ਪੰਜਾਬ

punjab

By

Published : Jun 16, 2019, 10:44 AM IST

ETV Bharat / bharat

World Cup 2019 : ਭਾਰਤ-ਪਾਕਿਸਤਾਨ ਦੇ ਮੈਚ ਲਈ ਕ੍ਰਿਕਟ ਪ੍ਰੇਮੀਆਂ 'ਚ ਭਾਰੀ ਉਤਸ਼ਾਹ

ਅੱਜ ਕ੍ਰਿਕਟ ਵਰਲਡ ਕੱਪ ਦਾ 22ਵਾਂ ਮੁਕਾਬਲਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਕ੍ਰਿਕਟ ਦਾ ਮਹਾਂ ਮੁਕਾਬਲਾ ਹੈ। ਇਸ ਮੈਚ ਲਈ ਕ੍ਰਿਕਟ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਭਾਰਤ-ਪਾਕਿਸਤਾਨ ਦੇ ਮੈਚ ਲਈ ਕ੍ਰਿਕਟ ਪ੍ਰੇਮੀਆਂ 'ਚ ਭਾਰੀ ਉਤਸ਼ਾਹ

ਬਠਿੰਡਾ : ਵਰਲਡ ਕੱਪ 2019 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਕ੍ਰਿਕਟ ਦਾ ਮਹਾਂ ਮੁਕਾਬਲਾ ਹੈ। ਇਸ ਮੈਚ ਲਈ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।

ਵਰਲਡ ਕੱਪ ਦੇ ਇਤਿਹਾਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਮੁੜ 7ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਜਿਥੇ ਹੁਣ ਤੱਕ ਵਰਲਡ ਕੱਪ 2019 ਵਿੱਚ ਭਾਰਤੀ ਕ੍ਰਿਕਟ ਟੀਮ ਨੇ 3 ਮੈਚ ਖੇਡ ਚੁੱਕੀ ਹੈ ਅਤੇ ਉਨ੍ਹਾਂ ਚੋਂ 2 ਮੈਚਾਂ 'ਚ ਜਿੱਤ ਹਾਸਲ ਕਰ ਚੁੱਕੀ ਹੈ ਅਤੇ 1 ਮੈਚ ਬੇਨਤੀਜਾ ਰਿਹਾ। ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੀ ਟੀਮ ਨੇ 4 ਮੈਚ ਖੇਡੇ ਹਨ ਜਿਨ੍ਹਾਂ ਉਨ੍ਹਾਂ ਵੱਲੋਂ 1 ਮੈਚ ਵਿੱਚ ਜਿੱਤ , 2 'ਚ ਹਾਰ ਅਤੇ ਇੱਕ ਮੈਚ ਬੇਨਤੀਜਾ ਰਿਹਾ। ਵਲਰਡ ਕੱਪ ਦੇ ਅੰਕ ਸੂਚੀ ਵਿੱਚ ਭਾਰਤ ਚੌਥੇ ਸਥਾਨ ਅਤੇ ਪਾਕਿਸਤਾਨ ਨੌਵੇਂ ਨੰਬਰ ਉੱਤੇ ਹੈ।

ਭਾਰਤ-ਪਾਕਿਸਤਾਨ ਦੇ ਮੈਚ ਲਈ ਕ੍ਰਿਕਟ ਪ੍ਰੇਮੀਆਂ 'ਚ ਭਾਰੀ ਉਤਸ਼ਾਹ

ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਹਾਈਵੋਲਟੇਜ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਬਾਰੇ ਲੋਕਾਂ ਨੇ ਆਪਣੀ ਭਾਵਨਾਵਾਂ ਈਟੀਵੀ ਭਾਰਤ ਨਾਲ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਸਾਰੇ ਕੰਮ ਛੱਡ ਕੇ ਮੈਚ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੈਚ ਭਾਰਤ ਹੀ ਜਿੱਤੇਗਾ।

ABOUT THE AUTHOR

...view details