- ਉਤਾਰ ਭਾਰਤ ਚ ਮੌਸਮ ਨੇ ਲਈ ਕਰਵਟ
- ਅਗਲੇ 24 ਘੰਟਿਆਂ ਦੌਰਾਨ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪੂਰਬੀ ਹਿੱਸੇ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ
- ਹਿਮਾਚਲ ਪ੍ਰਦੇਸ਼ ਹਰਿਆਣਾ, ਦਿੱਲੀ ਤੇ ਪੰਜਾਬ ਹਲਕੀ ਬਾਰਿਸ਼ ਹੋ ਸਕਦੀ ਹੈ: ਆਰਕੇ ਜੇਨਾਮਨੀ, ਆਈਐਮਡੀ ਦੇ ਸੀਨੀਅਰ ਵਿਗਿਆਨੀ
24 ਘੰਟਿਆਂ ਦੌਰਾਨ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪੂਰਬੀ ਹਿੱਸੇ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ
18:34 October 24
24 ਘੰਟਿਆਂ ਦੌਰਾਨ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪੂਰਬੀ ਹਿੱਸੇ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ
16:04 October 24
ਡੀਲਰ ਐਸੋਸੀਏਸ਼ਨ ਦਾ ਵੱਡਾ ਫੈਸਲਾ; 15 ਦਿਨ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ ਪੰਪ
- ਪੰਜਾਬ ਵਿੱਚ 15 ਦਿਨ ਲੋਕ ਹੋ ਸਕਦੇ ਹਨ ਪ੍ਰੇਸ਼ਾਨ
- ਡੀਲਰ ਐਸੋਸੀਏਸ਼ਨ ਦਾ ਵੱਡਾ ਫੈਸਲਾ; 15 ਦਿਨ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹੇਗੀ ਪੰਪ
- ਐਤਵਾਰ ਨੂੰ ਡੀਲਰਸ ਦੀ ਲੁਧਿਆਣਾ ਵਿੱਚ ਮੀਟਿੰਗ ਦੇ ਬਾਅਦ ਉਸਦੀ ਘੋਸ਼ਣਾ ਕੀਤੀ।
15:31 October 24
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਤਾਇਨਾਤ ਕੁਣਾਲ ਕੁਮਾਰ 4 ਦਿਨ ਦੀ ਪੁਲਿਸ ਰਿਮਾਂਡ ਤੇ'
- ਭਾਰਤੀ ਫੌਜ ਦੀ ਫਿਰੋਜ਼ਪੁਰ ਛਾਉਣੀ ਵਿੱਚ ਤਾਇਨਾਤ ਕੁਣਾਲ ਕੁਮਾਰ 4 ਦਿਨ ਦੀ ਪੁਲਿਸ ਰਿਮਾਂਡ ਤੇ'
- ਸਟੇਟ ਆਪਰੇਸ਼ਨ ਸੈੱਲ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਕੀਤਾ ਸੀ ਗ੍ਰਿਫਤਾਰ
15:06 October 24
ਭਾਰਤੀ ਫੌਜ ਵਿੱਚ ਤਾਇਨਾਤ ਕੁਣਾਲ ਕੁਮਾਰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ
- ਭਾਰਤੀ ਫੌਜ ਦੀ ਫਿਰੋਜ਼ਪੁਰ ਛਾਉਣੀ ਵਿੱਚ ਤਾਇਨਾਤ ਕੁਣਾਲ ਕੁਮਾਰ ਗ੍ਰਿਫਤਾਰ
- ਸਟੇਟ ਆਪਰੇਸ਼ਨ ਸੈੱਲ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ
- ਪੁਲਿਸ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੀਤਾ ਪੇਸ਼
13:19 October 24
ਅਮਿਤ ਸ਼ਾਹ ਨੇ IIT-ਜੰਮੂ ਦੇ ਨਵੇਂ ਕੈਂਪਸ ਦਾ ਕੀਤਾ ਉਦਘਾਟਨ
ਜੰਮੂ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ IIT-ਜੰਮੂ ਦੇ ਨਵੇਂ ਕੈਂਪਸ ਦਾ ਕੀਤਾ ਉਦਘਾਟਨ
12:19 October 24
ਬੇਅਦਬੀ ਮਾਮਲੇ ‘ਚ ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ 3 ਮੈਂਬਰਾਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ
ਬੇਅਦਬੀ ਮਾਮਲਿਆਂ ‘ਚ ਨਾਮਜਦ ਅਤੇ ਲੰਬੇ ਸਮੇਂ ਤੋਂ ਅਦਾਲਤ ਤੋਂ ਭਗੌੜੇ ਚੱਲੇ ਆ ਰਹੇ ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ 3 ਮੈਂਬਰਾਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ
ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਮੈਂਬਰ ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਧੂਰੀ ਖਿਲਾਫ ਜਾਰੀ ਹੋਇਆ ਲੁਕਆਉਟ ਨੋਟਿਸ
11:39 October 24
ਰਾਘਵ ਚੱਡਾ ਨੇ ਟਵੀਟ ਕਰ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
ਰਾਘਵ ਚੱਡਾ ਨੇ ਟਵੀਟ ਕਰਦੇ ਲਿਖਿਆ ਹੈ ਕਿ 2017 ਵਿੱਚ ਕੇਜਰੀਵਾਲ ਨੂੰ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਹੱਥ ਮਿਲਾਇਆ ਸੀ। ਅਕਾਲੀ ਦਲ-ਭਾਜਪਾ ਦਾ ਗਠਜੋੜ ਭਾਈਵਾਲ ਮੰਨਦਾ ਹੈ ਕਿ ਉਨ੍ਹਾਂ ਦੀਆਂ ਵੋਟਾਂ ਕਾਂਗਰਸ/ਕੈਪਟਨ ਨੂੰ ਦਿੱਤੀਆਂ ਗਈਆਂ ਸਨ। ਇਸ ਵਾਰ ਮੁੱਖ ਮੰਤਰੀ ਚੰਨੀ ਨੇ ਭਾਜਪਾ ਨਾਲ ਸਮਝੌਤਾ ਕੀਤਾ ਹੈ ਤੇ 50 ਫੀਸਦ ਪੰਜਾਬ ਨੂੰ ਮੋਦੀ ਦੇ ਹਵਾਲੇ ਕਰ ਦਿੱਤਾ ਹੈ।
10:52 October 24
ਪੰਜਾਬ ਨੂੰ ਆਪਣੇ ਅਸਲ ਮੁੱਦਿਆਂ 'ਤੇ ਵਾਪਸ ਆਉਣਾ ਚਾਹੀਦਾ ਹੈ: ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਨੂੰ ਆਪਣੇ ਅਸਲ ਮੁੱਦਿਆਂ 'ਤੇ ਵਾਪਸ ਆਉਣਾ ਚਾਹੀਦਾ ਹੈ ਜੋ ਹਰ ਪੰਜਾਬੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਬੰਧਤ ਹਨ।ਸਿੱਧੂ ਨੇ ਕਿਹਾ ਕਿ ਅਸੀਂ ਵਿੱਤੀ ਐਮਰਜੈਂਸੀ ਦਾ ਮੁਕਾਬਲਾ ਕਿਵੇਂ ਕਰਾਂਗੇ ਜੋ ਸਾਡੇ ਸਿਰ ‘ਤੇ ਖੜੀ ਹੈ।ਸਿੱਧੂ ਨੇ ਫਿਰ ਦੁਹਰਾਇਆ ਕਿ ਮੈਂ ਅਸਲ ਮੁੱਦਿਆਂ 'ਤੇ ਕਾਇਮ ਰਹਾਂਗਾ ਅਤੇ ਉਨ੍ਹਾਂ ਤੋਂ ਪਿੱਛੇ ਨਹੀਂ ਹਟਾਂਗਾ।
ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਨਾ ਪੂਰਾ ਹੋਣ ਵਾਲੇ ਨੁਕਸਾਨ ਅਤੇ ਨੁਕਸਾਨ ਨੂੰ ਕੰਟਰੋਲ ਕਰਨ ਦੇ ਆਖ਼ਰੀ ਮੌਕੇ ਚੋਣ ਸਪੱਸ਼ਟ ਹੈ।ਉਨ੍ਹਾਂ ਕਿਹਾ ਕਿ ਕੌਣ ਰਾਜ ਦੇ ਸਰੋਤਾਂ ਨੂੰ ਆਪਣੀਆਂ ਜੇਬਾਂ ‘ਚ ਲਿਜਾਣ ਦੀ ਬਜਾਏ ਰਾਜ ਦੇ ਖਜ਼ਾਨੇ ਵਿੱਚ ਵਾਪਸ ਲਿਆਏਗਾ।ਜੋ ਸਾਡੇ ਮਹਾਨ ਰਾਜ ਨੂੰ ਖੁਸ਼ਹਾਲੀ ਵੱਲ ਪੁਨਰ-ਉਥਾਨ ਲਈ ਪਹਿਲਕਦਮੀ ਦੀ ਅਗਵਾਈ ਕਰੇਗਾ।
ਉਨ੍ਹਾਂ ਕਿਹਾ ਕਿ ਜਦੋਂ ਧੁੰਦ ਸਾਫ਼ ਹੋ ਜਾਵੇ, ਹਕੀਕਤ ਸੂਰਜ ਵਾਂਗ ਚਮਕਦੀ ਹੈ। ਪੰਜਾਬ ਦੇ ਪੁਨਰ ਸੁਰਜੀਤੀ ਦੇ ਰਾਹ 'ਤੇ, ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਆਪਣੇ ਸੁਆਰਥੀ ਹਿੱਤਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਉਸ ਮਾਰਗ' ਤੇ ਧਿਆਨ ਕੇਂਦ੍ਰਤ ਕਰਨਾ ਚਾਹੀਦਾ ਹੈ ਜਿਸ ਨਾਲ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿਤੇਗਾ ਹਰ ਪੰਜਾਬੀ।
10:22 October 24
ਪ੍ਰਸ਼ਾਸਨਿਕ ਫੇਰਬਦਲ, 2 IAS ਤੇ 37 PCS ਅਧਿਕਾਰੀਆਂ ਦੇ ਤਬਾਦਲੇ
ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
2 IAS ਤੇ 37 PCS ਅਧਿਕਾਰੀਆਂ ਦੇ ਤਬਾਦਲੇ
10:06 October 24
ਜੰਮੂ-ਕਸ਼ਮੀਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਈਆਈਟੀ ਕੈਂਪਸ ਦਾ ਕਰਨਗੇ ਉਦਘਾਟਨ
ਵੱਖ -ਵੱਖ ਵਿਕਾਸ ਪ੍ਰੋਜੈਕਟਾਂ ਦਾ ਵੀ ਰੱਖਣਗੇ ਨੀਂਹ ਪੱਥਰ
ਬਾਅਦ ਵਿੱਚ ਅੱਜ ਉਹ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਕਰਨਗੇ ਮੁਲਾਕਾਤ
ਅੱਜ ਜੰਮੂ ਵਿੱਚ ਗੁਰਦੁਆਰਾ ਡਿਗਿਆਨਾ ਵੀ ਜਾਣਗੇ ਅਮਿਤ ਸ਼ਾਹ
09:43 October 24
ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਪੁਲਿਸ ਤੇ ਫੌਜ ਦੇ ਜਵਾਨਾਂ 'ਤੇ ਫਿਰ ਕੀਤੀ ਗੋਲੀਬਾਰੀ
ਗੋਲੀਬਾਰੀ ਦੌਰਾਨ 2 ਪੁਲਿਸ ਕਰਮਚਾਰੀ ਤੇ ਇੱਕ ਜਵਾਨ ਹੋਇਆ ਜ਼ਖਮੀ
ਤਲਾਸ਼ੀ ਦੌਰਾਨ ਪੁਲਿਸ ਤੇ ਫੌਜ ਦੇ ਜਵਾਨਾਂ ਪਹੁੰਚੇ ਸਨ ਛੁਪਣਗਾਹ
ਮੁਸਤਫਾ ਨੂੰ ਵੀ ਲੱਗੀਆਂ ਸੱਟਾਂ, ਅੱਗ ਜਿਆਦਾ ਹੋਣ ਕਾਰਨ ਉਸ ਨੂੰ ਜਗ੍ਹਾ ਤੋਂ ਨਹੀਂ ਕੱਢਿਆ ਜਾ ਸਕਿਆ ਬਾਹਰ: ਜੰਮੂ-ਕਸ਼ਮੀਰ ਪੁਲਿਸ
09:16 October 24
ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 15,906 ਨਵੇਂ ਮਾਮਲੇ ਆਏ ਸਾਹਮਣੇ
ਐਕਟਿਵ ਮਾਮਲਿਆ ਦੀ ਗਿਣਤੀ ਹੋਈ 1,72,594
08:33 October 24
ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਹੱਲਾ ਬੋਲ, ਸ਼ੁਰੂ ਹੋਵੇਗਾ ਵਿਸ਼ਾਨ ਅੰਦੋਲਨ
14 ਤੋਂ 29 ਨਵੰਬਰ ਤੱਕ ਕਾਂਗਰਸ ਸ਼ੁਰੂ ਕਰੇਗੀ ਵਿਸ਼ਾਲ ਅੰਦੋਲਨ
ਤੇਲ ਦੀਆਂ ਕੀਮਤਾਂ ਖ਼ਿਲਾਫ਼ ਕੀਤਾ ਜਾਵੇਗਾ ਪ੍ਰਦਰਸ਼ਨ
08:31 October 24
ਮਹਾਰਾਸ਼ਟਰ: ਪੰਜਵੀਂ ਮੰਜ਼ਿਲ ਤੋਂ ਕੰਕਰੀਟ ਦੀ ਸਲੈਬ ਡਿੱਗਣ ਕਾਰਨ 1 ਮੌਤ, ਦੋ ਜ਼ਖ਼ਮੀ
ਮਹਾਰਾਸ਼ਟਰ: ਬੀਤੀ ਰਾਤ ਇੱਕ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਕੰਕਰੀਟ ਦੀ ਸਲੈਬ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ, ਦੋ ਜ਼ਖ਼ਮੀ
ਠਾਣੇ ਦੇ ਉਲਹਾਸਨਗਰ-ਕੈਂਪ 5 ਖੇਤਰ ਵਿੱਚ ਵਾਪਰੀ ਘਟਨਾ
07:43 October 24
ਵਿਧਾਇਕ ਕੁਲਦੀਪ ਸਿੰਘ ਢਿੱਲੋਂ ਮਾਰਕਫੈੱਡ ਦੇ ਚੇਅਰਮੈਨ ਨਿਯੁਕਤ
ਵਿਧਾਇਕ ਫਰੀਦਕੋਟ ਕੁਲਦੀਪ ਸਿੰਘ ਢਿੱਲੋਂ ਮਾਰਕਫੈੱਡ ਦੇ ਚੇਅਰਮੈਨ ਨਿਯੁਕਤ
07:24 October 24
ਮੈਡੀਕਲ ਰਿਪੋਰਟ ਮੁਤਾਬਕ ਉਸ ਦਾ ਸ਼ੂਗਰ ਲੈਵਲ ਵੀ ਵਧੀ
ਮੈਡੀਕਲ ਰਿਪੋਰਟ ਮੁਤਾਬਕ ਉਸ ਦਾ ਸ਼ੂਗਰ ਲੈਵਲ ਵੀ ਵਧੀ
ਐਸਆਈਟੀ ਨੇ ਨਹੀਂ ਕੀਤੀ ਪੁੱਛਗਿੱਛ, ਜੇਲ੍ਹ ਤੋਂ ਭੇਜਿਆ ਹਸਪਤਾਲ