ਨਵੀਂ ਦਿੱਲੀ: ਉਨਾਓ ਸਮੂਹਿਕ ਬਲਾਤਕਾਰ ਦੀ ਪੀੜਤ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਪੀੜਤ ਲੜਕੀ ਨੂੰ ਵਧੀਆ ਇਲਾਜ ਲਈ ਦਿੱਲੀ ਲਿਜਾਇਆ ਗਿਆ ਹੈ।
ਉਨਾਓ ਬਲਾਤਕਾਰ ਪੀੜਤ ਲੜਕੀ ਨੂੰ ਇਲਾਜ ਲਈ ਲਿਆਂਦਾ ਦਿੱਲੀ, ਹਾਲਤ ਨਾਜ਼ੂਕ
ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਦਰਿੰਦਿਆਂ ਵੱਲੋਂ ਸਮੂਹਿਕ ਬਲਾਤਕਾਰ ਦੀ ਪੀੜਤਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਇਲਾਜ ਲਈ ਪੀੜਤਾਂ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ।
ਪੀੜਤ ਨੂੰ ਦਿੱਲੀ ਲਿਆਉਣ ਲਈ 2 ਸੀਓ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਲਗਾਇਆ ਗਿਆ ਸੀ। ਦਿੱਲੀ ਵਿੱਚ ਵੀ ਲਖਨਊ ਵਾਂਗ ਹਵਾਈ ਅੱਡੇ ਤੋਂ ਹਸਪਤਾਲ ਤੱਕ ਇੱਕ ਗਰੀਨ ਕੋਰੀਡੋਰ ਬਣਾਇਆ ਗਿਆ ਸੀ।
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਉਨਾਓ 'ਚ ਦੋ ਦਿਨ ਪਹਿਲਾਂ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਏ ਸਮੂਹਕ ਬਲਾਤਕਾਰ ਦੇ 2 ਮੁਲਜ਼ਮਾਂ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਵੀਰਵਾਰ ਤੜਕੇ ਪੀੜਤ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਲੜਕੀ ਨੂੰ ਗੰਭੀਰ ਹਾਲਤ 'ਚ ਪਹਿਲਾਂ ਜ਼ਿਲ੍ਹਾ ਹਸਪਤਾਲ ਅਤੇ ਫਿਰ ਲਖਨਊ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ। ਜਿੱਥੋਂ ਉਸ ਨੂੰ ਵਧੀਆ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਉਨਾਓ ਪੀੜਤ 90 ਪ੍ਰਤੀਸ਼ਤ ਸੜ ਚੁੱਕੀ ਹੈ ਅਤੇ ਉਸ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ।