM IST

ਨਵੀਂ ਦਿੱਲੀ/ਨੋਇਡਾ: ਮਸ਼ਹੂਰ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਉਹ ਚਰਚਾ ਵਿੱਚ ਆਏ ਕਿ ਉਹਨਾਂ ਵੱਲੋਂ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਉਥੇ ਹੀ ਵਿਵੇਕ ਬਿੰਦਰਾ ਹੁਣ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ, ਜਿਥੇ ਉਹਨਾਂ ਖਿਲਾਫ ਪਤਨੀ ਨੇ ਨੋਇਡਾ ਦੇ ਸੈਕਟਰ-126 ਥਾਣੇ 'ਚ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ 'ਚ ਉਹ ਪਤਨੀ ਨਾਲ ਜਬਰਦਸਤੀ ਕਰਦੇ ਨਜ਼ਰ ਆ ਰਹੇ ਹਨ। ਬਿੰਦਰਾ ਦੀ ਪੀੜਤ ਪਤਨੀ ਯਾਨਿਕਾ ਦੇ ਭਰਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਫਿਲਾਲ ਯਾਨਿਕਾ ਹਸਪਤਾਲ ਵਿੱਚ ਭਰਤੀ ਹੈ।

ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ :ਦੋਸ਼ ਹੈ ਕਿ ਉਸ ਨੂੰ ਇਸ ਹੱਦ ਤੱਕ ਕੁੱਟਿਆ ਗਿਆ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ। ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਿਕਾਇਤ 'ਚ ਗਾਜ਼ੀਆਬਾਦ ਦੇ ਚੰਦਰ ਨਗਰ ਨਿਵਾਸੀ ਵੈਭਵ ਕਵਾਤਰਾ ਨੇ ਦੱਸਿਆ ਕਿ ਭੈਣ ਯਾਨਿਕਾ ਦਾ ਵਿਆਹ ਕੁੱਝ ਸਮਾਂ ਪਹਿਲਾਂ ਹੀ ਵਿਵੇਕ ਬਿੰਦਰਾ ਨਾਲ ਹੋਇਆ ਸੀ। ਵਿਆਹ ਤੋਂ ਇਕ ਦਿਨ ਬਾਅਦ ਜਦੋਂ ਕਿਸੇ ਗੱਲ ਨੂੰ ਲੈ ਕੇ ਵਿਵੇਕ ਬਿੰਦਰਾ ਆਪਣੀ ਮਾਂ ਪ੍ਰਭਾ ਨਾਲ ਝਗੜਾ ਕਰ ਰਿਹਾ ਸੀ ਤਾਂ ਇਸ ਮਾਮਲੇ ਸਬੰਧੀ ਜਦੋਂ ਪਤਨੀ ਯਾਨਿਕਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਬਿੰਦਰਾ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਇੰਨਾ ਹੀ ਨਹੀਂ ਇਸ ਦੌਰਾਨ ਵਿਵੇਕ ਨੇ ਯਾਨਿਕਾ ਨੂੰ ਗਾਲ੍ਹਾਂ ਕੱਢਦੇ ਹੋਏ ਬੁਰੀ ਤਰ੍ਹਾਂ ਕੁੱਟਿਆ। ਫਿਰ ਕਿਸੇ ਤਰ੍ਹਾਂ ਯਾਨਿਕਾ ਬਾਹਰ ਆਈ ਤਾਂ ਸੁਸਾਇਟੀ ਦੇ ਗੇਟ ਦੇ ਬਾਹਰ ਵੀ ਉਸ ਨਾਲ ਜਬਰਦਸਤੀ ਕੀਤੀ ਗਈ ਇਸ ਦੇ ਪੂਰੇ ਸਰੀਰ 'ਤੇ ਜ਼ਖ਼ਮ ਵੀ ਹਨ ਅਤੇ ਉਹ ਸੁਣਨ ਤੋਂ ਵੀ ਅਸਮਰੱਥ ਹੈ। ਉਹਨਾਂ ਦੱਸਿਆ ਕਿ ਵਿਵੇਕ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਆਪਣੀ ਪਤਨੀ ਦਾ ਮੋਬਾਈਲ ਫੋਨ ਵੀ ਤੋੜ ਦਿੱਤਾ।

ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੀ:ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਦੀ ਭੈਣ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਘਟਨਾ ਤੋਂ ਬਾਅਦ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੀ ਹੈ। ਜਿਵੇਂ ਹੀ ਵਿਵੇਕ ਬਿੰਦਰਾ ਖਿਲਾਫ ਦਰਜ ਮਾਮਲਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਯੂਜ਼ਰਸ ਨੇ ਨੋਇਡਾ ਪੁਲਿਸ ਤੋਂ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਵਿਵੇਕ ਬਿੰਦਰਾ ਖਿਲਾਫ 14 ਦਸੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਵਿਵੇਕ ਬਿੰਦਰਾ ਭਾਰਤ ਦੇ ਮਹਾਨ ਪ੍ਰੇਰਕ ਬੁਲਾਰਿਆਂ ਵਿੱਚੋਂ ਇੱਕ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲੱਖਾਂ 'ਚ ਹੈ। ਨਾਲ ਹੀ, ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਲੜਾਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ABOUT THE AUTHOR

...view details