23 ਵੇਂ ਦਿਨ ਗਲੇਸ਼ੀਅਰ ਹੇਠਾਂ ਦੱਬੇ ਸਾਰੇ ਜਵਾਨਾਂ ਦੀਆਂ ਲਾਸ਼ਾਂ ਬਰਾਮਦ - ਸ਼ਿਮਲਾ
ਕਿਨੌਰ ਦੇ ਨਮਗਿਆ ਡੋਂਗਰੀ ਵਿੱਚ ਗਲੇਸ਼ੀਅਰ ਵਿੱਚ ਦੱਬੇ ਹੋਏ ਸਾਰੇ ਜਵਾਨਾ ਦੀਆਂ ਲਾਸ਼ਾਂ ਹੋਈਆਂ ਬਰਾਮਦ।
ਸ਼ਿਮਲਾ: ਕਿਨੌਰ ਦੇ ਨਮਗਿਆ ਡੋਂਗਰੀ ਵਿੱਚ ਗਲੇਸ਼ੀਅਰ ਵਿੱਚ ਦੱਬੇ ਹੋਏ ਸਾਰੇ ਜਵਾਨਾ ਦੀਆਂ ਲਾਸ਼ਾਂ ਮਿਲ ਗਈਆਂ ਹਨ। 23ਵੇਂ ਦਿਨ ਰੈਸਕਿਊ ਟੀਮ ਨੇ ਦੋ ਜਵਾਨਾਂ ਦੀਆਂ ਲਾਸ਼ ਬਰਾਮਦ ਕੀਤੇ ਹਨ। ਇਨ੍ਹਾਂ ਜਵਾਨਾਂ ਦੀ ਪਛਾਣ ਹਿਮਾਚਲ ਦੇ ਨਿਰਮੰਡ ਆਨੀ ਦੇ ਵਿਦੇਸ਼ ਠਾਕੁਰ ਤੇ ਜੰਮੂ ਦੇ ਅਰਜੁਨ ਵਜੋਂ ਹੋਈ ਹੈ।
ਗਲੇਸ਼ੀਅਰ ਵਿੱਚ ਦੱਬੇ ਜਵਾਨਾਂ ਦੀ ਤਲਾਸ਼ ਲਈ ਸਪੇਸ਼ਲ ਟੀਮ ਨੇ ਵੀਰਵਾਰ ਸਵੇਰੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਸੀ ਜਿਸ ਵਿੱਚ ਦੋ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਸ਼ਹੀਦ ਜਵਾਨਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੇਜਿਆ ਜਾਵੇਗਾ।
ਦੱਸ ਦਈਏ, ਕਿਨੌਰ ਦੇ ਨਮਗਿਆ ਡੋਂਗਰੀ ਵਿੱਚ 20 ਫਰਵਰੀ ਨੂੰ ਪਾਣੀ ਦੀ ਲਾਈਨ ਠੀਕ ਕਰਨ ਦੇ ਆਰਮੀ ਤੇ ਆਈਟੀਬੀਪੀ ਦੇ 16 ਜਵਾਨ ਨਾਲੇ ਵਿੱਚ ਡਿੱਗ ਗਏ ਸਨ ਤੇ ਅਚਾਨਕ ਗਲੇਸ਼ੀਅਰ ਆਉਣ ਕਾਰਨ 4 ਆਈਟੀਬੀਪੀ ਦੇ 6 ਆਰਮੀ ਦੇ ਜਵਾਨ ਉਸ ਦੀ ਚਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਆਈਟੀਬੀਪੀ ਦੇ ਜਵਾਨ ਤਾਂ ਬੱਚ ਗਏ ਪਰ ਆਰਮੀ ਦੇ ਜਵਾਨ ਚਪੇਟ ਵਿੱਚ ਆ ਗਏ।