ਬਿਲਾਸਪੁਰ : ਸ਼ਹਿਰ 'ਚ ਸੋਸ਼ਲ ਮੀਡੀਆ ਉੱਤੇ ਇੱਕ ਸ਼ਰਾਬੀ ਦਾ ਵੀਡੀਓ ਬੇਹਦ ਵਾਈਰਲ ਹੋ ਰਿਹਾ ਹੈ। ਵਾਈਰਲ ਵੀਡੀਓ 'ਚ ਇੱਕ ਸ਼ਰਾਬੀ ਨਸ਼ੇ ਵਿੱਚ ਨੈਸ਼ਨਲ ਹਾਈਵੇ ਉੱਤੇ ਖੜੇ ਹੋ ਹਾਈ ਵੋਲਟੇਜ਼ ਡਰਾਮਾ ਕਰਦੇ ਹੋਏ ਨਜ਼ਰ ਆ ਰਿਹਾ ਹੈ। ਇਹ ਘਟਨਾ ਬਿਲਾਸਪੁਰ ਦੇ ਸ਼ਿਮਲਾ-ਧਰਮਸ਼ਾਲਾ ਨੈਸ਼ਨਲ ਹਾਈਵੇ ਦੀ ਹੈ। ਹਾਈਵੇ ਦੇ ਨੇੜੇ ਹੀ ਗਸੋਡ ਨੇੜੇ ਇੱਕ ਚੌਕ ਉੱਤੇ ਇਹ ਘਟਨਾ ਵਾਪਰੀ। ਕਿਸੇ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ।
ਨੈਸ਼ਨਲ ਹਾਈਵੇ 'ਤੇ ਸ਼ਰਾਬੀ ਨੇ ਕੱਪੜੇ ਲਾਹ ਕੀਤਾ ਹਾਈ ਵੋਲਟੇਜ ਡਰਾਮਾ
ਬਿਲਾਸਪੁਰ 'ਚ ਸ਼ਿਮਲਾ-ਧਰਮਸ਼ਾਲਾ ਹਾਈਵੇ 'ਤੇ ਇੱਕ ਸ਼ਰਾਬੀ ਨੇ ਹੰਗਾਮਾ ਕੀਤਾ। ਉਹ ਕੱਪੜੇ ਲਾਹ ਕੇ ਸੜਕ ਵਿਚਕਾਰ ਖੜ੍ਹੇ ਹੋ ਕੇ ਕਾਫੀ ਦੇਰ ਤੱਕ ਡਰਾਮੇ ਕਰਦਾ ਰਿਹਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਫੋਟੋ
ਵਾਈਰਲ ਵੀਡੀਓ ਵਿੱਚ ਸਾਫ਼ ਤੌਰ 'ਤੇ ਇਹ ਵੇਖਿਆ ਜਾ ਸਕਦਾ ਹੈ ਕਿ ਸ਼ਰਾਬੀ ਕਦੇ ਸੜਕ ਦੇ ਵਿਚਕਾਰ ਲੰਮਾ ਪੈ ਜਾਂਦਾ ਅਤੇ ਕਦੇ ਦੰਡ ਬੈਠਕਾਂ ਕਰਨ ਲਗ ਜਾਂਦਾ ਹੈ। ਇਸ ਦੌਰਾਨ ਹਾਈਵੇ ਤੋਂ ਸੈਕੜੇ ਵਾਹਨ ਗੁਜਰ ਰਹੇ ਹੁੰਦੇ ਹਨ ਪਰ ਇਹ ਸ਼ਰਾਬੀ ਆਪਣੇ ਨਾਲ-ਨਾਲ ਹੋਰਨਾਂ ਰਾਹਗੀਰਾਂ ਦੀ ਜਾਨ ਵਿੱਚ ਜੋਖ਼ਿਮ ਵਿੱਚ ਪਾ ਰਿਹਾ ਹੈ। ਉਥੇ ਮੌਜ਼ੂਦ ਲੋਕ ਸੜਕ 'ਤੇ ਇਹ ਤਮਾਸ਼ਾ ਦੇਖ ਰਹੇ ਸਨ, ਉਨ੍ਹਾਂ ਚੋਂ ਕਿਸੇ ਨੇ ਵੀ ਸ਼ਰਾਬੀ ਨੂੰ ਰਾਹ ਵਿੱਚੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੁਲਿਸ ਨੂੰ ਜਦ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਪੁੱਜ ਕੇ ਉਨ੍ਹਾਂ ਨੇ ਸ਼ਰਾਬੀ ਨੂੰ ਰਾਹ ਵਿੱਚੋਂ ਹਟਾਇਆ।