ਪੰਜਾਬ

punjab

ETV Bharat / bharat

ਭਾਰਤ 'ਚ ਮਨਾਇਆ ਜਾ ਰਿਹਾ ਹੈ "ਫ੍ਰੈਂਡਸ਼ਿਪ ਡੇਅ"

ਭਾਰਤ 'ਚ ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ "ਫ੍ਰੈਂਡਸ਼ਿਪ ਡੇਅ" ਮਨਾਇਆ ਜਾਂਦਾ ਹੈ। ਇਸ ਵਾਰ 30 ਜੁਲਾਈ ਨੂੰ ਇੰਟਰਨੈਸ਼ਨਲ "ਫ੍ਰੈਂਡਸ਼ਿਪ ਡੇਅ" ਮਨਾਇਆ ਗਿਆ। ਜਦਕਿ ਭਾਰਤ 'ਚ ਇਸ ਵਾਰ 2 ਅਗਸਤ ਨੂੰ "ਫ੍ਰੈਂਡਸ਼ਿਪ ਡੇਅ" ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕ ਇਸ ਵਾਰ ਆਪਣੇ ਦੋਸਤਾਂ ਨੂੰ ਸੰਦੇਸ਼ ਤੇ ਸ਼ੁਭਕਾਮਨਾਵਾਂ ਦੇ ਕੇ "ਫ੍ਰੈਂਡਸ਼ਿਪ ਡੇਅ" ਮਨਾ ਰਹੇ ਹਨ।

ਫ੍ਰੈਂਡਸ਼ਿਪ ਡੇਅ
ਫ੍ਰੈਂਡਸ਼ਿਪ ਡੇਅ

By

Published : Aug 2, 2020, 7:56 AM IST

ਨਵੀਂ ਦਿੱਲੀ: ਭਾਰਤ 'ਚ ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ "ਫ੍ਰੈਂਡਸ਼ਿਪ ਡੇਅ" ਵਜੋਂ ਮਨਾਇਆ ਜਾਂਦਾ ਹੈ। ਲੋਕ ਇਸ ਦਿਨ ਆਪਣੇ ਦੋਸਤਾਂ ਨੂੰ ਸੰਦੇਸ਼ ਤੇ ਸ਼ੁਭਕਾਮਨਾਵਾਂ ਦੇ ਕੇ ਅਤੇ ਦੋਸਤੀ ਨਾਲ ਮੁਲਾਕਾਤ ਕਰਕੇ "ਫ੍ਰੈਂਡਸ਼ਿਪ ਡੇਅ" ਮਨਾਉਂਦੇ ਹਨ।

ਕਿਉਂ ਮਨਾਇਆ ਜਾਂਦਾ ਹੈ "ਫ੍ਰੈਂਡਸ਼ਿਪ ਡੇਅ"

ਇਹ ਦਿਨ ਦੋਸਤੀ ਨੂੰ ਸਮਰਪਿਤ ਕਰਨ ਦੇ ਪਿਛੇ ਇੱਕ ਕਹਾਣੀ ਹੈ, ਕਿਹਾ ਜਾਂਦਾ ਹੈ ਕਿ ਬਹੁਤ ਸਮਾਂ ਪਹਿਲਾਂ ਅਮਰੀਕਾ ਦੀ ਸਰਕਾਰ ਨੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਸੀ। ਉਸ ਵਿਅਕਤੀ ਦਾ ਇੱਕ ਦੋਸਤ ਸੀ, ਜਿਸ ਨੇ ਕੀ ਆਪਣੇ ਦੋਸਤ ਦੀ ਮੌਤ ਦੇ ਗਮ 'ਚ ਖ਼ੁਦਕੁਸ਼ੀ ਕਰ ਲਈ।

ਉਨ੍ਹਾਂ ਦੋਹਾਂ ਵਿਅਕਤੀਆਂ ਵਿਚਾਲੇ ਗਹਿਰੀ ਦੋਸਤੀ ਦਾ ਸਨਮਾਨ ਕਰਦਿਆਂ ਸਾਲ 1935 'ਚ ਅਮਰੀਕਾ ਨੇ ਇਸ ਦਿਨ ਨੂੰ ਦੋਸਤੀ ਦੇ ਨਾਂਅ ਸਮਰਪਿਤ ਕਰਦਿਆਂ "ਫ੍ਰੈਂਡਸ਼ਿਪ ਡੇਅ" ਮਨਾਉਣ ਦੀ ਪ੍ਰਥਾ ਚਲਾਈ। ਉਸ ਸਮੇਂ ਤੋਂ ਹੁਣ ਤੱਕ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਪੂਰੇ ਵਿਸ਼ਵ 'ਚ ਬੜੇ ਉਤਸ਼ਾਹ ਨਾਲ "ਫ੍ਰੈਂਡਸ਼ਿਪ ਡੇਅ" ਮਨਾਇਆ ਜਾਂਦਾ ਹੈ।

ਅੱਜ, ਭਾਰਤ 'ਚ "ਫ੍ਰੈਂਡਸ਼ਿਪ ਡੇਅ" ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਇਸ ਸਾਲ 30 ਜੁਲਾਈ ਨੂੰ ਅੰਤਰਰਾਸ਼ਟਰੀ "ਫ੍ਰੈਂਡਸ਼ਿਪ ਡੇਅ" ਮਨਾਇਆ ਗਿਆ। ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜਿਸ ਦਾ ਦੋਸਤ ਨਹੀਂ ਹੁੰਦਾ ਜਿਸ ਨੂੰ ਦੋਸਤੀ ਦੀ ਕੀਮਤ ਨਹੀਂ ਪਤਾ ਹੁੰਦੀ।

ਸਾਡੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ ਇੱਕ ਜਾਂ 2 ਦੋਸਤ ਜ਼ਰੂਰ ਹੁੰਦੇ ਹਨ, ਦੋਸਤਾਂ ਨਾਲ ਸਮੇਂ ਬਤੀਤ ਕਰਨਾ ਹਰ ਕੋਈ ਪਸੰਦ ਕਰਦਾ ਹੈ। ਖ਼ਾਸਕਰ ਜੋ ਲੋਕ ਬਚਪਨ ਦੇ ਦੋਸਤ ਹੁੰਦੇ ਹਨ ਉਨ੍ਹਾਂ ਦੀ ਦੋਸਤੀ ਡੂੰਘੀ ਹੁੰਦੀ ਹੈ, ਜਿਸ ਦੀਆਂ ਯਾਦਾਂ ਹਮੇਸ਼ਾ ਮਨ ਵਿੱਚ ਰਹਿੰਦੀਆਂ ਹਨ।

ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜਿਸ ਨੂੰ ਵਿਅਕਤੀ ਖ਼ੁਦ ਦੀ ਮਰਜ਼ੀ ਨਾਲ ਚੁਣਦਾ ਹੈ। ਸਾਡੀ ਜ਼ਿੰਦਗੀ 'ਚ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਜਾਣੇ-ਅਣਜਾਣੇ ਕਈ ਦੋਸਤ ਬਣਦੇ ਹਨ। ਇਨ੍ਹਾਂ 'ਚ ਕੁੱਝ ਅਜਿਹੇ ਦੋਸਤ ਬਣ ਜਾਂਦੇ ਹਨ ਜੋ ਪੂਰੀ ਉਮਰ ਦੋਸਤੀ ਨਿਭਾਉਂਦੇ ਹਨ।

ਹਾਲਾਂਕਿ ਅਜਿਹੇ ਦੋਸਤ ਘੱਟ ਹੁੰਦੇ ਹਨ, ਇਸ ਲਈ ਦੋਸਤ ਬਣਾਉਂਦੇ ਹੋਏ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਦੋਸਤਾਂ ਦੀ ਸੰਗਤ ਸਾਡੇ ਭਵਿੱਖ ਨੂੰ ਪ੍ਰਭਾਵਤ ਕਰਦੀ ਹੈ। ਬੂਰੀ ਆਦਤਾਂ ਵਾਲੇ ਦੋਸਤਾਂ ਦੀ ਸੰਗਤ ਕਿਸੇ ਵੀ ਵਿਅਕਤੀ ਦੇ ਭਵਿੱਖ ਖ਼ਰਾਬ ਕਰ ਸਕਦਾ ਹੈ ਅਤੇ ਚੰਗੀ ਸੰਗਤ ਵਾਲੇ ਦੋਸਤਾਂ ਦਾ ਸਾਥ ਵਿਅਕਤੀ ਦੀ ਚੰਗੀ ਸੋਚ ਤੇ ਆਦਤਾਂ ਨੂੰ ਪ੍ਰਭਾਵਤ ਕਰਕੇ ਉਸ ਦਾ ਭੱਵਿਖ ਸੁਧਾਰਨ 'ਚ ਸਹਾਇਕ ਹੋ ਸਕਦਾ ਹੈ।

ਜੇਕਰ ਤੁਹਾਡੀ ਜ਼ਿੰਦਗੀ 'ਚ ਵੀ ਅਜਿਹਾ ਸੱਚਾ ਦੋਸਤ ਹੈ, ਤਾਂ ਆਪਣੇ ਦੋਸਤ ਨੂੰ "ਫ੍ਰੈਂਡਸ਼ਿਪ ਡੇਅ" ਮੌਕੇ ਖ਼ਾਸ ਮਹਿਸੂਸ ਕਰਵਾਉਣਾ ਨਾ ਭੁੱਲੋ। ਖੈਰ, ਇਹ ਦਿਨ ਦੋਸਤਾਂ ਨਾਲ ਮਨਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਦਿਨ ਨੂੰ ਦੋਸਤਾਂ ਨਾਲ ਮਨਾਉਣ ਦੀਆਂ ਕਈ ਯੋਜਨਾਵਾਂ ਬਣਾਉਂਦੇ ਹਨ, ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਲੋੇਕ ਆਪਣੇ ਦੋਸਤਾਂ ਨੂੰ ਵਧਾਈ, ਸੰਦੇਸ਼ ਦੇ ਕੇ "ਫ੍ਰੈਂਡਸ਼ਿਪ ਡੇਅ" ਮਨਾ ਰਹੇ ਹਨ।

ABOUT THE AUTHOR

...view details