ਚੰਡੀਗੜ੍ਹ: ਅਮਰੀਕੀ ਰਾਸ਼ਟਰਪਤੀ ਭਾਰਤ ਆਉਣ ਤੋਂ ਪਹਿਲਾਂ ਹੀ ਬਾਹੂਬਲੀ ਬਣ ਗਿਆ ਹੈ। ਟਰੰਪ ਦਾ ਬਾਹੂਬਲੀ ਅਵਤਾਰ ਸੋਸ਼ਲ ਮੀਡੀਆ 'ਤੇ ਜਮ ਕੇ ਵਾਇਰਲ ਹੋ ਰਿਹਾ ਹੈ।
ਦਰਅਸਲ ਕਿਸੇ ਨੇ ਬਾਹੂਬਲੀ ਫ਼ਿਲਮ ਦੇ ਸੀਨ ਨੂੰ ਐਡਿਟ ਕਰ ਕੇ ਉਸ ਤੇ ਟਰੰਪ ਦੀ ਸ਼ਕਲ ਲਾ ਦਿੱਤੀ ਜਿਸ ਤੋਂ ਉਹ ਬਾਹੂਬਲੀ ਦੇ ਕਿਰਦਾਰ ਵਿੱਚ ਨਜ਼ਰ ਆਏ। ਪਰ ਇਸ ਵਿੱਚ ਵੱਡੀ ਗੱਲ ਹੈ ਕਿ ਟਰੰਪ ਨੇ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ, "ਮੈਂ ਭਾਰਤ 'ਚ ਆਪਣੇ ਮਹਾਨ ਦੋਸਤਾਂ ਨੂੰ ਮਿਲਣ ਲਈ ਕਾਫੀ ਉਤਸਾਹਿਤ ਹਾਂ।"
ਇਸ ਕਲਿੱਪ 'ਚ ਇਵਾਂਕਾ ਟਰੰਪ, ਮੇਲਾਨੀਆ ਟਰੰਪ ਅਤੇ ਟਰੰਪ ਜੂਨੀਅਰ ਨੂੰ ਵੀ ਵਿਖਾਇਆ ਗਿਆ ਹੈ। ਇਸ ਤੋਂ ਇਲਾਵਾ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਤਨੀ ਜਸ਼ੋਦਾਬੇਨ ਨੂੰ ਵੀ ਵੇਖਿਆ ਜਾ ਸਕਦਾ ਹੈ।
ਟਰੰਪ ਦੇ ਵੀਡੀਓ ਨੂੰ ਰੀਟਵੀਟ ਕਰਨ ਤੋਂ ਬਾਅਦ ਇਸ ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਆਵਾਂ ਮਿਲ ਰਹੀਆਂ ਹਨ। ਕਈ ਲੋਕ ਇਸ ਦੀ ਤਾਰੀਫ਼ ਕਰ ਰਹੇ ਹਨ ਅਤੇ ਕਈ ਇਸ ਵੀਡੀਓ 'ਤੇ ਲਾਹਨਤਾ ਪਾ ਰਹੇ ਹਨ।
ਜ਼ਿਕਰ ਕਰ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਡਲ ਟਰੰਪ ਭਲਕੇ ਦੋ ਦਿਨਾਂ ਦੇ ਦੌਰੇ ਤੇ ਭਾਰਤ ਆ ਰਹੇ ਹਨ ਜਿਸ ਨੂੰ ਲੈ ਕੇ ਭਾਰਤ ਵਾਸੀਆਂ ਖ਼ਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।