ਪੰਜਾਬ

punjab

ETV Bharat / bharat

ਆਰਾ ਮਸ਼ੀਨ ਨਾਲ ਕੱਟ ਦਿੱਤਾ ਨੌਜਵਾਨ ਦਾ ਹੱਥ, ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼

ਪਾਣੀਪਤ ਵਿੱਚ ਅਖ਼ਲਾਕ ਨਾਂਅ ਦੇ ਇੱਕ ਨੌਜਵਾਨ ਦਾ ਹੱਥ ਆਰੇ ਨਾਲ ਕੱਟ ਦਿੱਤਾ ਗਿਆ। ਜਿਸ ਨੌਜਵਾਨ ਦਾ ਹੱਥ ਕੱਟਿਆ ਗਿਆ ਹੈ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੌਜਵਾਨ ਦੇ ਹੱਥ 'ਤੇ '786' ਲਿਖਿਆ ਹੋਇਆ ਸੀ, ਜਿਸ ਕਾਰਨ ਨੌਜਵਾਨ ਦਾ ਹੱਥ ਕੱਟ ਦਿੱਤਾ ਗਿਆ ਹੈ। ਜਦਕਿ ਮੁਲਜ਼ਮਾਂ ਦਾ ਕੁਝ ਹੋਰ ਕਹਿਣਾ ਹੈ।

ਤਸਵੀਰ
ਤਸਵੀਰ

By

Published : Sep 11, 2020, 8:53 PM IST

ਪਾਣੀਪਤ: ਹਰਿਆਣਾ ਦੇ ਪਾਣੀਪਤ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਆਏ ਅਖ਼ਲਾਕ ਨਾਂਅ ਦੇ ਨੌਜਵਾਨ ਦਾ ਹੱਥ ਵੱਢਣ ਦਾ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ। ਦੋਵਾਂ ਧਿਰਾਂ ਵੱਲੋਂ ਵੱਖੋ–ਵੱਖਰੇ ਬਿਆਨ ਦਿੱਤੇ ਜਾ ਰਹੇ ਹਨ। ਇੱਕ ਪੱਖ ਇਹ ਕਹਿ ਰਿਹਾ ਹੈ ਕਿ ਉਸ ਨੌਜਵਾਨ ਦਾ ਹੱਥ ਕੱਟ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਹੱਥ ਉੱਤੇ '786' ਲਿਖਿਆ ਹੋਇਆ ਸੀ, ਜਦੋਂ ਕਿ ਦੂਸਰਾ ਪੱਖ ਕਹਿੰਦਾ ਹੈ ਕਿ ਨੌਜਵਾਨ ਨੇ ਉਨ੍ਹਾਂ ਦੇ 7 ਸਾਲਾ ਪੁੱਤਰ ਨਾਲ ਗ਼ਲਤ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਲੜਾਈ ਦੌਰਾਨ ਹੀ ਨੌਜਵਾਨ ਦਾ ਹੱਥ ਕਟਿਆ ਹੈ।

ਆਰਾ ਮਸ਼ੀਨ ਨਾਲ ਕੱਟ ਦਿੱਤਾ ਨੌਜਵਾਨ ਦਾ ਹੱਥ, ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼

ਕੀ ਹੈ ਮਾਮਲਾ?

ਸਭ ਤੋਂ ਪਹਿਲਾਂ, ਇਹ ਜਾਣਨਾ ਮਹੱਤਵਪੂਰਣ ਹੈ ਕਿ ਮਾਮਲਾ ਕੀ ਹੈ? ਦਰਅਸਲ, ਕੇਸ 23 ਅਗਸਤ ਦਾ ਹੈ। ਰਾਹਗੀਰਾਂ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਜਵਾਨ ਖ਼ੂਨ ਨਾਲ ਲਥਪਥ ਰੇਲਵੇ ਟਰੈਕ 'ਤੇ ਪਿਆ ਸੀ ਅਤੇ ਉਸਦਾ ਇੱਕ ਹੱਥ ਕੱਟਿਆ ਹੋਇਆ ਹੈ। ਸੂਚਨਾ ਮਿਲਣ 'ਤੇ ਜੀਆਰਪੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੁਝ ਦਿਨਾਂ ਬਾਅਦ, ਜਦੋਂ ਨੌਜਵਾਨ ਦੀ ਹਾਲਤ ਸੁਧਾਰ ਗਈ, ਉਸਨੇ ਪੁਲਿਸ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਉਹ ਸਹਾਰਨਪੁਰ ਤੋਂ ਪਾਣੀਪਤ ਆਇਆ ਸੀ ਅਤੇ ਪਾਣੀ ਮੰਗਣ ਉੱਤੇ ਉਸਦਾ ਹੱਥ ਕੱਟ ਦਿੱਤਾ ਗਿਆ।

ਅਖ਼ਲਾਕ ਦੇ ਭਰਾ ਦਾ ਕੀ ਕਹਿਣਾ ਹੈ?

ਅਖ਼ਲਾਕ ਦੇ ਭਰਾ ਇਕਰਾਮ ਦੇ ਅਨੁਸਾਰ ਉਸਦਾ ਭਰਾ ਕੰਮ ਦੀ ਭਾਲ ਵਿੱਚ ਪਾਣੀਪਤ ਗਿਆ ਸੀ, ਉਸ ਕੋਲ ਰਹਿਣ ਲਈ ਜਗ੍ਹਾ ਨਹੀਂ ਸੀ, ਇਸ ਲਈ ਉਹ ਕਿਸ਼ਨਪੁਰਾ ਵਿਖੇ ਪਾਰਕ ਵਿੱਚ ਲੇਟ ਗਿਆ। ਦੇਰ ਰਾਤ ਜਦੋਂ ਅਖ਼ਲਾਕ ਨੂੰ ਪਿਆਸ ਲੱਗੀ ਤਾਂ ਉਸ ਨੇ ਇੱਕ ਘਰ ਤੋਂ ਪੀਣ ਲਈ ਪਾਣੀ ਮੰਗਿਆ। ਇਸ ਦੌਰਾਨ ਲੋਕਾਂ ਨੇ ਅਖ਼ਲਾਕ ਦੇ ਹੱਥ ਵਿੱਚ '786' ਲਿਖਿਆ ਦੇਖ ਲਿਆ ਅਤੇ ਫਿਰ ਉਸ 'ਤੇ ਹਮਲਾ ਕਰ ਦਿੱਤਾ। ਅਖ਼ਲਾਕ ਦੇ ਭਰਾ ਦੇ ਅਨੁਸਾਰ ਉਸਦੇ ਭਰਾ ਦਾ ਹੱਥ ਆਰਾ ਮਸ਼ੀਨ ਨਾਲ ਕੱਟਿਆ ਗਿਆ ਹੈ ਅਤੇ ਬਾਅਦ ਵਿੱਚ ਉਸਨੂੰ ਰੇਲਵੇ ਲਾਈਨ ਦੇ ਕੋਲ ਸੁੱਟ ਦਿੱਤਾ ਗਿਆ।

ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ

ਦੂਜੇ ਪਾਸੇ, ਭਾਵ ਉਹ ਪਰਿਵਾਰ ਜਿਸ ਨਾਲ ਅਖ਼ਲਾਕ ਦਾ ਝਗੜਾ ਹੋਇਆ ਹੈ , ਉਨ੍ਹਾਂ ਦਾ ਦੋਸ਼ ਹੈ ਕਿ ਅਖ਼ਲਾਕ ਨੇ ਉਸਦੇ ਬੇਟੇ ਨਾਲ ਗਲ਼ਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੱਚੇ ਦੇ ਤਾਏ ਨੇ ਕਿਹਾ ਕਿ ਉਹ ਰਾਤ ਨੂੰ ਆਪਣੇ ਪਰਿਵਾਰ ਨਾਲ ਸੁੱਤਾ ਪਿਆ ਸੀ ਅਤੇ ਉਸਦੇ ਘਰ ਦੇ ਪਿੱਛੇ, ਇੱਕ ਪਾਰਕ ਅਤੇ ਰੇਲਵੇ ਲਾਈਨ ਹੈ। ਉਸਦੇ ਘਰ ਦਾ ਇੱਕ ਦਰਵਾਜ਼ਾ ਪਾਰਕ ਵੱਲ ਨਿੱਕਲਦਾ ਹੈ। ਉਸੇ ਦਰਵਾਜ਼ੇ ਰਾਹੀਂ ਅਖ਼ਲਾਕ ਘਰ ਵਿੱਚ ਦਾਖ਼ਲ ਹੋਇਆ ਅਤੇ ਬੱਚੇ ਨੂੰ ਅਗਵਾ ਕਰ ਕੇ ਲੈ ਗਿਆ।

ਬੱਚੇ ਦੇ ਤਾਏ ਦਾ ਦੋਸ਼ ਹੈ ਕਿ ਜਦੋਂ ਬੱਚੇ ਦੀ ਭਾਲ ਕੀਤੀ ਗਈ ਤਾਂ ਪਾਰਕ ਵਿੱਚ ਬੱਚਾ ਨੂੰ ਇੱਕ ਸ਼ੱਕੀ ਵਿਅਕਤੀ ਨਾਲ ਮਿਲਿਆ। ਦੋਵੇਂ ਕੱਪੜਿਆਂ ਤੋਂ ਬਿਨਾਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਹ ਬੱਚੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਵਿੱਚ ਸੀ। ਬੱਚੇ ਦੇ ਤਾਏ ਦੇ ਅਨੁਸਾਰ, ਇਸ ਤੋਂ ਬਾਅਦ ਸ਼ੱਕੀ ਨੂੰ ਕੁੱਟਿਆ ਗਿਆ ਅਤੇ ਇਸ ਦੌਰਾਨ ਉਸਦਾ ਹੱਥ ਕੱਟ ਗਿਆ।

ਬੱਚੇ ਦੇ ਤਾਏ ਦੀ ਮੰਨਈਏ ਤਾਂ ਰਾਤ ਹੋਣ ਕਾਰਨ ਉਹ ਜਵਾਨ ਦਾ ਚਿਹਰਾ ਵੀ ਨਹੀਂ ਵੇਖ ਸਕਿਆ। ਅਜਿਹੀ ਸਥਿਤੀ ਵਿੱਚ, ਉਸ ਦੇ ਹੱਥ 'ਤੇ 786 ਲਿਖਿਆ ਹੋਇਆ ਵੇਖਣਾ ਅਸੰਭਵ ਹੈ। ਇਸਦੇ ਨਾਲ ਉਸਨੇ ਇਹ ਵੀ ਕਿਹਾ ਕਿ ਜੇਕਰ ਨੌਜਵਾਨ ਦੀ ਨੀਅਤ ਸਾਫ਼ ਸੀ, ਤਾਂ ਉਹ ਬੱਚੇ ਦੇ ਨਾਲ ਪਾਰਕ ਵਿੱਚ ਦੇਰ ਰਾਤ ਕੀ ਕਰ ਰਿਹਾ ਸੀ?

ਪੁਲਿਸ ਦੇ ਅਨੁਸਾਰ

ਜੀਆਰਪੀ ਪੁਲਿਸ ਅਨੁਸਾਰ ਅਖ਼ਲਾਕ ਦੇ ਬਿਆਨ ਤੋਂ ਬਾਅਦ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਸੀ, ਉਸ ਅਨੁਸਾਰ ਜ਼ੀਰੋ ਐਫਆਈਆਰ ਤੋਂ ਬਾਅਦ ਕੇਸ ਸਬੰਧਿਤ ਥਾਣੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਦੀ ਬਾ਼ਗ ਥਾਣੇ ਵਿਖੇ ਬੱਚੇ ਦੇ ਪੱਖ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਐਸਐਚਓ ਅੰਕਿਤ ਕੁਮਾਰ ਦੀ ਮੰਨੀਏ ਤਾਂ ਬੱਚੇ ਨੂੰ ਅਗਵਾ ਕਰਨ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਹੁਣ ਦੂਜੀ ਧਿਰ ਵੱਲੋਂ ਵੀ ਕੇਸ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਰਾਤ ਦੇ 1 ਵਜੇ ਨੌਜਵਾਨ ਦੇ ਪਾਣੀ ਮੰਗਣ ਦੀ ਗੱਲ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਅਜਿਹਾ ਲੱਗਦਾ ਹੈ ਕਿ ਨੌਜਵਾਨ ਨੇ ਗਲ਼ਤ ਇਰਾਦੇ ਨਾਲ ਬੱਚੇ ਨੂੰ ਅਗਵਾ ਕੀਤਾ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details