ਉੱਤਰ ਪ੍ਰਦੇਸ਼:ਅਮਰੋਹਾ ਰੇਲਵੇ ਸਟੇਸ਼ਨ 'ਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਸ਼ੁਰੂਆਤ ਮੌਕੇ ਇਕ ਪ੍ਰੋਗਰਾਮ ਵੀ ਕਰਵਾਇਆ ਗਿਆ। ਪੀਐਮ ਮੋਦੀ ਦੇ ਵਰਚੁਅਲ ਉਦਘਾਟਨ ਤੋਂ ਪਹਿਲਾਂ ਅਧਿਆਪਕ ਤੇ ਵਿਧਾਇਕ ਹਰੀ ਸਿੰਘ ਢਿੱਲੋਂ ਵੱਲੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਗਏ। ਪ੍ਰੋਗਰਾਮ 'ਚ ਮੌਜੂਦ ਬਸਪਾ ਸਾਂਸਦ ਕੁੰਵਰ ਦਾਨਿਸ਼ ਅਲੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਲੈ ਕੇ ਵਿਧਾਇਕ ਤੇ ਸੰਸਦ ਮੈਂਬਰ ਵਿਚਾਲੇ ਕਈ ਵਾਰ ਝੜਪ ਹੋਈ। ਬਾਅਦ 'ਚ ਮੌਕੇ 'ਤੇ ਮੌਜੂਦ ਲੋਕਾਂ ਨੇ ਸੰਸਦ ਮੈਂਬਰ ਨੂੰ ਸ਼ਾਂਤ ਕਰਵਾਇਆ। ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਪਾਰਟੀ ਪ੍ਰੋਗਰਾਮ ਨਹੀਂ, ਸਰਕਾਰੀ ਕੰਮ ਹੈ:ਐਤਵਾਰ ਨੂੰ ਅਮਰੋਹਾ ਦੇ ਰੇਲਵੇ ਸਟੇਸ਼ਨ 'ਤੇ 'ਅੰਮ੍ਰਿਤ ਭਾਰਤ ਸਟੇਸ਼ਨ' ਯੋਜਨਾ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨੇਤਾਵਾਂ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਅਮਰੋਹਾ ਤੋਂ ਬਸਪਾ ਸਾਂਸਦ ਕੁੰਵਰ ਦਾਨਿਸ਼ ਅਲੀ ਵੀ ਇਸ 'ਚ ਹਿੱਸਾ ਲੈਣ ਪਹੁੰਚੇ। ਪ੍ਰੋਗਰਾਮ ਦੀ ਸਟੇਜ 'ਤੇ ਮੌਜੂਦ ਅਮਰੋਹਾ ਨਿਵਾਸੀ ਅਧਿਆਪਕ ਤੇ ਵਿਧਾਇਕ ਹਰੀ ਸਿੰਘ ਢਿੱਲੋਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਮੰਚ 'ਤੇ ਬੈਠੇ ਬਸਪਾ ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੇ ਮੰਚ ਤੋਂ ਹੀ ਇਸ ਦਾ ਵਿਰੋਧ ਕਰਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਈ ਪਾਰਟੀ ਪ੍ਰੋਗਰਾਮ ਨਹੀਂ ਹੈ, ਇਹ ਸਰਕਾਰੀ ਪ੍ਰੋਗਰਾਮ ਹੈ।