ਬਹਿਰਾਇਚ:ਜ਼ਿਲੇ ਦੇ ਕੈਸਰਗੰਜ ਇਲਾਕੇ 'ਚ ਹਨੀਮੂਨ ਮਨਾਉਣ ਗਏ ਇਕ ਜੋੜੇ ਦੀਆਂ ਕਮਰੇ ਵਿੱਚੋਂ ਲਾਸ਼ਾਂ ਮਿਲੀਆਂ ਹਨ।ਇੱਕ ਦਿਨ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ। ਦੂਜੇ ਦਿਨ ਦੋਵੇਂ ਕਮਰੇ ਵਿੱਚ ਸੌਣ ਚਲੇ ਗਏ ਪਰ ਸਵੇਰੇ ਜਦੋਂ ਬਾਹਰ ਨਹੀਂ ਆਏ ਤਾਂ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਜਦੋਂ ਦਰਵਾਜਾ ਖੜਕਾਉਣ 'ਤੇ ਵੀ ਕੋਈ ਆਵਾਜ਼ ਨਹੀਂ ਆਈ, ਤਾਂਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਖਿੜਕੀ 'ਚੋਂ ਦੇਖਿਆ ਤਾਂ ਦੋਹਾਂ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਹਾਲੇ ਮੌਤ ਦੀ ਅਸਲ ਵਜ੍ਹਾ ਦਾ ਨਹੀਂ ਪਤਾ ਲੱਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਕੀਤੀ ਪੁਸ਼ਟੀ :ਪੁਲੀਸ ਅਧਿਕਾਰੀ ਕਮਲੇਸ਼ ਸਿੰਘ ਨੇ ਇਸ ਬਾਰੇ ਦੱਸਿਆ ਹੈ ਕਿ ਕੈਸਰਗੰਜ ਕੋਤਵਾਲੀ ਇਲਾਕੇ ਦੇ ਗੋਧੀਆ ਨੰਬਰ 4 ਦੇ ਰਹਿਣ ਵਾਲੇ ਸੁੰਦਰ ਲਾਲ ਦੇ ਪੁੱਤਰ ਪ੍ਰਤਾਪ (23) ਦਾ ਵਿਆਹ ਪੁਸ਼ਪਾ ਪੁੱਤਰੀ ਪਰਸ਼ੂਰਾਮ ਵਾਸੀ ਪਿੰਡ ਗੋਧੀਆ ਨੰਬਰ ਦੋ, ਗੁਲਾਨਪੁਰਵਾ ਪਿੰਡ ਨਾਲ 30 ਮਈ ਨੂੰ ਹੋਇਆ ਸੀ। 31 ਮਈ ਨੂੰ ਲਾੜਾ ਆਪਣੀ ਲਾੜੀ ਨਾਲ ਪਿੰਡ ਗਿਆ। ਰਾਤ ਨੂੰ ਘਰ ਆਏ ਸਾਰੇ ਰਿਸ਼ਤੇਦਾਰ ਖਾਣਾ ਖਾ ਸੌਂ ਗਏ ਅਤੇ ਇਹ ਜੋੜਾ ਵੀ ਸੁਹਾਗਰਾਤ ਮਨਾਉਣ ਆਪਣੇ ਕਮਰੇ ਵਿੱਚ ਚਲਾ ਗਿਆ, ਪਰ ਸਵੇਰੇ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਹਨ।