ਨਵੀਂ ਦਿੱਲੀ : ਦਵਾਰਕਾ ਸਨਸਿਟੀ ਇਲਾਕੇ 'ਚ ਇਕ ਨਾਬਾਲਗ ਲੜਕੀ ਨੂੰ ਘਰ 'ਚ ਕੰਮ ਕਰਨ ਦਾ ਝਾਂਸਾ ਦੇ ਕੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਕਤ ਮੁਲਜ਼ਮਾਂ ਦੇ ਘਰ ਪੁੱਜੇ ਅਤੇ ਉਨ੍ਹਾਂ ਦੀ ਜ਼ਬਰਦਸਤ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਪਤੀ-ਪਤਨੀ ਦੋਵੇਂ ਏਅਰਲਾਈਨਜ਼ 'ਚ ਕੰਮ ਕਰਦੇ ਹਨ। ਔਰਤ ਇੰਡੀਗੋ ਏਅਰਲਾਈਨਜ਼ ਵਿੱਚ ਫਲਾਈਟ ਚਲਾਉਂਦੀ ਹੈ। ਇਸ ਦੇ ਨਾਲ ਹੀ ਪਤੀ ਵਿਸਤਾਰਾ ਏਅਰਲਾਈਨਜ਼ 'ਚ ਗਰਾਊਂਡ ਸਟਾਫ ਹੈ। ਉਹ ਦੋ ਮਹੀਨੇ ਪਹਿਲਾਂ ਹੀ ਇਸ ਘਰ ਵਿੱਚ ਸ਼ਿਫਟ ਹੋਏ ਸਨ ਅਤੇ ਇਹ ਲੜਕੀ, ਜਿਸ ਨੂੰ ਉਨ੍ਹਾਂ ਨੇ ਪ੍ਰੈਸ ਨਾਲ ਸਾੜ ਦਿੱਤਾ ਹੈ, ਉਹ ਇਨ੍ਹਾਂ ਕੋਲ 24 ਘੰਟੇ ਰਹਿੰਦੀ ਸੀ। ਅੱਜ ਮੌਕਾ ਮਿਲਦੇ ਹੀ ਲੜਕੀ ਫਲੈਟ ਤੋਂ ਭੱਜ ਗਈ। ਔਰਤ ਉਸ ਦੇ ਪਿੱਛੇ ਭੱਜਦੀ ਹੋਈ ਹੇਠਾਂ ਆਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ।
Delhi Crime: ਨਾਬਾਲਿਗ ਦੀ ਕੀਤੀ ਕੁੱਟਮਾਰ ਤੇ ਲਾਈ ਪ੍ਰੈੱਸ, ਫਿਰ ਬੱਚੀ ਦੇ ਪਰਿਵਾਰ ਨੇ ਮਹਿਲਾ ਪਾਇਲਟ ਤੇ ਉਸ ਦੇ ਪਤੀ ਦੀ ਕੀਤੀ ਛਿੱਤਰ ਪਰੇਡ, ਦੇਖੋ ਵੀਡੀਓ
ਦਿੱਲੀ ਦੇ ਦਵਾਰਕਾ 'ਚ ਨਾਬਾਲਗ ਲੜਕੀ ਨਾਲ ਕੁੱਟਮਾਰ ਕਰਨ ਅਤੇ ਪ੍ਰੈੱਸ ਨਾਲ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜੋੜੇ ਦੇ ਅੱਤਿਆਚਾਰ ਦਾ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਤਾਂ ਹੋਇਆ ਖੁਲਾਸਾ : ਡੀਸੀਪੀ ਐਮ ਹਰਸ਼ਵਰਧਨ ਨੇ ਦੱਸਿਆ ਕਿ ਸਵੇਰੇ 9:00 ਵਜੇ ਦਵਾਰਕਾ ਦੱਖਣੀ ਪੁਲਿਸ ਸਟੇਸ਼ਨ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ। ਘਰੇਲੂ ਨੌਕਰ ਲਈ ਰੱਖੀ ਲੜਕੀ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਮੌਕੇ 'ਤੇ ਪੁਲਿਸ ਨੂੰ 10 ਸਾਲਾ ਬੱਚੀ ਮਿਲੀ, ਜੋ ਪਿਛਲੇ 2 ਮਹੀਨਿਆਂ ਤੋਂ ਇਕ ਜੋੜੇ ਕੋਲ ਘਰੇਲੂ ਨੌਕਰ ਵਜੋਂ ਕੰਮ ਕਰ ਰਹੀ ਸੀ। ਦੋਸ਼ ਹੈ ਕਿ ਪਤੀ-ਪਤਨੀ ਨੇ ਉਸ ਦੀ ਕੁੱਟਮਾਰ ਕੀਤੀ। ਜਦੋਂ ਲੜਕੀ ਦੇ ਕਿਸੇ ਰਿਸ਼ਤੇਦਾਰ ਨੂੰ ਉਸ ਦੀ ਕੁੱਟਮਾਰ ਹੋਣ ਦਾ ਪਤਾ ਲੱਗਾ ਤਾਂ ਉਸ ਤੋਂ ਬਾਅਦ ਉਹ ਜੋੜੇ ਦੇ ਘਰ ਦੇ ਬਾਹਰ ਪਹੁੰਚ ਗਏ। ਉਹ ਉੱਥੇ ਇਕੱਠੇ ਹੋ ਗਏ ਅਤੇ ਜੋੜੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
- Chamomile: ਨਮਾਮੀ ਗੰਗੇ ਪ੍ਰੋਜੈਕਟ ਦੇ ਸੀਵਰ ਟ੍ਰੀਟਮੈਂਟ ਪਲਾਂਟ 'ਚ ਵੱਡਾ ਹਾਦਸਾ, ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ
- ਸਕੂਲ ਵੈਨ ਡਰਾਈਵਰ ਨੇ ਵਿਦਿਆਰਥਣ ਨਾਲ ਕੀਤਾ ਬਲਾਤਕਾਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਲੱਗਾ ਪਤਾ
- 1984 Sikh Riot: 1984 ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ 'ਤੇ ਸੁਣਵਾਈ ਮੁਲਤਵੀ, ਜਾਣੋ ਕਿਉਂ
ਪੁਲਿਸ ਨੇ ਜੋੜੇ ਨੂੰ ਲਿਆ ਹਿਰਾਸਤ ਵਿੱਚ, ਮਾਮਲਾ ਦਰਜ :10 ਸਾਲਾ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਬਾਲ ਮਜ਼ਦੂਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਿਸ ਜੋੜੇ 'ਤੇ ਇਹ ਦੋਸ਼ ਲਗਾਇਆ ਗਿਆ ਹੈ, ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹਿਰਾਸਤ ਵਿਚ ਲਏ ਗਏ ਮੁਲਜ਼ਮਾਂ ਦੀ ਪਛਾਣ 36 ਸਾਲਾ ਕੌਸ਼ਿਕ ਬਾਗਚੀ ਅਤੇ 33 ਸਾਲਾ ਪੂਰਨਿਮਾ ਬਾਗਚੀ ਵਜੋਂ ਹੋਈ ਹੈ। ਫਿਲਹਾਲ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।