ਬੰਗਲੁਰੂ: ਇੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਪਮਾਨਜਨਕ ਪੋਸਟ ਦੇ ਕਾਰਨ ਪੂਰਬੀ ਬੰਗਲੁਰੂ ਦੇ ਕੇਜੀ ਹਾਲੀ ਵਿੱਚ ਹਿੰਸਾ ਭੜਕ ਗਈ। ਇਸ ਦੌਰਾਨ ਪੁਲਿਸ ਨੇ ਭੀੜ 'ਤੇ ਗੋਲੀਆਂ ਚਲਾਈਆਂ , 3 ਲੋਕਾਂ ਦੀ ਮੌਤ ਹੋ ਗਈ ਅਤੇ 60 ਦੇ ਲਗਭਗ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਪੁਲਿਸ ਨੇ ਇੱਕ ਖੇਤਰ ਵਿੱਚ ਚਾਰ ਜਾਂ ਵਧੇਰੇ ਵਿਅਕਤੀਆਂ ਦੇ ਇਕੱਠ ਕਰਨ ਤੇ ਰੋਕ ਲਗਾਉਣ ਲਈ ਬੰਗਲੁਰੂ ਵਿੱਚ ਜ਼ਾਬਤਾ ਪ੍ਰਣਾਲੀ (ਸੀਆਰਪੀਸੀ) ਦੀ ਧਾਰਾ 144 ਲਾਗੂ ਕੀਤੀ ਹੈ, ਜਦੋਂਕਿ ਡੀਜੇ ਹਾਲੀ ਅਤੇ ਕੇਜੀ ਹਾਲੀ ਥਾਣਾ ਦੇ ਇਲਾਕੇ ਵਿੱਚ ਕਰਫਿਊ ਲਗਾਇਆ ਗਿਆ ਹੈ।
ਇੱਕ ਭੀੜ ਕਾਂਗਰਸ ਦੇ ਵਿਧਾਇਕ ਸ੍ਰੀ ਅਕੰਦਾ ਸ੍ਰੀਨਿਵਾਸ ਮੂਰਤੀ ਦੇ ਘਰ ਦੇ ਬਾਹਰ ਇਕੱਠੀ ਹੋਈ ਜਿੱਥੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਿਧਾਇਕ ਦੇ ਘਰ ਨੂੰ ਅੱਗ ਲਾ ਦਿੱਤੀ।
ਭੀੜ ਨਵੀਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਸੀ, ਜੋ ਮੂਰਤੀ ਨਾਲ ਸਬੰਧਤ ਹੈ ਅਤੇ ਡੀਜੇ ਹੱਲੀ, ਕੇਜੀ ਹੱਲੀ ਅਤੇ ਪੁਲਾਕੇਸ਼ੀ ਨਗਰ ਵਿੱਚ ਦੰਗੇ ਕਰਵਾਉਣ ਲਈ ਜਿੰਮੇਵਾਰ ਹੈ। ਪੁਲੀਕੇਸ਼ੀ ਨਗਰ ਤੋਂ ਵਿਧਾਇਕ ਮੂਰਤੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕਰਕੇ ਭੀੜ ਨੂੰ ਅੰਦੋਲਨ ਨੂੰ ਰੋਕਣ ਲਈ ਕਿਹਾ ਹੈ।
ਬੰਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਕਿਹਾ, "ਪੁਲਿਸ ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਇੱਕ ਜ਼ਖਮੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਪਾਬੰਦੀਆਂ ਅਤੇ ਸ਼ਹਿਰ ਦੇ ਡੀਜੇ ਹਾਲੀ ਅਤੇ ਕੇਜੀ ਹਾਲੀ ਥਾਣਾ ਸੀਮਾ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।"