ਪਟਨਾ: ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮਾਬ ਲਿੰਚਿੰਗ ਦੀਆਂ ਘਟਨਾਵਾਂ ਘੱਟਣ ਦਾ ਨਾਂਅ ਨਹੀਂ ਲੈ ਰਹੀਆਂ। ਬੱਚਾ ਚੋਰੀ ਦੀ ਅਫ਼ਵਾਹ ਨੂੰ ਲੈ ਆਏ ਦਿਨ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਹੈ। ਸ਼ਨੀਵਾਰ ਨੂੰ ਨੌਬਤਪੁਰ ਵਿੱਚ ਅਜਿਹੀ ਹੀ ਅਫ਼ਵਾਹ ਨੇ ਇੱਕ ਹੋਰ ਨਿਰਦੋਸ਼ ਵਿਅਕਤੀ ਦੀ ਜਾਨ ਲੈ ਲਈ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਘਟਨਾ ਨੌਬਤਪੁਰ ਦੇ ਮਹਿਮਦਪੁਰ ਦੀ ਹੈ। ਸ਼ਨੀਵਾਰ ਨੂੰ ਇਲਾਕੇ ਵਿੱਚ ਅਚਾਨਕ ਬੱਚਾ ਚੋਰੀ ਹੋਣ ਦੀ ਅਫ਼ਵਾਹ ਫੈਲੀ। ਉਸ ਵੇਲ਼ੇ ਇੱਕ ਅਣਜਾਨ ਵਿਅਕਤੀ ਉੱਥੇ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦਾ, ਡੰਡੇ ਲੈ ਕੇ ਖੜ੍ਹੇ ਸੈਂਕੜੇ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਬਿਨਾਂ ਕੋਈ ਸਵਾਲ ਜਵਾਬ ਦੇ ਉਸਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ।
ਬਸ ਹੱਥ ਜੋੜਦਾ ਰਹਿ ਗਿਆ ਨੌਜਵਾਨ, ਗੁੱਸੇ ਨਾਲ ਭੱਖੀ ਭੀੜ ਨੇ ਕੁੱਟ-ਕੁੱਟ ਲਈ ਜਾਨ
ਬਿਹਾਰ ਪੁਲਿਸ ਪਿੰਡ-ਪਿੰਡ ਜਾ ਕੇ ਇਹ ਘੋਸ਼ਣਾ ਕੀਤੀ ਜਾ ਰਹੀ ਹੈ ਕਿ ਬੱਚਾ ਚੋਰੀ ਵਰਗੀਆਂ ਅਫਵਾਹਾਂ ਤੋਂ ਬਚੋ। ਉਨ੍ਹਾਂ ਨੇ ਮੀਡਿਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਬੱਚਾ ਚੋਰੀ ਦੀ ਘਟਨਾ ਹੁੰਦੀ ਹੈ ਤਾਂ ਇਸ ਦੀ ਸਭ ਤੋਂ ਪਹਿਲਾਂ ਜਾਣਕਾਰੀ ਪੁਲਿਸ ਨੂੰ ਦਿਓ। ਦੱਸ ਦਈਏ ਕਿ ਇੱਥੇ ਭੀੜ ਨੇ ਬੱਚਾ ਚੋਰੀ ਕਰਨ ਦੇ ਸ਼ੱਕ ਕਾਰਨ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਵੀਡੀਓ ਵੇਖਣ ਲਈ ਕਲਿੱਕ ਕਰੋ
ਵਿਅਕਤੀ ਹੱਥ ਜੋੜਕੇ ਪੁੱਛਦਾ ਰਿਹਾ ਕਿ ਉਸਦੀ ਗਲਤੀ ਕੀ ਹੈ, ਪਰ ਕਿਸੇ ਨੇ ਉਸਦੀ ਇੱਕ ਨਹੀਂ ਸੁਣੀ ਅਤੇ ਉਸ ਉੱਤੇ ਡੰਡੇ ਵਰ੍ਹਾਉਂਦੇ ਰਹੇ। ਭੀੜ ਨੇ ਹੱਥ ਪੈਰ ਬੰਨਕੇ ਉਸਨੂੰ ਬੇਰਹਿਮੀ ਨਾਲ ਘਸੀਟਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਵਿਅਕਤੀ ਨੂੰ ਭੀੜ ਤੋਂ ਛੁਡਾ ਹਸਪਤਾਲ ਵਿੱਚ ਭਰਤੀ ਕਰਾਇਆ। ਪਰ, ਇਲਾਜ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ।
ਪੁਲਿਸ ਅਧਿਕਾਰੀ ਸਮਰਾਟ ਦੀਪਕ ਕੁਮਾਰ ਨੇ ਦੱਸਿਆ ਕਿ ਮਾਬ ਲਿੰਚਿੰਗ ਨੂੰ ਰੋਕਣ ਲਈ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੇਂਡੂ ਇਲਾਕਿਆਂ ਵਿੱਚ ਲਗਾਤਾਰ ਬੈਠਕ ਕੀਤੀ ਜਾ ਰਹੀ ਹੈ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਿੰਡ-ਪਿੰਡ ਜਾ ਕੇ ਇਹ ਘੋਸ਼ਣਾ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚੋ।