ਪੰਜਾਬ

punjab

ETV Bharat / bharat

ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਮਜ਼ਬੂਰ ਮਾਂ ਬੱਚਿਆਂ ਨੂੰ ਨਹੀਂ ਖਵਾ ਰਹੀ ਖਾਣਾ - ਪਿੰਡ ਬੇਲਕੁਰਤਾ

ਛੱਤੀਗੜ੍ਹ ਦੇ ਬੇਲਕੁਰਤਾ ਪਿੰਡ 'ਚ ਪ੍ਰਮਿਲਾ ਸਿੰਘ ਨਾਂਅ ਦੀ ਇੱਕ ਗਰੀਬ ਔਰਤ ਆਪਣੇ ਦੋ ਦ੍ਰਿਸ਼ਟੀਹੀਣ ਬੱਚਿਆਂ ਨਾਲ ਰਹਿੰਦੀ ਹੈ। ਇਹ ਪਰਿਵਾਰ ਇੱਕ ਕਮਰੇ ਵਾਲੇ ਘਰ 'ਚ ਰਹਿੰਦਾ ਹੈ, ਜੋ ਕਿ ਲਗਭਗ ਟੁੱਟ ਚੁੱਕਾ ਹੈ। ਭਾਰੀ ਮੀਂਹ ਕਾਰਨ ਇਸ ਘਰ ਦਾ ਬਾਕੀ ਹਿੱਸਾ ਟੁੱਟਣ ਕਿਨਾਰੇ ਹੈ। ਵਾਰ-ਵਾਰ ਮਦਦ ਦੀ ਅਪੀਲ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਇਸ ਗਰੀਬ ਮਾਂ ਵੱਲ ਕੋਈ ਧਿਆਨ ਨਹੀਂ ਹੈ।

ਫੋਟੋ

By

Published : Aug 23, 2019, 2:42 PM IST

ਬਲਰਾਮਪੁਰ : ਸਰਕਾਰ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਲਈ ਕਈ ਯੋਜਨਾਵਾਂ ਤਿਆਰ ਕਰਦੀ ਹੈ, ਪਰ ਸਰਕਾਰ ਦੀਆਂ ਇਹ ਯੋਜਨਾਵਾਂ ਜ਼ਮੀਨੀ ਪੱਧਰ 'ਤੇ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਲਰਾਮਪੁਰ ਦੇ ਪਿੰਡ ਬੇਲਕੁਰਤਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਮਜਬੂਰ ਮਾਂ ਆਪਣੇ ਦੋ ਬੱਚਿਆਂ ਨੂੰ ਦੋ ਸਮੇਂ ਦੀ ਰੋਟੀ ਨਹੀਂ ਖਵਾ ਪਾ ਰਹੀ।

ਕੀ ਹੈ ਮਾਮਲਾ

ਪ੍ਰੇਮਲਤਾ ਨਾਂਅ ਦੀ ਗਰੀਬ ਔਰਤ ਆਪਣੇ ਦੋ ਦ੍ਰਿਸ਼ਟੀਹੀਣ ਬੱਚਿਆਂ ਨਾਲ ਇੱਕ ਟੁੱਟੇ ਹੋਏ ਮਕਾਨ ਵਿੱਚ ਰਹਿੰਦੀ ਹੈ। ਇਸ ਮਕਾਨ ਦਾ ਜ਼ਿਆਦਾਤਰ ਹਿੱਸਾ ਟੁੱਟ ਚੁੱਕਾ ਹੈ, ਜੇ ਭਾਰੀ ਮੀਂਹ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਬਾਕੀ ਦਾ ਘਰ ਵੀ ਰਹਿਣਯੋਗ ਨਾ ਬਚੇ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਨਜ਼ਰ ਇਸ ਗਰੀਬ ਪਰਿਵਾਰ 'ਤੇ ਨਹੀਂ ਪਈ ਹੈ। ਹਲਾਂਕਿ ਮੀਡੀਆ ਵੱਲੋਂ ਪਹਿਲ ਤੋਂ ਬਾਅਦ ਕੁਝ ਅਧਿਕਾਰੀ ਗਰੀਬ ਔਰਤ ਨੂੰ ਮਿਲਣ ਤਾਂ ਆਏ ਪਰ ਸਿਰਫ਼ ਭਰੋਸਾ ਦੇ ਕੇ ਚਲੇ ਗਏ। ਉਨ੍ਹਾਂ ਵੱਲੋਂ ਅਜੇ ਤੱਕ ਇਸ ਪਰਿਵਾਰ ਦੀ ਮਦਦ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।

ਇਸ ਪਰਿਵਾਰ ਦੀ ਸੱਮਸਿਆ ਸਿਰਫ਼ ਘਰ ਨੂੰ ਲੈ ਕੇ ਹੀ ਨਹੀਂ ਸਗੋਂ ਇਹ ਪਰਿਵਾਰ ਇਨ੍ਹਾਂ ਕੁ ਗਰੀਬ ਹੈ ਕਿ ਉਹ ਭਰ ਪੇਟ ਖਾਣਾ ਨਹੀਂ ਖਾ ਸਕਦੇ। ਉਨ੍ਹਾਂ ਦੱਸਿਆ ਕਿ ਪਹਿਲਾਂ ਮਾਂ ਅਤੇ ਦੋਵੇਂ ਦ੍ਰਿਸ਼ਟੀਹੀਣ ਬੱਚਿਆਂ ਨੂੰ ਸਰਕਾਰੀ ਮਦਦ ਦੇ ਤੌਰ 'ਤੇ ਚੌਲ਼ ਮਿਲਦੇ ਸਨ ਪਰ ਅਚਾਨਕ ਦੋਵੇਂ ਬੱਚਿਆ ਦਾ ਨਾਂਅ ਰਾਸ਼ਨ ਕਾਰਡ ਵਿੱਚੋਂ ਕੱਟ ਦਿੱਤਾ ਗਿਆ ਅਤੇ ਮਾਂ ਨੂੰ ਮਦਦ ਦੇ ਤੌਰ 'ਤੇ ਮਿਲਣ ਵਾਲੇ ਚੌਲ਼ਾਂ ਨਾਲ ਉਹ ਭਰ ਪੇਟ ਖਾਣਾ ਨਹੀਂ ਖਾ ਸਕਦੇ।

ਮਾਮਲੇ 'ਤੇ ਕਾਰਵਾਈ

ਇਸ ਮਾਮਲੇ ਦੀ ਜਾਣਕਾਰੀ ਐੱਸਡੀਐੱਮ ਅਜੇ ਕਿਸ਼ੋਰ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਜਨਪਦ ਪੰਚਾਇਤ ਦੇ ਸੀਈਓ ਨੂੰ ਭੇਜ ਕੇ ਮਾਮਲੇ ਉੱਤੇ ਕਾਰਵਾਈ ਅਤੇ ਗਰੀਬ ਪਰਿਵਾਰ ਦੀ ਮਦਦ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਛੇਤੀ ਹੀ ਗਰੀਬ ਮਾਂ ਅਤੇ ਉਸ ਦੇ ਬੱਚਿਆਂ ਦੀ ਮਦਦ ਲਈ ਭਰੋਸਾ ਦਿੱਤਾ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ABOUT THE AUTHOR

...view details