ਬਾਰਾਸਾਤ : ਪੱਛਮੀ ਬੰਗਾਲ ਦੇ ਬਾਰਾਸਾਤ ਦੇ ਉੱਤਰੀ 24 ਪਰਗਨਾ ਦੇ ਗੋਪਾਲਨਗਰ ਵਿੱਚ ਇੱਕ ਅਜੀਬ ਘਟਨਾ ਨੇ ਲੋਕਾਂ ਨੂੰ ਹੈਰਾਨੀ 'ਚ ਪਾ ਦਿੱਤਾ।
ਇਥੇ ਰਹਿਣ ਵਾਲੀ ਰਬੇਦਾ ਬੀਬੀ ਨਾਂਅ ਦੀ ਇੱਕ ਮਹਿਲਾ ਨੇ ਸਥਾਨਕ ਦੁਕਾਨ ਤੋਂ ਕੁਝ ਅੰਡੇ ਖ਼ਰੀਦੇ। ਜਦ ਘਰ ਆ ਕੇ ਉਹ ਉਨ੍ਹਾਂ ਅੰਡਿਆਂ ਤੋਂ ਆਮਲੇਟ ਬਣਾਉਣ ਲਗੀ ਤਾਂ ਉਸ ਨੂੰ ਅੰਡੇ ਤੋੜਦੇ ਸਮੇਂ ਕੋਈ ਅਜੀਬ ਚੀਜ਼ ਨਜ਼ਰ ਆਈ।
ਅੰਡੇ ਦੇ ਵਿੱਚ ਮਹਿਲਾ ਨੂੰ ਜਾਨਵਰ ਵਰਗੀ ਕੋਈ ਚੀਜ਼ ਨਜ਼ਰ ਆਈ ਜੋ ਕੁਝ-ਕੁਝ ਸੱਪ ਵਾਂਗ ਦਿਖਾਈ ਦੇ ਰਹੀ ਸੀ। ਇਹ ਵੇਖਦੇ ਹੀ ਮਹਿਲਾ ਨੇ ਨੇੜਲੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸਥਾਨਕ ਲੋਕਾਂ ਨੇ ਜਦ ਅੰਡਾ ਵੇਖਿਆ ਤਾਂ ਇਹ ਪਤਾ ਲਗਾ ਕਿ ਅੰਡੇ ਵਿੱਚ ਜੋ ਜੀਵ ਹੈ ਉਹ ਸੱਪ ਹੈ। ਘਟਨਾ ਤੋਂ ਬਾਅਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸੱਪ ਦੇ ਅੰਡੇ ਹਨ।
ਇਸ ਗੱਲ ਦੀ ਜਾਣਕਾਰੀ ਹੁੰਦੇ ਹੀ ਲੋਕ ਘਬਰਾ ਗਏ। ਜਦ ਇਹ ਮਾਮਲਾ ਪੱਛਮੀ ਬੰਗਾ ਵਿਗਿਆਨਕ ਮੰਚ ਦੇ ਸੂਬਾ ਸਕੱਤਰ ਪ੍ਰਦੀਪ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਅੰਡੇ ਵਿੱਚ ਜਿਸ ਜੀਵ ਨੂੰ ਸੱਪ ਸਮਝ ਰਹੇ ਹਨ ਉਹ ਸੱਪ ਨਹੀਂ ਬਲਕਿ ਮੁਰਗੀ ਦਾ ਅਵਿਕਸਤ ਭਰੂਣ ਹੋ ਸਕਦਾ ਹੈ। ਇਸ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲੀ।