ਲਖਨਓ : ਸ਼ਹਿਰ ਦੇ ਪੀਜੀਆਈ ਥਾਣੇ ਨੇੜੇ ਸਥਿਤ ਗੋਲਫ਼ ਸਿੱਟੀ ਦੇ ਦੀਵਾਨਾ ਅਪਾਰਟਮੈਂਟ ਵਿੱਖੇ ਇੱਕ ਮਹਿਲਾ ਕੋਸਟ ਗਾਰਡ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਸਥਾਨਕ ਲੋਕਾਂ ਦੇ ਮੁਤਾਬਕ ਮਹਿਲਾ ਕੋਸਟ ਗਾਰਡ ਨੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਡਿੱਗਣ ਕਾਰਨ ਸਿਰ ਵਿੱਚ ਗੰਭੀਰ ਸੱਟ ਲਗ ਜਾਣ ਕਾਰਨ ਮਹਿਲਾ ਅਧਿਕਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਮਹਿਲਾ ਦੀ ਪਛਾਣ ਸਨੇਹਾ ਕਤਯਾਤ ਵਜੋਂ ਹੋਈ ਹੈ। ਮ੍ਰਿਤਕਾ ਕੋਸਟ ਗਾਰਡ ਵਜੋਂ ਨੌਕਰੀ ਕਰਦੀ ਸੀ ਅਤੇ 30 ਜੂਨ 2019 ਨੂੰ ਉਸ ਨੇ ਵਿਆਹ ਤੋਂ ਬਾਅਦ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਸੀ। ਸਨੇਹਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਨੇਹਾ ਨੇ ਖ਼ੁਦਕੁਸ਼ੀ ਕਿਉਂ ਕੀਤੀ।
ਸ਼ੱਕੀ ਹਲਾਤਾਂ 'ਚ ਸਾਬਕਾ ਮਹਿਲਾ ਕੋਸਟ ਗਾਰਡ ਦੀ ਮੌਤ
ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁਜੀ ਪੁਲਿਸ ਨੇ ਸੀਸੀਟੀਵੀ ਦੀ ਫੁੱਟੇਜ ਚੈਕ ਕੀਤੀ। ਸੀਸੀਟੀਵੀ ਦੀ ਫੁੱਟੇਜ 'ਚ ਮਹਿਲਾ ਦੂਜੀ ਮੰਜ਼ਿਲ ਤੋਂ ਅੱਠਵੀ ਮੰਜ਼ਿਲ ਤੱਕ ਲਿਫ਼ਟ ਰਾਹੀਂ ਜਾਂਦੀ ਵਿਖਾਈ ਦਿੱਤੀ। ਪੁਲਿਸ ਵੱਲੋਂ ਮਹਿਲਾ ਦਾ ਕਤਲ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।