ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰ ਪਰਗਨਾ ਜ਼ਿਲ੍ਹੇ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਭਾਜਪਾ ਵਰਕਰ ਦੇ ਘਰ ਬੰਬ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ।
ਪੱਛਮੀ ਬੰਗਾਲ: ਭਾਜਪਾ ਵਰਕਰ ਦੇ ਘਰ ਅਣਪਛਾਤੇ ਵਿਅਕਤੀ ਨੇ ਸੁੱਟਿਆ ਬੰਬ
ਪੱਛਮੀ ਬੰਗਾਲ ਦੇ ਉੱਤਰ ਪਰਗਨਾ ਜ਼ਿਲ੍ਹੇ ਦੀ ਰਾਮਨਗਰ ਕਾਲੋਨੀ 'ਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਭਾਜਪਾ ਵਰਕਰ ਦੇ ਘਰ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਫੋਟੋ
ਜਾਣਕਾਰੀ ਮੁਤਾਬਕ ਭਾਜਪਾ ਪਾਰਟੀ ਦੇ ਵਰਕਰ ਰਾਜ ਵਿਸ਼ਵਾਸ ਦੇ ਘਰ ਬੀਤੀ ਰਾਤ ਇੱਕ ਅਣਪਛਾਤੇ ਵਿਅਕਤੀ ਵੱਲੋਂ ਬੰਬ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜ ਵਿਸ਼ਵਾਸ ਦਾ ਘਰ ਉੱਤਰ 24 ਪਰਗਨਾ ਜ਼ਿਲ੍ਹੇ ਦੇ ਭਾਟਪਾਰਾ ਪੁਲਿਸ ਸਟੇਸ਼ਨ ਦੇ ਅਧੀਨ ਰਾਮ ਨਗਰ ਕਾਲੋਨੀ 'ਚ ਸਥਿਤ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।