ਪੰਜਾਬ

punjab

ETV Bharat / bharat

ਸਿੱਧੂ ਚੰਨੀ ਮੀਟਿੰਗ ਖ਼ਤਮ, ਚੰਨੀ ਪੰਜਾਬ ਭਵਨ ਤੋਂ ਰਵਾਨਾ - Breaking News

ਬ੍ਰੇਕਿੰਗ ਨਿਊਜ਼
ਬ੍ਰੇਕਿੰਗ ਨਿਊਜ਼

By

Published : Sep 30, 2021, 9:58 AM IST

Updated : Sep 30, 2021, 7:02 PM IST

18:40 September 30

ਸਿੱਧੂ ਚੰਨੀ ਮੀਟਿੰਗ ਖ਼ਤਮ, ਚੰਨੀ ਪੰਜਾਬ ਭਵਨ ਤੋਂ ਰਵਾਨਾ

ਸਿੱਧੂ ਚੰਨੀ ਮੀਟਿੰਗ ਖ਼ਤਮ, ਚੰਨੀ ਪੰਜਾਬ ਭਵਨ ਤੋਂ ਰਵਾਨਾ

ਮੁੱਖ ਮੰਤਰੀ ਚਰਨਜੀਤ ਚੰਨੀ ਤੇ ਸਿੱਧੂ ਦੀ ਮੀਟਿੰਗ ਖ਼ਤਮ ਹੋ ਚੁੱਕੀ ਹੈ। ਜਿਸ ਤੋਂ ਬਾਅਦ ਚੰਨੀ ਸਮੇਤ ਸਾਰੇ ਹੀ ਮੰਤਰੀ ਪੰਜਾਬ ਭਵਨ ਤੋਂ ਰਵਾਨਾ ਹੋ ਚੁੱਕੇ ਹਨ। 

18:05 September 30

CM ਚੰਨੀ 'ਤੇ ਸਿੱਧੂ ਦੀ ਬੈਠਕ ਖ਼ਤਮ

CM ਚੰਨੀ 'ਤੇ ਨਵਜੋਤ ਸਿੱਧੂ ਵਿਚਕਾਰ ਚੱਲ ਰਹੀ ਬੈਠਕ ਖ਼ਤਮ ਹੋ ਚੁੱਕੀ ਹੈ। 

17:49 September 30

ਪੰਜਾਬ ਭਵਨ ਦੇ ਬਾਹਰ ਨਰਸਾਂ ਵੱਲੋਂ ਜ਼ਬਰਦਸਤ ਹੰਗਾਮਾ

ਪੰਜਾਬ ਭਵਨ ਦੇ ਬਾਹਰ ਨਰਸਾਂ ਵੱਲੋਂ ਜ਼ਬਰਦਸਤ ਹੰਗਾਮਾ

ਨਰਸਿੰਗ ਸਟਾਫ਼ ਨੇ ਮੁੱਖ ਮੰਤਰੀ ਅਤੇ ਸਿੱਧੂ ਦੀ ਪੰਜਾਬ ਭਵਨ ਵਿੱਚ ਮੀਟਿੰਗ ਦੌਰਾਨ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਨਰਸਾਂ ਅਤੇ ਪੁਲਿਸ ਵਿਚਕਾਰ ਕਾਫ਼ੀ ਧੱਕਾਮੁੱਕੀ ਵੀ ਹੋਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।

17:27 September 30

ਪੰਜਾਬ ਭਵਨ ਦੇ ਬਾਹਰ ਕੱਚੇ ਮੁਲਾਜਮਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪ੍ਰਦਰਸ਼ਨ

ਪੰਜਾਬ ਭਵਨ ਦੇ ਬਾਹਰ ਕੱਚੇ ਮੁਲਾਜਮਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪ੍ਰਦਰਸ਼ਨ

ਪੰਜਾਬ ਭਵਨ ਦੇ ਬਾਹਰ ਹੋਮਗਾਰਡਾਂ ਦੇ ਸ਼ਹੀਦ ਪਰਿਵਾਰ ਵੀ ਮੁੱਖ ਮੰਤਰੀ ਚੰਨੀ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਖ਼ੁਦ ਕਹਿੰਦੇ ਹਨ ਕਿ ਮੈਨੂੰ ਕੋਈ ਵੀ ਮਿਲ ਸਕਦਾ ਹੈ। ਇਸੇ ਦੌਰਾਨ ਇੱਕ ਕੱਚੇ ਮੁਲਾਜਮਾਂ ਨੇ ਕਿਹਾ ਅਸੀਂ ਆਪਣੀਆਂ ਮੰਗਾਂ ਉਨ੍ਹਾਂ ਅੱਗੇ ਰੱਖਣ ਲਈ ਆਏ ਹਾਂ ਕਿ ਨਵੀਆਂ ਭਰਤੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਿਉਂ ਨਹੀਂ ਕੀਤਾ ਜਾ ਰਿਹਾ।

16:58 September 30

ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੀ ਪਹੁੰਚੇ ਰਾਜ ਭਵਨ

ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੀ ਰਾਜ ਭਵਨ ਮੀਟਿੰਗ ਵਿੱਚ ਪਹੁੰਚ ਚੁੱਕੇ ਹਨ।

16:21 September 30

ਪੰਜਾਬ ਭਵਨ ਵਿੱਚ ਮੁੱਖ ਮੰਤਰੀ ਨਾਲ ਸਿੱਧੂ ਦੀ ਮੁਲਾਕਾਤ ਜਾਰੀ

ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਨਾਲ ਨਵਜੋਤ ਸਿੱਧੂ ਦੀ ਮੁਲਾਕਾਤ ਸ਼ੁਰੂ ਹੋ ਚੁੱਕੀ ਹੈ।

15:55 September 30

ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਪੰਜਾਬ ਭਵਨ

ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਪੰਜਾਬ ਭਵਨ

ਮੁੱਖ ਮੰਤਰੀ ਚਰਨਜੀਤ ਸਿੰਘ ਪੰਜਾਬ ਭਵਨ ਪਹੁੰਚ ਚੁੱਕੇ ਹਨ। ਜਿਨ੍ਹਾਂ ਦੇ ਮਗਰੋਂ ਪੰਜਾਬ ਭਵਨ ਦੇ ਬਾਹਰ ਧਰਨਾ ਦੇਣ ਲਈ ਅਧਿਆਪਕਾਂ ਨੇ ਵੀ ਪਹੁੰਚ ਗਏ ਹਨ।

15:49 September 30

3 ਦਿਨ੍ਹਾਂ ਦੇ ਦਿੱਲੀ ਦੌਰੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਾਪਸੀ ਲਈ ਰਵਾਨਾ

3 ਦਿਨ੍ਹਾਂ ਦੇ ਦਿੱਲੀ ਦੌਰੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਾਪਸੀ ਲਈ ਰਵਾਨਾ

3 ਦਿਨ੍ਹਾਂ ਦੇ ਦਿੱਲੀ ਦੌਰੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਪਸੀ ਲਈ ਰਵਾਨਾ ਹੋ ਚੁੱਕੇ ਹਨ। 

15:41 September 30

ਚੰਨੀ ਨੂੰ ਮਿਲਣ ਤੋਂ ਪਹਿਲਾਂ ਸਿੱਧੂ ਦਾ ਡੀਜੀਪੀ ਸਹੋਤਾ 'ਤੇ ਇੱਕ ਹੋਰ ਹਮਲਾ

ਚੰਨੀ ਨੂੰ ਮਿਲਣ ਤੋਂ ਪਹਿਲਾਂ ਸਿੱਧੂ ਦਾ ਡੀਜੀਪੀ ਸਹੋਤਾ 'ਤੇ ਇੱਕ ਹੋਰ ਹਮਲਾ, ਸਿੱਧੂ ਨੇ ਕਿਹਾ ਕਿ ਸਹੋਤਾ 2015 ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਸੀ 'ਤੇ ਇਨ੍ਹਾਂ ਨੇ 

2 ਸਿੱਖ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਫਸਾ ਕੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ।  

14:56 September 30

ਥੋੜੀ ਹੀ ਦੇਰ 'ਚ ਸਿੱਧੂ ਦੀ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ

ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ 3:00 ਵਜੇ ਮੁਲਾਕਾਤ ਕਰਨਗੇ। ਇਸ ਲਈ ਸਿੱਧੂ ਪਟਿਆਲਾ ਤੋਂ  ਚੰਡੀਗੜ੍ਹ ਤੋਂ ਰਵਾਨਾ ਹੋ ਚੁੱਕੇ ਹਨ। 

12:40 September 30

ਸੁਪਰੀਮ ਕੋਰਟ ਕਾਲਜੀਅਮ ਨੇ ਸੰਦੀਪ ਮੌਦਗਿਲ ਨੂੰ ਜੱਜ ਬਣਾਉਣ ਦੀ ਸਿਫਾਰਸ਼ ਭੇਜੀ

ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਲਈ ਕੇਂਦਰ ਸਰਕਾਰ ਨੂੰ ਨਾਮ ਭੇਜਿਆ।

ਸੰਦੀਪ ਮੌਦਗਿਲ ਇਸ ਵੇਲੇ ਹਰਿਆਣਾ ਸਰਕਾਰ ਦੇ ਵਧੀਕ ਐਡਵੋਕੇਟ ਜਨਰਲ ਹਨ।

ਹੁਣ ਹਾਈ ਕੋਰਟ ਵਿੱਚ 50 ਜੱਜ ਹੋਣਗੇ। ਹਾਈ ਕੋਰਟ ਦੇ ਜੱਜਾਂ ਦੀਆਂ ਕੁੱਲ 85 ਅਸਾਮੀਆਂ ਹਨ।

12:00 September 30

ਕੇਜਰੀਵਾਲ ਨੇ ਕਿਹਾ ਭ੍ਰਿਸ਼ਟਾਚਾਰ ਤੇ ਠੱਲ ਪਾ ਕੇ ਲਵਾਂਗੇ ਸਿਹਤ ਸੁਵਿਧਾਵਾਂ ਤੇ ਪੈਸੇ

  • ਕਿਹਾ ਭ੍ਰਿਸ਼ਟਾਚਾਰ ਤੇ ਠੱਲ ਪਾ ਕੇ ਲਵਾਂਗੇ ਸਿਹਤ ਸੁਵਿਧਾਵਾਂ ਤੇ ਪੈਸੇ
  • ਕਿਹਾ ਸਮਾਂ ਆਉਣ ਤੇ ਕਰਾਂਗੇ ਐਲਾਨ
  • ਕਿਹਾ ਭਗਵੰਤ ਮੇਰਾ ਛੋਟਾ ਭਰਾ
  • ਕਿਹਾ ਸਮਾਂ ਆਉਣ ਤੇ ਦੇਵਾਂਗੇ ਚੰਗਾਂ ਸੀ ਐਮ
  • ਸਿੱਧੂ ਤੇ ਕੁਝ ਵੀ ਬੋਲਣ ਤੇ ਕਿਹਾ ਇਨਕਾਰ
  • ਸਮਾਂ ਆਉਣ ਤੋਂ ਦੱਸਾਂਗੇ

11:53 September 30

ਕੇਜਰੀਵਾਲ ਦੀ ਪੰਜਾਬ ਦੇ ਲੋਕਾਂ ਲਈ ਸਿਹਤ ਸੁਵਿਧਾਵਾਂ ਦਾ ਐਲਾਨ

  • ਕੇਜਰੀਵਾਲ ਦਾ ਪੰਜਾਬ ਦੇ ਲੋਕਾਂ ਨੂੰ ਸਰਕਾਰ ਬਣਨ ਤੇ ਵੱਡੀ ਗਰੰਟੀ ਸਿਹਤ ਸੁਵਿਧਾਵਾਂ ਮੁਫ਼ਤ ਦੇਣ ਦਾ ਐਲਾਨ
  • ਪੰਜਾਬ ਦੇ ਸਰਕਾਰੀ ਹਸਪਤਾਲ ਵਿਚ ਸਭ ਮਸ਼ੀਨਾਂ ਚੱਲਣਗੀਆਂ
  • ਭਾਵੇਂ 15 ਲੱਖ ਦਾ ਅਪਰੇਸ਼ਨ ਹੋਵੇਂ ਸਰਕਾਰੀ ਹਸਪਤਾਲ ਚ ਹੋਵੇਗਾ ਮੁਫ਼ਤ ਇਲਾਜ
  • ਤੀਜੀ ਗਰੰਟੀ ਹਰ ਪੰਜਾਬ ਵਾਸੀ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ ਜਿਸ ਵਿਚ ਉਸ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਹੋਵੇਗੀ ਸਾਰਾ ਸਿਸਟਮ ਆਨਲਾਈਨ ਹੋਵੇਗਾ ਡਾਟਾ ਹੋਵੇਗਾ
  • ਮੁਹੱਲਾ ਕਲੀਨਿਕ ਦੀ ਦਿੱਤੀ ਚੌਥੀ ਗਰੰਟੀ 16 ਹਜ਼ਾਰ ਪਿੰਡ ਅਤੇ ਮੁਹੱਲਾ ਕਲੀਨਿਕ ਖੋਲੋ ਜਾਣਗੇ
  • ਪੰਜਵੀਂ ਗਰੰਟੀ ਪੰਜਾਬ ਦੇ ਸਾਰੇ ਵੱਡੇ ਹਸਪਤਾਲਾਂ ਨੂੰ ਸਹੀ ਕੀਤੀ ਜਾਵੇਗਾ ਸ਼ਾਨਦਾਰ ਬਣਾਇਆ ਜਾਵੇਗਾ
  • ਪੰਜਵੀਂ ਗਰੰਟੀ ਪੰਜਾਬ ਦੇ ਸਾਰੇ ਵੱਡੇ ਹਸਪਤਾਲਾਂ ਨੂੰ ਸਹੀ ਕੀਤੀ ਜਾਵੇਗਾ ਸ਼ਾਨਦਾਰ ਬਣਾਇਆ ਜਾਵੇਗਾ
  • 6ਵੀਂ ਗਰੰਟੀ ਪੰਜਾਬ ਅੰਦਰ ਜੇਕਰ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਤਾਂ ਉਸ ਦਾ ਇਲਾਜ਼ ਸਰਕਾਰ ਮੁਫ਼ਤ ਕਰਵਾਏਗੀ
  • 6 ਗਰੰਟੀਆਂ ਦਾ ਕੀਤਾ ਕੇਜਰੀਵਾਲ ਨੇ ਐਲਾਨ
  • ਪੱਤਰਕਾਰਾਂ ਨੂੰ ਕੀਤਾ ਵਾਅਦਾ
  • ਜੇ ਸਰਕਾਰ ਬਣੀ ਹਰ ਸ਼ਹਿਰ ਚ ਬਣਾਵਾਂਗੇ ਪ੍ਰੈਸ ਕਲੱਬ
  • ਪਤਰਕਾਰਾਂ ਨੇ ਕੀਤਾ ਸਵਾਲ ਪੈਸੇ ਕਿਥੋਂ ਆਉਣਗੇ

11:49 September 30

ਸਿਹਤ ਸੁਵਿਧਾਵਾਂ ਨੂੰ ਲੈ ਕੇ ਕੇਜਰੀਵਾਲ ਦੀ ਪੰਜਾਬ ਨੂੰ 6 ਸੂਤਰੀ ਗਰੰਟੀ

  • ਅੱਜ ਸਰਕਾਰੀ ਹਸਪਤਾਲਾਂ ਦੀ ਖਸਤਾ ਹਾਲ
  • ਮਜਬੂਰੀ ਚ ਜਾਣਾ ਪੈਂਦਾ ਹੈ
  • ਨਿੱਜੀ ਹਸਪਤਾਲ ਚ ਹੁੰਦੀ ਹੈ ਲੁੱਟ
  • ਸਰਕਾਰੀ ਹਸਪਤਾਲਾਂ ਚ ਨਾ ਦਵਾਈ ਮਿਲਦੀ ਨਾ ਡਾਕਟਰ
  • ਅੱਜ ਪੰਜਾਬ ਦੇ ਲੋਕਾਂ ਨੂੰ 6 ਗਰੰਟੀ ਦੇਣ ਲੱਗੇ ਹਾਂ
  • ਪੰਜਾਬ ਦੇ ਹਰ ਵੇਅਕਤੀ ਨੂੰ ਮੁਫ਼ਤ ਤੇ ਵਧੀਆਂ ਇਲਾਜ ਦੀ ਗਰੰਟੀ
  • ਸਿਹਤ ਸੁਵਿਧਾਵਾਂ ਨੂੰ ਲੈਕੇ ਪਹਿਲੀ ਗਰੰਟੀ
  • ਦੂਜੀ ਗਰੰਟੀ ਸਾਰੀਆਂ ਦਵਾਈਆਂ, ਸਾਰੇ ਟੈਸਟ, ਸਾਰੇ ਇਲਾਜ, ਸਾਰੇ ਅਪਰੇਸ਼ਨ ਮੁਫ਼ਤ ਹੋਣਗੇ


 

11:45 September 30

ਦਿੱਲੀ 'ਚ ਜੋ ਕਿਹਾ ਕਰ ਕੇ ਵਿਖਾਇਆ: ਕੇਜਰੀਵਾਲ

ਕਲ੍ਹ ਵਪਾਰੀਆਂ ਨਾਲ ਬੈਠਕ ਹੋਈ ਵਪਾਰੀਆਂ ਲਈ ਖਾਕਾ ਤਿਆਰ ਕੀਤਾ
 ਅੱਜ ਮੈਂ ਸਿਹਤ ਦੀ ਗਰੰਟੀ ਦੇਣ ਆਇਆ

11:26 September 30

ਕੈਪਟਨ ਅਮਰਿੰਦਰ ਸਿੰਘ ਨੇ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। 

11:02 September 30

ਕੇਜਰੀਵਾਲ 'ਤੇ ਭੜਕੇ ਪਰਗਟ ਸਿੰਘ, ਕਿਹਾ ਸਾਨੂੰ ਕੇਜਰੀਵਾਲ ਦੀ ਸਲਾਹ ਲੈਣ ਦੀ ਜ਼ਰੂਰਤ ਨਹੀਂ

ਪੰਜਾਬ ਮੰਤਰੀ ਪਰਗਟ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਮੰਤਰੀ ਮੰਡਲ ਵਿੱਚ ਦਾਗੀ ਮੰਤਰੀਆਂ ਨੂੰ ਸ਼ਾਮਲ ਕਰਨ ਬਾਰੇ ਕੀਤੀ ਟਿੱਪਣੀ 'ਤੇ ਕਿਹਾ: ਸਾਨੂੰ ਕੇਜਰੀਵਾਲ ਦੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਹੈ. ਅਸੀਂ ਪੰਜਾਬ ਦੇ ਹਿੱਤਾਂ ਵਿੱਚ ਕੰਮ ਕਰਾਂਗੇ ... ਸਾਡੀ ਲੜਾਈ ਕਈ ਮੁੱਦਿਆਂ 'ਤੇ ਹੈ। ਇਹ ਕਿਸੇ ਵਿਸ਼ੇਸ਼ ਸ਼ਖਸੀਅਤ 'ਤੇ ਕੇਂਦਰਤ ਨਹੀਂ ਹੈ।

10:57 September 30

ਰਾਜ ਸਭਾ ਸਾਂਸਦ ਆਨੰਦ ਸ਼ਰਮਾ ਨੇ ਕਪਿਲ ਸਿੱਬਲ ਦੇ ਘਰ ਹਮਲੇ ਦੀ ਕੀਤੀ ਨਿਖੇਧੀ

ਰਾਜ ਸਭਾ ਸਾਂਸਦ ਆਨੰਦ ਸ਼ਰਮਾ ਨੇ ਟਵੀਟ ਕੀਤਾ ਕਿ ਕਪਿਲ ਸਿੱਬਲ ਦੇ ਘਰ 'ਤੇ ਹਮਲੇ ਅਤੇ ਗੁੰਡਾਗਰਦੀ ਦੀਆਂ ਖ਼ਬਰਾਂ ਸੁਣ ਕੇ ਹੈਰਾਨ ਅਤੇ ਨਾਰਾਜ਼ ਹਾਂ, ਇਹ ਘਿਣਉਣੀ ਕਾਰਵਾਈ ਪਾਰਟੀ ਲਈ ਬਦਨਾਮੀ ਲਿਆਉਂਦੀ ਹੈ ਅਤੇ ਇਸਦੀ ਸਖ਼ਤ ਨਿੰਦਾ ਕਰਨ ਦੀ ਜ਼ਰੂਰਤ ਹੈ।

ਕਾਂਗਰਸ ਦਾ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਇਤਿਹਾਸ ਹੈ। ਵਿਚਾਰਾਂ ਅਤੇ ਧਾਰਨਾਵਾਂ ਦੇ ਅੰਤਰ ਲੋਕਤੰਤਰ ਦਾ ਅਨਿੱਖੜਵਾਂ ਅੰਗ ਹਨ। ਅਸਹਿਣਸ਼ੀਲਤਾ ਅਤੇ ਹਿੰਸਾ ਕਾਂਗਰਸ ਦੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਲਈ ਪਰਦੇਸੀ ਹਨ।

ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਅਤੇ ਅਨੁਸ਼ਾਸਨ ਵਿੱਚ ਹੋਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਨੋਟਿਸ ਲੈਣ ਅਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

10:08 September 30

ਪਿਛਲੇ 24 ਘੰਟਿਆਂ ਵਿੱਚ 23,529 ਨਵੇਂ ਕੋਵਿਡ ਦੇ ਮਾਮਲੇ, 311 ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 23,529 ਨਵੇਂ ਕੋਵਿਡ 19 ਕੇਸ ਸਾਹਮਣੇ ਆਏ ਹਨ ਜਦੋਂ ਕਿ 28,718 ਠੀਕ ਹੋਏ ਹਨ ਅਤੇ 311 ਮੌਤਾਂ ਹੋਈਆਂ ਹਨ।

ਐਕਟਿਵ ਮਾਮਲੇ: 2,77,020

ਕੁੱਲ ਮਾਮਲੇ: 3,37,39,980

ਕੁੱਲ ਵਸੂਲੀ: 3,30,14,898

ਮੌਤਾਂ ਦੀ ਗਿਣਤੀ: 4,48,062

ਕੁੱਲ ਟੀਕਾਕਰਣ: 88,34,70,578 (ਪਿਛਲੇ 24 ਘੰਟਿਆਂ ਵਿੱਚ 65,34,306)

09:47 September 30

ਲੁਧਿਆਣਾ ਦੌਰੇ 'ਤੇ ਕੇਜਰੀਵਾਲ, 11 ਵਜੇ ਕਰਨਗੇ ਪ੍ਰੈਸ ਕਾਨਫਰੰਸ

 ਲੁਧਿਆਣਾ: ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੈਸ ਨੂੰ ਸੰਬੋਧਨ ਕਰਨਗੇ, ਪੰਜਾਬ ਵਿੱਚ ਦੂਜੀ ਗਰੰਟੀ ਦਾ ਐਲਾਨ ਕਰ ਸਕਦੇ ਹਨ, ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਪ੍ਰੈਸ ਕਾਨਫਰੰਸ ਦਾ ਇੱਕ ਵੱਡਾ ਅਰਥ ਹੈ, ਕੱਲ੍ਹ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ 24 ਘੰਟੇ ਮੁਹੱਈਆ ਕਰਵਾਏ ਬਿਜਲੀ ਬਣਾਉਣ ਨੂੰ ਲੈ ਕੇ ਗੱਲ ਚੱਲ ਰਹੀ ਸੀ, ਕੇਜਰੀਵਾਲ ਪਹਿਲਾਂ ਹੀ ਸਰਕਾਰ ਬਣਾਉਣ ਲਈ ਬਿਜਲੀ ਸਬੰਧੀ 300 ਯੂਨਿਟ ਮੁਆਫ ਕਰਨ ਦਾ ਐਲਾਨ ਕਰ ਚੁੱਕੇ ਹਨ, ਪਹਿਲੀ ਗਾਰੰਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇਗੀ, ਅੱਜ ਦੂਜੀ ਗਾਰੰਟੀ ਦਾ ਐਲਾਨ ਲੁਧਿਆਣਾ ਵਿੱਚ ਕੀਤਾ ਜਾਵੇਗਾ।

Last Updated : Sep 30, 2021, 7:02 PM IST

ABOUT THE AUTHOR

...view details