ਅਲਵਰ: ਜ਼ਿੰਦਗੀ ਕਿੰਨੇ ਵੀ ਇਮਤਿਹਾਨ ਲਏ, ਮਿਹਨਤ ਮੰਗੇ ਪਰ ਜਦੋਂ ਨਤੀਜਾ ਮਿਲੇ ਤਾਂ ਊਸ਼ਾ ਚੋਮਰ ਵਰਗਾ ਮਿਲੇ। ਊਸ਼ਾ ਨੇ ਦੋ ਜ਼ਿੰਦਗੀਆਂ ਬਤੀਤ ਕੀਤੀਆਂ ਹਨ। ਉਹ ਆਪ ਇਹ ਗੱਲ ਕਹਿੰਦੀ ਹੈ ਕਿ ਨਰਕ ਭੋਗ ਕੇ ਉਸ ਨੇ ਜੰਨਤ ਦਾ ਮੂੰਹ ਵੇਖਿਆ ਹੈ। ਨਵੀਂ ਜ਼ਿੰਦਗੀ ਦਾ ਮੂੰਹ ਊਸ਼ਾ ਨੇ ਸਿਰਫ਼ ਆਪਣੇ ਤੱਕ ਸੀਮਤ ਨਹੀਂ ਰੱਖਿਆ ਬਲਕਿ 150 ਔਰਤਾਂ ਦੀ ਜ਼ਿੰਦਗੀ ਵੀ ਰੁਸ਼ਨਾ ਦਿੱਤੀ। ਭਾਰਤ ਸਰਕਾਰ ਨੇ ਉਸ ਨੂੰ ਪਦਮਸ੍ਰੀ ਦੇ ਨਾਲ ਨਵਾਜਿਆ ਹੈ।
ਊਸ਼ਾ ਚੋਮਰ ਨੇ ਦੇਸ਼ 'ਚ ਅਲਵਰ ਦਾ ਨਾਂਅ ਰੋਸ਼ਨ ਕੀਤਾ ਹੈ। ਊਸ਼ਾ ਕਹਿੰਦੀ ਹੈ ਕਿ ਉਨ੍ਹਾਂ ਇਸ ਜਨਮ ਵਿੱਚ ਦੋ ਜ਼ਿੰਦਗੀਆਂ ਬਤੀਤ ਕੀਤੀਆਂ ਹਨ। ਔਰਤਾਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਔਰਤਾਂ ਨੂੰ ਮੁਸੀਬਤਾਂ ਤੋਂ ਭੱਜਣ ਦੀ ਜ਼ਰੂਰਤ ਨਹੀਂ ਹੈ ਬਲਕਿ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਸੁਪਰੀਮ ਕੋਰਟ ਨੇ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਕੀਤੀ ਰੱਦ
2003 'ਚ ਆਇਆ ਟ੍ਰਨਿੰਗ ਪੁਆਇੰਟ
7 ਸਾਲ ਦੀ ਉਮਰ 'ਚ ਊਸ਼ਾ ਨੇ ਸਿਰ ਉੱਤੇ ਗੰਦ ਚੱਕਣ ਦਾ ਕੰਮ ਸ਼ੁਰੂ ਕੀਤਾ। 14 ਸਾਲ ਦੀ ਉਮਰ 'ਚ ਉਸ ਦਾ ਵਿਆਹ ਹੋਇਆ ਅਤੇ ਸਹੁਰੇ ਪਰਿਵਾਰ 'ਚ ਵੀ ਸਿਰ ਉੱਤੇ ਗੰਦ ਚੱਕਣ ਦਾ ਕੰਮ ਜਾਰੀ ਰਿਹਾ। ਊਸ਼ਾ ਦੱਸਦੀ ਹੈ ਕਿ 2003 'ਚ ਉਸ ਦੀ ਜ਼ਿੰਦਗੀ ਦਾ ਟ੍ਰਨਿੰਗ ਪੁਆਇੰਟ ਆਇਆ, ਜਿਸਨੇ ਨਾ ਸਿਰਫ਼ ਉਨ੍ਹਾਂ ਦਾ ਜੀਵਨ ਬਦਲਿਆ ਬਲਕਿ ਅਲਵਰ ਦੀ 150 ਔਰਤਾਂ ਲਈ ਵੀ ਨਵਾਂ ਸਫ਼ਰ ਸ਼ੁਰੂ ਕੀਤਾ। ਊਸ਼ਾ ਨੇ ਆਪਣੇ ਵਰਗੀਆਂ 150 ਔਰਤਾਂ ਦੀ ਜ਼ਿੰਦਗੀ ਬਦਲੀ ਅਤੇ ਉਸ ਨੂੰ ਮੁੱਖ ਧਾਰਾ 'ਚ ਜੋੜਿਆ।
ਨਰਕ ਵਰਗੀ ਜ਼ਿੰਦਗੀ ਬਤੀਤ ਕੀਤੀ ਹੈ:ਊਸ਼ਾ