ਪੰਜਾਬ

punjab

ETV Bharat / bharat

ਦੁੱਧ ਦੇ ਕਾਰੋਬਾਰ ਨੇ 7 ਸਾਲਾਂ 'ਚ ਬਣਾਇਆ ਕਰੋੜਪਤੀ, ਜਾਣੋ ਅਮੀਰ ਬਣਨ ਦਾ ਅਸਲੀ ਸੱਚ

ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਪੇਂਡੂ ਇਲਾਕੇ ਵਿੱਚ ਰਹਿਣ ਵਾਲੇ ਦੋ ਭਰਾ ਦੁੱਧ ਦੇ ਵਪਾਰ ਰਾਹੀਂ ਸਿਰਫ਼ 7 ਸਾਲਾਂ ਵਿੱਚ ਹੀ ਕਰੋੜਪਤੀ ਬਣ ਗਏ, ਪਰ ਜਦੋਂ ਲੋਕਾਂ ਨੂੰ ਉਨ੍ਹਾਂ ਦੇ ਅਮੀਰ ਬਣਨ ਦੇ ਪਿੱਛੇ ਦੀ ਕਹਾਣੀ ਪਤਾ ਲੱਗੀ, ਤਾਂ ਉਹ ਹੈਰਾਨ ਰਹਿ ਗਏ।

File Photo

By

Published : Jul 30, 2019, 6:19 PM IST

ਭੋਪਾਲ: ਮੱਧ ਪ੍ਰਦੇਸ਼ ਵਿੱਚ ਮੁਰੈਨਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਦੋ ਭਰਾ ਦੁੱਧ ਦੇ ਵਪਾਰ ਰਾਹੀਂ ਸਿਰਫ਼ 7 ਸਾਲਾਂ 'ਚ ਹੀ ਕਰੋੜਪਤੀ ਬਣ ਗਏ, ਪਰ ਜਦੋਂ ਉਨ੍ਹਾਂ ਦੇ ਮਿਲਕ ਪ੍ਰੋਡਕਸ਼ਨ ਪਲਾਂਟ 'ਚ ਛਾਪੇਮਾਰੀ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਦੋਵੇਂ ਭਰਾ ਆਪਣੀ ਮਿਹਨਤ ਸਦਕਾ ਕਰੋੜਪਤੀ ਨਹੀਂ ਬਣੇ ਹਨ, ਸਗੋਂ ਸਿੰਥੈਟਿਕ ਦੁੱਧ ਬਣਾਕੇ ਅਮੀਰ ਹੋਏ ਹਨ।

ਮੁਰੈਨਾ ਜ਼ਿਲ੍ਹੇ ਦੇ ਪਿੰਡ ਢੱਕਪੁਰ ਦੇ ਰਹਿਣ ਵਾਲੇ ਜੈਵੀਰ ਗੁੱਜਰ ਅਤੇ ਇੰਦਰ ਗੁੱਜਰ ਸੱਤ ਸਾਲ ਪਹਿਲਾਂ ਆਪਣੀ ਬਾਈਕ ਉੱਤੇ ਜਾਕੇ ਲੋਕਾਂ ਦੇ ਘਰਾਂ 'ਚ ਦੁੱਧ ਦੇਣ ਜਾਂਦੇ ਸਨ। ਪਰ, ਅੱਜ ਇਹ ਦੋਵੇਂ ਭਰਾ ਕਰੋੜਾਂ ਦੇ ਮਿਲਕ ਚਿੱਲਰ ਪਲਾਂਟ, ਦੁੱਧ ਕੰਟੇਨਰ, ਤਿੰਨ ਖੂਬਸੂਰਤ ਬੰਗਲੇ ਅਤੇ ਲਗਜ਼ਰੀ ਕਾਰ ਦੇ ਮਾਲਕ ਹਨ। ਸਿਰਫ਼ 7 ਸਾਲਾਂ ਦੌਰਾਨ ਇਨ੍ਹਾਂ ਭਰਾਵਾਂ ਨੇ ਇੰਨੀ ਜਾਇਦਾਦ ਸਿੰਥੈਟਿਕ ਦੁੱਧ ਬਣਾਕੇ ਅਤੇ ਲੋਕਾਂ ਦੀ ਸਿਹਤ ਨਾਲ ਖੇਡਕੇ ਬਣਾਈ ਹੈ। ਇਸ ਪੂਰੇ ਮਾਮਲੇ ਦਾ ਖੁਲਾਸਾ ਮੱਧ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ(ਐੱਸਟੀਐੱਫ) ਨੇ ਕੀਤਾ ਹੈ।

ਦੱਸ ਦਈਏ ਕਿ ਈਟੀਵੀ ਭਾਰਤ ਨੇ ਚੰਬਲ ਵਿੱਚ ਸਿੰਥੈਟਿਕ ਦੁੱਧ ਬਣਾਉਣ ਦੇ ਕਾਲੇ ਕਾਰੋਬਾਰ ਦਾ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਚੰਬਲ ਇਲਾਕੇ ਵਿੱਚ ਦੋਧੀਆਂ ਉੱਤੇ ਸਖ਼ਤ ਕਾਰਵਾਈ ਕੀਤੀ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਹਾਂ ਭਰਾਵਾਂ ਤੋਂ ਇਲਾਵਾ ਚੰਬਲ ਵਿੱਚ ਕੁੱਝ ਹੋਰ ਡੇਅਰੀ ਮਾਲਕਾਂ ਉੱਤੇ ਵੀ ਐੱਫਆਈਆਰ ਦਰਜ ਕੀਤੀ ਗਈ ਹੈ, ਜੋ ਸਿੰਥੈਟਿਕ ਦੁੱਧ ਵੇਚਕੇ ਸਿਰਫ਼ ਪੰਜ ਤੋਂ ਸੱਤ ਸਾਲਾਂ ਵਿੱਚ ਅਮੀਰ ਹੋ ਗਏ। ਇਹ ਦੋਵੇਂ ਭਰਾ ਮੱਧ ਪ੍ਰਦੇਸ਼ ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਦੁੱਧ ਦੀਆਂ ਪ੍ਰਸਿੱਧ ਕੰਪਨੀਆਂ ਨੂੰ ਸਿੰਥੈਟਿਕ ਦੁੱਧ ਵੇਚਿਆ ਕਰਦੇ ਸਨ।

ABOUT THE AUTHOR

...view details