ਕੇਪ ਕਨਵਰਲ: ਐਲਨ ਮਸਕ ਦੀ ਕੰਪਨੀ ਨੇ ਸਪੇਸਐਕਸ ਦੇ ਰਾਕੇਟ ਨੂੰ ਸ਼ਨੀਵਾਰ 2 ਅਮਰੀਕੀਪੁਲਾੜ ਯਾਤਰੀਆਂ ਨਾਲ ਕੌਮਾਂਂਤਰੀ ਪੁਲਾੜ ਸਟੇਸ਼ਨ ਤੋਂ ਸਫਲਤਾਪੂਰਕ ਰਵਾਨਾ ਕੀਤਾ ਹੈ। ਹਾਲਾਂਕਿ ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੌਸਮ ਦੀ ਸਥਿਤੀ ਅਨਿਸ਼ਚਿਤ ਬਣੀ ਰਹੀ। ਪਰ ਅਖੀਰਕਾਰ ਇਸ ਪਹਿਲੇਇਤਿਹਾਸਕ ਵਪਾਰਕ ਰਾਕੇਟ ਨੂੰ ਲੈ ਕੇ ਚਾਲਕ ਦਲ ਮਿਸ਼ਨ ਤੋਂ ਰਵਾਨਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ 9 ਸਾਲ ਬਾਅਦ ਇਸ ਇਤਿਹਾਸ ਨੂੰ ਰਚਿਆ ਹੈ। ਹਾਲਾਂਕਿ ਇਹ ਮਿਸ਼ਨ 3 ਦਿਨ ਹੀ ਆਪਣਾ ਇਤਿਹਾਸ ਰੱਚ ਚੁੱਕਾ ਹੋਣਾ ਸੀ, ਪਰ ਖ਼ਰਾਬ ਮੌਸਮ ਦੇ ਚਲਦੇ ਇਸ ਦੀ ਲਾਂਚਿਗ ਨੂੰ ਟਾਲਿਆ ਗਿਆ ਸੀ।
ਨਾਸਾ ਦੇ ਪੁਲਾੜ ਯਾਤਰੀ ਰਾਬਰਟ ਬੇਨਕੇਨ ਅਤੇ ਡਗਲਸ ਹਾਰਲੇ ਸਥਾਨਕ ਸਮੇਂ ਮੁਤਾਬਕ 3.22 ਵਜੇ ਆਪਣੀ ਯਾਤਰਾ ਲਈ ਰਵਾਨਾ ਹੋਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੇਸਐਕਸ ਦੇ ਰਾਕੇਟ ਦੀ ਸਫਲਤਾਪੂਰਵਕ ਲਾਂਚ ਹੋਣ ਤੋਂ ਬਾਅਦ ਕਿਹਾ ਕਿ, ‘ਮੈਂ ਇਹ ਐਲਾਨ ਕਰਦਿਆਂ ਬਹੁਤ ਖ਼ੁਸ਼ ਹਾਂ ਕਿ ਸਪੇਸਐਕਸ ਡ੍ਰੈਗਨ ਕੈਪਸੂਲ ਸਫਲਤਾਪੂਰਵਕ ਪਹੁੰਚ ਗਿਆ ਹੈ ਤੇ ਸਾਡੇ ਪੁਲਾੜ ਯਾਤਰੀ ਸੁਰੱਖਿਅਤ ਅਤੇ ਤੰਦਰੁਸਤ ਹਨ। ਇਸ ਲਾਂਚ ਨਾਲ ਸਾਲਾਂ ਤੋਂ ਗਵਾਚੀ ਤੇ ਘੱਟ ਕਾਰਵਾਈਆਂ ਦਾ ਦੌਰ ਅਧਿਕਾਰਿਤ ਤੌਰ 'ਤੇ ਖ਼ਤਮ ਹੋ ਗਿਆ ਹੈ। ਇਹ ਅਮਰੀਕੀ ਅਭਿਲਾਸ਼ਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ।