ਪੰਜਾਬ

punjab

ਸਵੈ-ਨਿਰਭਰਤਾ ਦੀ ਮਿਸਾਲ ਕਾਇਮ ਕਰ ਰਿਹਾ ਇਹ 'ਦੇਸੀ ਜਿੰਮ'

By

Published : Jan 6, 2021, 12:03 PM IST

ਮੱਧ ਪ੍ਰਦੇਸ਼ ਦੇ ਸਤਨਾ ਦੇ ਉਚੇਹਰਾ ਤਹਿਸੀਲ ਦੇ ਪਿੰਡ ਗੋਬਰਾਂਵਖੁਰਦ ਦੇ ਨੌਜਵਾਨਾਂ ਨੇ ਹਰੇ-ਭਰੇ ਦਰਖਤਾਂ ਦੇ ਵਿਚਕਾਰ ਇੱਕ ਦੇਸੀ ਜਿੰਮ ਬਣਾਇਆ ਹੈ। ਪਿੰਡ ਦੀ ਜਵਾਨੀ ਸਵੈ-ਨਿਰਭਰ ਹੋ ਗਈ ਹੈ। ਕਿਉਂਕਿ ਉਨ੍ਹਾਂ ਨੂੰ ਜਿੰਮ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ।

ਸਵੈ-ਨਿਰਭਰਤਾ ਦੀ ਮਿਸਾਲ ਕਾਇਮ ਕਰ ਰਿਹਾ ਇਹ 'ਦੇਸੀ ਜਿੰਮ'
ਸਵੈ-ਨਿਰਭਰਤਾ ਦੀ ਮਿਸਾਲ ਕਾਇਮ ਕਰ ਰਿਹਾ ਇਹ 'ਦੇਸੀ ਜਿੰਮ'

ਮੱਧ ਪ੍ਰਦੇਸ਼: ਪਿੰਡ ਦੇ ਬਗੀਚੇ ਵਿੱਚ ਦੇਸੀ ਜੁਗਾੜ ਨਾਲ ਬਣੇ ਅਨੌਖੇ ਡੰਬਲਾਂ ਨਾਲ ਪਸੀਨਾ ਵਹਾ ਰਹੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਦੇਖਕੇ ਕੁੱਝ ਅਜੀਬ ਨਹੀਂ ਲੱਗ ਰਿਹਾ, ਇਸ ਜਿੰਮ ਵਿੱਚ ਵਰਤੇ ਗਏ ਸਾਰੇ ਉਪਕਰਣ ਦੇਸੀ ਜੁਗਾੜ ਵਾਲੇ ਹਨ, ਇਹ ਅਜੀਬ ਹੈ, ਦੇਸੀ ਜੁਗਾੜ ਨਾਲ ਬਣਿਆ ਜਿੰਮ। ਮੱਧ ਪ੍ਰਦੇਸ਼ ਦੇ ਸਤਨਾ ਦੇ ਉਚੇਹਰਾ ਤਹਿਸੀਲ ਦੇ ਪਿੰਡ ਗੋਬਰਾਂਵਖੁਰਦ ਦੇ ਨੌਜਵਾਨਾਂ ਨੇ ਹਰੇ-ਭਰੇ ਦਰਖਤਾਂ ਦੇ ਵਿਚਕਾਰ ਇੱਕ ਦੇਸੀ ਜਿੰਮ ਬਣਾਇਆ ਹੈ। ਪਿੰਡ ਦੀ ਜਵਾਨੀ ਸਵੈ-ਨਿਰਭਰ ਹੋ ਗਈ ਹੈ। ਕਿਉਂਕਿ ਉਨ੍ਹਾਂ ਨੂੰ ਜਿੰਮ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ।

ਮਹਾਂਮਾਰੀ ਦੌਰਾਨ ਤੰਦਰੁਸਤ ਰਹਿਣ ਲਈ ਲਗਾਇਆ ਜੁਗਾੜ

ਮਹਾਂਮਾਰੀ ਦੌਰਾਨ ਫੈਲੀ ਲਾਗ ਕਾਰਨ ਹੈਲਥ ਕਲੱਬ ਅਤੇ ਜਿੰਮ ਕਈ ਮਹੀਨਿਆਂ ਤੋਂ ਬੰਦ ਹਨ। ਅਜਿਹੀ ਸਥਿਤੀ ਵਿੱਚ ਸਤਨਾ ਦੇ ਨੌਜਵਾਨਾਂ ਨੇ ਤੰਦਰੁਸਤ ਰਹਿਣ ਲਈ ਜੁਗਾੜ ਕੱਢਿਆ ਹੈ। ਜਿਥੇ ਨੇੜੇ ਦੇ ਪਿੰਡਾਂ ਤੋਂ ਬੱਚੇ, ਬਜ਼ੁਰਗ, ਔਰਤਾਂ, ਕੁੜੀਆਂ ਅਤੇ ਨੌਜਵਾਨ ਜਿੰਮ ਵਿੱਚ ਪਸੀਨਾ ਵਹਾਓਣ ਆਉਂਦੇ ਹਨ।

ਸਵੈ ਨਿਰਭਰ ਜਿੰਮ

ਸਵੈ-ਨਿਰਭਰਤਾ ਦੀ ਮਿਸਾਲ ਕਾਇਮ ਕਰ ਰਿਹਾ ਇਹ 'ਦੇਸੀ ਜਿੰਮ'

ਔਰਤਾਂ ਲਈ ਵੱਖਰਾ ਸਲੋਟ ਬਣਾਇਆ ਗਿਆ ਹੈ। ਇਸ ਪਿੰਡ ਦੇ ਨੌਜਵਾਨ ਸਵੈ-ਨਿਰਭਰ ਭਾਰਤ ਦੀ ਤਰਜ਼ 'ਤੇ ਸਵੈ ਨਿਰਭਰ ਜਿੰਮ ਬਣਾ ਕੇ ਬਹੁਤ ਖੁਸ਼ ਹਨ।

ਇਸ ਜਿੰਮ ਵਿੱਚ, ਐਮ.ਪੀ. ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਨੌਜਵਾਨ ਅਤੇ ਔਰਤਾਂ ਵੀ ਆਕੇ ਆਪਣੇ ਆਪ ਨੂੰ ਫਿਟ ਕਰ ਰਹੇ ਹਨ, ਇਹ ਜਿੰਮ ਬਿਲਕੁਲ ਮੁਫਤ ਹੈ। ਕੋਰੋਨਾ ਕਾਲ ਦੌਰਾਨ ਇਸ ਜਿੰਮ ਦਾ ਫਾਇਦਾ ਇਹ ਹੋਇਆ ਕਿ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਣ ਨਾਲ ਹੀ ਲੋਕ ਸਿਹਤਮੰਦ ਹੋ ਰਹੇ ਹਨ।

ਵਿਦਿਆਰਥੀ ਕਰਨ ਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈ ਅਤੇ ਫਿਜ਼ਿਕਲ ਦੀ ਤਿਆਰੀ ਲਈ ਉਸ ਨੂੰ ਹਰ ਰੋਜ਼ ਕਸਰਤ ਕਰਨੀ ਪੈਂਦੀ ਹੈ। ਪਰ ਤਾਲਾਬੰਦੀ ਵਿੱਚ ਜਿੰਮ ਬੰਦ ਹੋਣ ਨਾਲ ਕਈ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਤੋਂ ਬਾਅਦ, ਦੋਸਤਾਂ ਅਤੇ ਜਨਤਕ ਭਾਗੀਦਾਰੀ ਨਾਲ ਇੱਕ ਦੇਸੀ ਜਿੰਮ ਬਣਾਇਆ ਗਿਆ. ਬਜ਼ੁਰਗਾਂ ਨੂੰ ਵੀ ਬਹੁਤ ਲਾਭ ਹੋਇਆ ਹੈ।

ਦੇਸੀ ਜੁਗਾੜ ਨਾਲ ਤਿਆਰ ਕੀਤਾ ਜਿੰਮ

ਕੋਰੋਨਾ ਦੇ ਸਮੇਂ ਦੌਰਾਨ ਲੋਕ ਬੇਰੁਜ਼ਗਾਰ ਹੋ ਗਏ। ਅਜਿਹੀ ਸਥਿਤੀ ਵਿੱਚ, ਸਾਰੇ ਉਪਕਰਣ ਸਵਦੇਸ਼ੀ ਬਾਂਸ, ਬੱਲੀ, ਲੱਕੜ, ਇੱਟ, ਪੱਥਰ, ਸੀਮੈਂਟ, ਲੋਹਾ, ਟਾਇਰ, ਟਿਊਬ, ਬੋਰੀ ਵਾਲਾ ਬੈਗ, ਰੇਤ ਤੋਂ ਤਿਆਰ ਕੀਤੇ ਗਏ ਹਨ, ਤਿੰਨ ਤੋਂ ਚਾਰ ਮੁੰਡਿਆਂ ਨਾਲ ਖਾਲੀ ਬਾਗ਼ ਵਿੱਚ ਇਸਦੀ ਸ਼ੁਰੂਆਤ ਹੋਈ। ਜਦੋਂ ਲੋਕਾਂ ਨੂੰ ਹੌਲੀ ਹੌਲੀ ਇਸ ਜਿੰਮ ਬਾਰੇ ਪਤਾ ਲੱਗਿਆ ਤਾਂ ਸਾਥ ਮਿਲਦਾ ਗਿਆ।

ਤੁਹਾਨੂੰ ਦੱਸ ਦਈਏ ਕਿ ਇਸ ਦੇਸੀ ਜਿੰਮ ਨੂੰ ਬਣਾਉਣ ਵਿੱਚ ਲਗਭਗ 15 ਦਿਨ ਲੱਗੇ ਸਨ। ਹੁਣ ਹਰ ਰੋਜ਼ ਲਗਭਗ 50 ਲੋਕ ਕਸਰਤ ਕਰਨ ਆਉਂਦੇ ਹਨ। ਪਿੰਡ ਦੇ ਅੰਦਰ ਜਿੰਮ ਬਣਨ ਤੋਂ ਬਾਅਦ ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਦੇਸੀ ਜਿੰਮ ਸਵੈ-ਨਿਰਭਰਤਾ ਮੁਹਿੰਮ ਦੀ ਇੱਕ ਉਦਾਹਰਣ ਵੀ ਹੈ.

ABOUT THE AUTHOR

...view details