ਮਾਲਿਆ ਨੇ ਆਪਣੀ ਸਪੁਰਦਗੀ ਨੂੰ ਲੈ ਕੇ ਦੇਰ ਰਾਤ ਟਵੀਟ ਕੀਤਾ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਵਿਰੁੱਧ ਅਪੀਲ ਕਰੇਗਾ। ਮਾਲਿਆ ਕੋਲ ਅਪੀਲ ਕਰਨ ਲਈ 14 ਦਿਨਾਂ ਦਾ ਸਮਾਂ ਹੈ। ਉਹ ਲੰਡਨ ਦੇ ਹਾਈ ਕੋਰਟ 'ਚ ਅਪੀਲ ਕਰ ਸਕਦਾ ਹੈ।
ਦੱਸਣਯੋਗ ਹੈ ਕਿ ਭਾਰਤੀ ਬੈਂਕਾਂ ਨਾਲ ਧੋਖਾਧੜੀ ਮਾਮਲੇ 'ਚ ਦੋਸ਼ੀ ਵਿਜੈ ਮਾਲਿਆ ਜਾਂਚ ਦੌਰਾਨ ਮਾਰਚ 2016 'ਚ ਲੰਡਨ ਭੱਜ ਗਿਆ ਸੀ। ਉਸ ਨੂੰ ਭਾਰਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਅਤੇ ਭਾਰਤੀ ਜਾਂਚ ਏਜੰਸੀਆਂ ਨੇ ਕਾਫ਼ੀ ਲੜਾਈ ਲੜੀ।
ਦਸੰਬਰ 2018 'ਚ ਲੰਡਨ ਦੀ ਵੈਸਟਮਿੰਸਟਰ ਅਦਾਲਤ ਨੇ ਮਾਲਿਆ ਨੂੰ ਭਾਰਤ ਭੇਜੇ ਜਾਣ ਦਾ ਫ਼ੈਸਲਾ ਸੁਣਾਇਆ ਸੀ ਜਿਸ ਤੋਂ ਬਾਅਦ ਉਸ ਦੀ ਸਪੁਰਦਗੀਆਂ ਦੀਆਂ ਉਮੀਦਾਂ ਤੇਜ਼ ਹੋ ਗਈਆਂ ਸਨ। ਹੁਣ ਇਸ ਮਾਮਲੇ 'ਚ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਦਾ ਫ਼ੈਸਲਾ ਆ ਗਿਆ ਹੈ।
ਮਾਲਿਆ ਨੂੰ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਅਦਾਲਤ ਪਿਛਲੇ ਮਹੀਨੇ ਹੀ ਭਗੌੜਾ ਐਲਾਨ ਕਰ ਚੁੱਕੀ ਹੈ। ਭਗੌੜਾ ਆਰਥਕ ਅਪਰਾਧ ਐਕਟ-2018 ਤਹਿਤ ਮਾਲਿਆ ਪਹਿਲਾ ਮੁਲਜ਼ਮ ਹੈ ਜਿਸ ਨੂੰ ਭਗੌੜਾ ਐਲਾਨਿਆ ਗਿਆ ਹੈ। ਮਾਲਿਆ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ 5 ਫਰਵਰੀ ਨੂੰ ਸੁਣਵਾਈ ਹੋਵੇਗੀ।