ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਾਂਗਰਸ ਦੇ 7 ਲੋਕ ਸਭਾ ਮੈਂਬਰਾਂ ਦੀ ਮੁਅੱਤਲੀ ਵਾਪਸ ਲੈ ਲਈ ਹੈ। ਬੀਤੇ ਹਫ਼ਤੇ ਸਦਨ 'ਚ ਬਦਸਲੂਕੀ ਦੇ ਦੋਸ਼ ਹੇਠ 7 ਕਾਂਗਰਸ ਸੰਸਦ ਮੈਂਬਰਾਂ ਨੂੰ ਮੌਜੂਦਾ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਵਿਰੋਧੀ ਪਾਰਟੀਆਂ ਨੇ ਜੰਮ ਕੇ ਵਿਰੋਧ ਕੀਤਾ ਸੀ।
ਗੁਰਜੀਤ ਔਜਲਾ ਸਣੇ ਮੁਅੱਤਲ 7 ਕਾਂਗਰਸੀ ਸੰਸਦ ਮੈਂਬਰ ਸਪੀਕਰ ਨੇ ਕੀਤੇ ਬਹਾਲ - 7 ਲੋਕ ਸਭਾ ਮੈਂਬਰਾਂ ਦੀ ਮੁਅੱਤਲੀ ਵਾਪਸ
ਕਾਂਗਰਸ ਦੇ 7 ਲੋਕ ਸਭਾ ਮੈਂਬਰਾਂ ਦੀ ਮੁਅੱਤਲੀ ਵਾਪਸ ਲੈ ਲਈ ਗਈ ਹੈ। ਸਦਨ 'ਚ ਬਦਸਲੂਕੀ ਦੇ ਦੋਸ਼ ਹੇਠ 7 ਕਾਂਗਰਸ ਸੰਸਦ ਮੈਂਬਰਾਂ ਨੂੰ ਮੌਜੂਦਾ ਸੈਸ਼ਨ ਤੋਂ ਮੁਅੱਤਲ ਕੀਤਾ ਗਿਆ ਸੀ।
ਬੁੱਧਵਾਰ ਨੂੰ ਵੀ ਸੈਸ਼ਨ ਦੌਰਾਨ ਕਾਂਗਰਸ ਅਤੇ ਡੀਐਮਕੇ ਦੇ ਮੈਂਬਰਾਂ ਨੇ ਮੁਅੱਤਲੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਮੁਅੱਤਲ ਵਾਪਸ ਲੈਣ ਦਾ ਫ਼ੈਸਲਾ ਦਿੱਤਾ।
ਕਾਂਗਰਸ ਦੇ 7 ਲੋਕ ਸਭਾ ਮੈਂਬਰਾਂ ਗੁਰਜੀਤ ਸਿੰਘ ਔਜਲਾ, ਗੌਰਵ ਗੋਗੋਈ, ਟੀ.ਐਨ. ਪ੍ਰਤਾਪਨ, ਡੀਨ ਕੁਰੀਆਕੋਸ, ਰਾਜਮੋਹਨ ਉਨੀਥਨ, ਬੈਨੀ ਬਹਿਨਾਨ ਅਤੇ ਮਣੀਕਮ ਟੈਗੋਰ ਨੂੰ ਸਦਨ ਦੀ ਮਰਿਆਦਾ ਭੰਗ ਕਰਨ, ਬੇਇੱਜ਼ਤੀ ਅਤੇ ਬਦਸਲੂਕੀ ਦੇ ਮਾਮਲੇ 'ਚ ਬੀਤੀ 5 ਮਾਰਚ ਨੂੰ ਮੌਜੂਦਾ ਸੰਸਦ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਵਿਰੋਧੀ ਧਿਰ ਦੇ ਹੰਗਾਮਾ ਕਰਨ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਮਾਮਲੇ ਦੀ ਰਿਪੋਰਟ ਦੇਣੀ ਸੀ।