ਡੂੰਗਰਪੁਰ:ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਦੇ ਬਿਛੀਵਾੜਾ ਥਾਣੇ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਆਗਰਾ ਤੋਂ ਗੁਜਰਾਤ ਜਾ ਰਹੀ ਇਕ ਟਰੈਵਲ ਬੱਸ 'ਚੋਂ 13000 ਕਿੱਲੋ ਤੋਂ ਵੱਧ ਚਾਂਦੀ (illegal silver recovered from bus in Dungarpur) ਬਰਾਮਦ ਕੀਤੀ ਹੈ। ਇਹ ਚਾਂਦੀ ਬੱਸ ਵਿੱਚ ਇੱਕ ਬੇਸਮੈਂਟ ਵਿੱਚ ਰੱਖੀ ਹੋਈ ਸੀ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਪਰ ਇਹ ਚਾਂਦੀ ਕਿਸ ਦੀ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਡੀਐਸਪੀ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ੍ਰੀਨਾਥ ਟਰੈਵਲਜ਼ ਦੀ ਬੱਸ ਐਤਵਾਰ ਸਵੇਰੇ 11.20 ਵਜੇ ਨੈਸ਼ਨਲ ਹਾਈਵੇਅ 48 ’ਤੇ ਰਤਨਪੁਰ ਸਰਹੱਦ ’ਤੇ ਫੜ੍ਹੀ ਗਈ ਹੈ। ਜਾਣਕਾਰੀ ਅਨੁਸਾਰ ਸ਼ੁਰੂਆਤ ਦੇ ਸਮੇਂ ਤਲਾਸ਼ੀ ਦੌਰਾਨ ਬੱਸ ਵਿੱਚੋਂ ਕੁਝ ਵੀ ਨਹੀਂ ਮਿਲਿਆ, ਪਰ ਜਦੋਂ ਬੱਸ ਦੇ ਹੇਠਲੇ ਹਿੱਸੇ ਦੀ ਤਲਾਸ਼ੀ ਲਈ ਗਈ ਤਾਂ ਪਿਛਲੇ ਟਾਇਰ ਦੇ ਹੇਠਾਂ ਮੋਡੀਫਾਈਡ ਬਾਕਸ ਦੇਖਿਆ ਗਿਆ। ਇਸ ਡੱਬੇ ਵਿੱਚ ਤਸਕਰੀ ਦਾ ਸ਼ੱਕ ਹੋਣ ’ਤੇ ਪੁਲਿਸ ਨੇ ਇਸ ਨੂੰ ਖੋਲ੍ਹਿਆ। ਬੱਸ ਦੀਆਂ ਸੀਟਾਂ ਦੇ ਹੇਠਾਂ ਅਤੇ ਟਾਇਰਾਂ ਦੇ ਵਿਚਕਾਰ ਬੇਸਮੈਂਟ ਵਾਂਗ ਬਣੇ ਬਕਸੇ ਵਿੱਚ ਕਈ ਤਰ੍ਹਾਂ ਦੇ ਕਾਰਟੂਨ ਪਾਏ ਗਏ। ਛੋਟੇ ਅਤੇ ਵੱਡੇ 70 ਦੇ ਕਰੀਬ ਹੋਰ ਪੈਕੇਟ ਮਿਲੇ ਹਨ। ਡਰਾਇਵਰ ਅਤੇ ਹੈਲਪਰ ਨੇ ਦੱਸਿਆ ਕਿ ਇਸ ਵਿੱਚ ਸੋਨਾ, ਚਾਂਦੀ ਅਤੇ ਮੋਤੀ ਸਨ।
ਜਦੋਂ ਪੁਲਿਸ ਨੇ ਇੰਨ੍ਹਾਂ ਪੈਕਟਾਂ ਨੂੰ ਖੋਲ੍ਹਿਆ ਤਾਂ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਸੋਨੇ-ਚਾਂਦੀ ਦੇ ਗਹਿਣੇ, ਚਾਂਦੀ ਦੀਆਂ ਮੂਰਤੀਆਂ ਅਤੇ ਹੋਰ ਸਾਮਾਨ ਬਰਾਮਦ ਹੋਇਆ। ਡੀਐਸਪੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜ਼ਬਤ ਕੀਤੇ ਸਾਮਾਨ ਨੂੰ ਤੋਲਣ ਅਤੇ ਗਿਣਨ ਵਿੱਚ 10 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਰਾਤ ਕਰੀਬ 11 ਵਜੇ ਤੱਕ ਗਿਣਤੀ ਪੂਰੀ ਹੋ ਗਈ ਅਤੇ ਪੁਲਿਸ ਨੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ। ਡੀਐਸਪੀ ਨੇ ਦੱਸਿਆ ਕਿ ਇੰਨ੍ਹਾਂ ਕੋਲੋਂ 1321 ਕਿੱਲੋ ਚਾਂਦੀ, 173 ਕਿੱਲੋ 923 ਗ੍ਰਾਮ ਮੋਤੀ, 202 ਕਿਲੋ, 432 ਗ੍ਰਾਮ ਨਗ, 210 ਗ੍ਰਾਮ ਸੋਨਾ ਅਤੇ 56 ਲੱਖ ਰੁਪਏ ਬਰਾਮਦ ਕੀਤੇ ਗਏ ਹਨ।