ਪੰਜਾਬ

punjab

ETV Bharat / bharat

ਕਸ਼ਮੀਰ 'ਚ ਮਹਿਲਾ ਸਰਪੰਚ 'ਤੇ ਅੱਤਵਾਦੀਆਂ ਵੱਲੋਂ ਤਸ਼ੱਦਦ

ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਇੱਕ ਮਹਿਲਾ ਸਰਪੰਚ ਨੂੰ ਧਮਕੀ ਦੇਣ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਇੱਕ ਮਰਦ ਉਸ ਤੋਂ ਸਵਾਲ ਕਰਦਾ ਸੁਣਾਈ ਦੇ ਰਿਹਾ ਹੈ, ਜਦੋਂ ਕਿ ਔਰਤ ਹੱਥ ਜੋੜ ਕੇ ਇਹ ਕਹਿ ਰਹੀ ਹੈ ਕਿ ਉਹ ਅਸਤੀਫਾ ਦੇ ਦੇਵੇਗੀ।

terrorists kidnap lady sarpanch in kashmir
ਕਸ਼ਮੀਰ 'ਚ ਮਹਿਲਾ ਸਰਪੰਚ 'ਤੇ ਅੱਤਵਾਦੀਆਂ ਵੱਲੋਂ ਤਸ਼ੱਦਦ ਦੀ ਵੀਡੀਓ ਆਈ ਸਾਹਮਣੇ

By

Published : Jun 16, 2020, 6:20 PM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਤਵਾਦੀਆਂ ਵੱਲੋਂ ਸਰਪੰਚ ਅਜੈ ਪੰਡਿਤਾ ਦੇ ਕਤਲ ਤੋਂ ਕੁੱਝ ਦਿਨ ਬਾਅਦ ਹੀ ਅੱਤਵਾਦੀਆਂ ਵੱਲੋਂ ਇੱਕ ਮਹਿਲਾ ਸਰਪੰਚ ਨੂੰ ਧਮਕੀ ਦਿੱਤੀ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਉੱਤਰ ਕਸ਼ਮੀਰ ਦੇ ਸੋਪੋਰ ਕਸਬੇ ਦੀ 50 ਸਾਲਾ ਸਰਪੰਚ ਗੁਲਸ਼ਨ ਦੀ ਹੈ। ਇਸ ਵੀਡੀਓ ਨੂੰ ਖੁੱਲ੍ਹੇ ਮੈਦਾਨ ਵਿੱਚ ਬਣਾਇਆ ਗਿਆ ਹੈ।

ਵੀਡੀਓ ਵਿੱਚ ਇੱਕ ਮਰਦ ਆਵਾਜ਼ ਉਸ ਤੋਂ ਸਵਾਲ ਕਰ ਰਹੀ ਹੈ, ਜਦੋਂ ਕਿ ਔਰਤ ਹੱਥ ਜੋੜ ਕੇ ਇਹ ਕਹਿ ਰਹੀ ਹੈ ਕਿ ਉਹ ਅਸਤੀਫ਼ਾ ਦੇ ਦੇਵੇਗੀ। ਅੱਤਵਾਦੀ ਉਸ ਤੋਂ ਉਸ ਦੇ ਫੋਨ ਦੇ ਇੱਕ ਨੰਬਰ ਬਾਰੇ ਪੁੱਛਦਾ ਹੈ, ਜਿਸ ਬਾਰੇ ਉਹ ਕਹਿੰਦੀ ਹੈ ਕਿ ਉਹ ਸੁਪਰਡੈਂਟ ਆਫ ਪੁਲਿਸ (ਐਸਪੀ) ਦਾ ਨੰਬਰ ਹੈ।

ਇਹ ਵੀ ਪੜ੍ਹੋ: ਲੱਦਾਖ ਦੀ ਗਲਵਾਨ ਘਾਟੀ ਦਾ ਕਸ਼ਮੀਰੀ ਨਾਂਅ ਕਿਉਂ ਰੱਖਿਆ ਗਿਆ?

ਔਰਤ ਨੂੰ ਫੜ ਕੇ ਰੱਖਣ ਵਾਲਾ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਇਹ ਆਖ਼ਰੀ ਚੇਤਾਵਨੀ ਹੈ ਅਤੇ ਉਹ ਉਸਦੀ ਮਾਂ ਦੀ ਉਮਰ ਦੀ ਹੈ, ਇਸ ਲਈ ਉਹ ਉਸ ਨੂੰ ਛੱਡ ਰਿਹਾ ਹੈ।

ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਕਸ਼ਮੀਰ ਵਿੱਚ ਪੰਚਾਇਤ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ 2 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਘਟਨਾ ਤੋਂ ਬਾਅਦ ਪੰਚਾਇਤ ਮੈਂਬਰਾਂ ਨੇ ਆਪਣੀ ਸੁਰੱਖਿਆ ਅਤੇ ਬੀਮਾ ਕਵਰ ਦੀ ਮੰਗ ਦੁਹਰਾਈ ਹੈ।

ABOUT THE AUTHOR

...view details