ਪੰਜਾਬ

punjab

ETV Bharat / bharat

ਅਸੀਂ ਪੂਰੀ ਤਰ੍ਹਾਂ ਤਿਆਰ ਹਾਂ: ਸੁਰੱਖਿਆ ਬਲ - ਸੁਰੱਖਿਆ ਬਲ

ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨੇ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ। ਸੁਰੱਖਿਆ ਬਲਾਂ ਨੇ ਕਿਹਾ ਉਹ ਇਸਲਾਮਾਬਾਦ ਵੱਲੋਂ ਕਿਸੇ ਵੀ ਉਕਸਾਵੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਸੁਰੱਖਿਆ ਬਲ

By

Published : Mar 1, 2019, 1:44 PM IST

ਨਵੀਂ ਦਿੱਲੀ: ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਇਸਲਾਮਾਬਾਦ ਵੱਲੋਂ ਕਿਸੇ ਵੀ ਉਕਸਾਵੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਪਾਕਿਸਤਾਨ ਲੜਾਕੂ ਜਹਾਜ਼ਾਂ ਦੇ ਭਾਰਤੀ ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਪਹਿਲਾਂ ਸਾਂਝੀ ਪ੍ਰੈਸ ਕਾਨਫ਼ਰੰਸ 'ਚ ਤਿੰਨੋਂ ਸਰੱਖਿਆ ਬਲਾਂ ਨੇ ਕਿਹਾ ਕਿ ਪਾਕਿਸਤਾਨ ਨੇ ਬੁੱਧਵਾਰ ਨੂੰ ਇਨ੍ਹਾਂ ਠਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਰਾਦੇ ਨਾਲ ਹਵਾਈ ਛਾਪਿਆਂ ਨਾਲ ਤਣਾਅ ਵਧਾ ਦਿੱਤਾ ਅਤੇ ਕਿਸੇ ਵੀ ਸਥਿਤੀ ਦਾ ਕਰਾਕਾ ਜਵਾਬ ਦੇਣ ਲਈ ਤਿਆਰ ਸੀ।

ਏਅਰ ਵਾਈਸ ਮਾਰਸ਼ਲ ਆਰਜੀਕੇ ਕਪੂਰ ਨੇ ਕਿਹਾ, "ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਹਵਾਈ ਫ਼ੌਜ ਦੇ ਜਹਾਜ਼ ਨੂੰ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਦੀ ਸਾਜਸ਼ ਨਾਕਾਮ ਕਰ ਦਿੱਤੀ। ਪਾਕਿਸਤਾਨ ਹਵਾਈ ਫ਼ੌਜ ਦੇ ਬੰਬ ਭਾਰਤੀ ਫ਼ੌਜ ਦੇ ਇਲਾਕੇ 'ਚ ਆ ਕੇ ਡਿੱਗੇ। ਉਹ ਸਾਡੇ ਫ਼ੌਜੀ ਠਿਕਾਣਿਆਂ ਨੂੰ ਕੋਈ ਨੁਕਸਾਨ ਪਹੁੰਚਾਉਣ 'ਚ ਨਾਕਾਮ ਰਹੇ।"

ਉਨ੍ਹਾਂ ਕਿਹਾ ਕਿ ਹਵਾਈ ਲੜਾਈ 'ਚ ਭਾਰਤੀ ਹਵਾਈ ਫ਼ੌਜ ਨੇ ਮਿਗ-21 ਬਾਈਸਨ ਨੇ ਪਾਕਿਸਤਾਨੀ ਫ਼ੌਜ ਦਾ ਇੱਕ ਐੱਫ਼-16 ਤਬਾਹ ਕਰ ਦਿੱਤਾ। ਐੱਫ਼-16 ਹਾਦਸੇ ਦਾ ਸ਼ਿਕਾਰ ਹੋ ਕੇ ਐੱਲਓਸੀ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਜਾ ਡਿੱਗਾ।

ਹਵਾਈ ਫ਼ੌਜ ਦੇ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਭਾਰਤੀ ਫ਼ੌਜੀ ਠਿਕਾਣਿਾਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਅਸਲ 'ਚ ਗ਼ਲਤ ਬਿਆਨ ਦਿੱਤੇ।

ABOUT THE AUTHOR

...view details