ਲਖਨਊ: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੇ ਕਾਫਲੇ ਨੂੰ ਰੋਕਣ ਤੇ ਉਨ੍ਹਾਂ ਨਾਲ ਬਦਸਲੂਕੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ ਮਾਮਲੇ 'ਤੇ ਮਹਿਲਾ ਪੁਲਿਸ ਅਧਿਕਾਰੀ ਨੇ ਵੀ ਆਪਣਾ ਪੱਖ ਰੱਖਿਆ ਹੈ।
ਪੁਲਿਸ ਅਧਿਕਾਰੀ ਨੇ ਦੱਸੀ ਪੂਰੀ ਕਹਾਣੀ
ਇਸ ਮਾਮਲੇ ਵਿੱਚ, ਯੂਪੀ ਪੁਲਿਸ ਮਹਿਲਾ ਅਧਿਕਾਰੀ ਦੀ ਅਰਚਨਾ ਸਿੰਘ (ਸੀਓ, ਹਜ਼ਰਤਗੰਜ) ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਪਹਿਲਾਂ ਤੋਂ ਨਿਰਧਾਰਤ ਰਸਤੇ ਤੋਂ ਨਹੀਂ ਲੰਘੀ ਅਤੇ ਦੂਜੇ ਰਸਤੇ ਪਹੁੰਚ ਗਈ। ਇਸ ਤੋਂ ਬਾਅਦ, ਉਸ ਦੇ ਕਾਫਲੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਰੋਕਣਾ ਪਿਆ।
ਪੁਲਿਸ ਅਧਿਕਾਰੀ ਅਰਚਨਾ ਸਿੰਘ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦਾ ਗਲਾ ਫੜ੍ਹਨਾ ਅਤੇ ਉਨ੍ਹਾਂ ਨੂੰ ਹੇਠਾਂ ਸੁੱਟਣ ਵਰਗੀਆਂ ਕੁਝ ਗੁਮਰਾਹ ਕਰਨ ਵਾਲੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਹਨ (ਜਿਵੇਂ ਕਿ ਗਲਾ ਘੁੱਟਣਾ, ਡਿੱਗਣਾ ਆਦਿ), ਜੋ ਸਰਾਸਰ ਝੂਠ ਹਨ। ਅਰਚਨਾ ਨੇ ਕਿਹਾ ਕਿ ਉਸ ਨੇ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਇਆ ਹੈ। ਮਹਿਲਾ ਅਧਿਕਾਰੀ ਨੇ ਕਿਹਾ, 'ਮੈਂ ਜਾਣਨਾ ਚਾਹੁੰਦੀ ਸੀ ਕਿ ਉਹ ਕਿੱਥੇ ਜਾ ਰਹੀ ਸੀ ਪਾਰਟੀ ਵਰਕਰਾਂ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।' ਇਸ ਲਈ ਉਸ ਨੂੰ ਪ੍ਰਿਅੰਕਾ ਗਾਂਧੀ ਨੂੰ ਰੋਕਣਾ ਪਿਆ।
ਪਤੀ ਰਾਬਰਟ ਵਾਡਰਾ ਨੇ ਦਿੱਤਾ ਸਾਥ
ਇਸ ਪੂਰੇ ਵਿਵਾਦ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ ਕਿਹਾ ਹੈ ਕਿ ਪ੍ਰਿਯੰਕਾ ਨੇ ਜੋ ਕੀਤਾ ਉਹ ਸਹੀ ਸੀ ਅਤੇ ਲੋੜਵੰਦ ਲੋਕਾਂ ਨਾਲ ਦੁੱਖ 'ਚ ਸ਼ਾਮਲ ਹੋਣਾ ਕੋਈ ਗੁਨਾਹ ਨਹੀਂ ਹੈ।
ਰਾਬਰਟ ਵਾਡਰਾ ਨੇ ਕਿਹਾ, 'ਜਿਸ ਤਰ੍ਹਾਂ ਪ੍ਰਿਯੰਕਾ ਨਾਲ ਮਹਿਲਾ ਪੁਲਿਸ ਨੇ ਦੁਰਵਿਵਹਾਰ ਕੀਤਾ, ਉਸ ਤੋਂ ਮੈਂ ਬਹੁਤ ਪਰੇਸ਼ਾਨ ਹਾਂ। ਇੱਕ ਨੇ ਉਸ ਦਾ ਗਲਾ ਘੁੱਟਿਆ, ਦੂਜੇ ਨੇ ਉਸ ਨੂੰ ਧੱਕਾ ਦਿੱਤਾ ਅਤੇ ਉਹ ਹੇਠਾਂ ਡਿੱਗ ਗਈ। ਹਾਲਾਂਕਿ ਉਹ ਦ੍ਰਿੜ ਸੀ ਅਤੇ ਪ੍ਰਿਯੰਕਾ ਸਾਬਕਾ ਆਈਪੀਐਸ ਅਧਿਕਾਰੀ ਐਸਆਰ ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਦੋ ਪਹੀਆ ਵਾਹਨ 'ਤੇ ਗਈ। ਰਾਬਰਟ ਵਾਡਰਾ ਨੇ ਕਿਹਾ, 'ਪ੍ਰਿਯੰਕਾ ਮੈਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਤੱਕ ਪਹੁੰਚ ਗਏ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ। ਤੁਸੀਂ ਜੋ ਕੀਤਾ ਉਹ ਸਹੀ ਸੀ ਅਤੇ ਲੋੜਵੰਦ ਲੋਕਾਂ ਨਾਲ ਹੋਣਾ ਜਾਂ ਉਨ੍ਹਾਂ ਦੇ ਦੁਖ 'ਚ ਸ਼ਾਮਲ ਹੋਣਾ ਕੋਈ ਗੁਨਾਹ ਨਹੀਂ ਹੈ।