ਦਿੱਲੀ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਵੱਲੋਂ ਗੁਜਰਾਤ ਦੇ ਭਾਜਪਾ ਪ੍ਰਧਾਨ (BJP president of Gujarat) ਨੂੰ ਲੈ ਕੇ ਚੁੱਕੇ ਗਏ ਹਨ। ਸਵਾਲ ਦੇ ਸਬੰਧ 'ਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ (Punjab BJP General Secretary Subhash Sharma) ਨੇ ਟਵੀਟ ਕਰਕੇ ਆਮ ਆਦਮੀ ਪਾਰਟੀ (Aam Aadmi Party) 'ਤੇ ਸਵਾਲ ਖੜ੍ਹੇ ਕੀਤੇ ਹਨ।
ਪੰਜਾਬ ਦੇ ਬੀਜੇਪੀ ਦੇ ਮੁੱਖ ਸਕੱਤਰ ਸੁਭਾਸ਼ ਸ਼ਰਮਾ (Punjab BJP General Secretary Subhash Sharma) ਨੇ ਟਵੀਟ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ.ਸੀ.ਆਰ ਪਾਟਿਲ ਗੁਜਰਾਤ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2019 ਦੀਆਂ ਚੋਣਾਂ ’ਚ ਉਹ 6.9 ਲੱਖ ਦੇ ਰਿਕਾਰਡ ਦੇ ਫ਼ਰਕ ਦੇ ਨਾਲ ਜਿੱਤੇ ਸੀ। ਉਨ੍ਹਾਂ ਸਵਾਲ ਪੁੱਛਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੋਂ ਰਾਜ ਸਭਾ ਦੇ ਲਈ ਭੇਜੇ ਗਏ ਰਾਘਵ ਚੱਢਾ ਅਤੇ ਸੰਦੀਪ ਪਾਠਕ ਦਾ ਪੰਜਾਬ ਦੇ ਨਾਲ ਕੀ ਰਿਸ਼ਤਾ ਹੈ। MP ਬਣਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦਾ ਕਿਹੜਾ ਮੁੱਦਾ ਚੁੱਕਿਆ ਹੈ।