ਪੰਜਾਬ

punjab

ETV Bharat / bharat

ਇੱਥੇ ਬੱਚਿਆਂ ਨੂੰ ਤਾਲਾਬ ਦੇ ਗੰਦੇ ਪਾਣੀ ਨਾਲ ਥਾਲੀ ਧੋਣ ਤੋਂ ਬਾਅਦ ਮਿਲਦੀ ਹੈ ਮਿਡ ਡੇ ਮੀਲ - ਬੱਚੇ ਤਾਲਾਬ ਵਿੱਚ ਥਾਲੀ ਧੋਣ ਨੂੰ ਮਜਬੂਰ.

ਸਰਕਾਰੀ ਸਕੂਲ ਵਿੱਚ ਪਾਣੀ ਨਾ ਹੋਣ ਦੇ ਕਾਰਨ ਬੱਚੇ ਤਾਲਾਬ ਵਿੱਚ ਥਾਲੀ ਧੋਣ ਨੂੰ ਮਜਬੂਰ ਹਨ। ਰਾਮਗੜ੍ਹ ਜ਼ਿਲ੍ਹੇ ਦੇ ਗੰਡਕੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪਾਣੀ ਦੀ ਵਿਵਸਥਾ ਨਹੀਂ ਹੈ। ਜਿਸ ਕਾਰਨ ਮਜਬੂਰਨ ਸਕੂਲੀ ਬੱਚੇ ਸਕੂਲ ਦੇ ਪਿੱਛੇ ਤਾਲਾਬ ਵਿੱਚ ਜਮਾ ਗੰਦੇ ਪਾਣੀ ਦਾ ਇਸਤੇਮਾਲ ਥਾਲੀ ਧੋਣ ਲਈ ਕਰਦੇ ਹਨ।

ਫ਼ੋਟੋ

By

Published : Jul 25, 2019, 10:56 AM IST

ਰਾਮਗੜ੍ਹ: ਸਿੱਖਿਆ ਦੇ ਖੇਤਰ 'ਚ ਵਿਕਾਸ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਕਰੋੜਾਂ ਰੁਪਏ ਖਰਚ ਹੋ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਝਾਰਖੰਡ ਦੇ ਰਾਮਗੜ੍ਹ ਦੇ ਗੰਡਕੇ ਦੇ ਸਰਕਾਰੀ ਸਕੂਲ ਤੋਂ, ਜਿੱਥੇ ਬੱਚਿਆਂ ਨੂੰ ਮਿਡ-ਡੇ ਮੀਲ ਮਿਲਦੀ ਤਾਂ ਹੈ, ਪਰ ਉਹ ਖਾਣ ਲਈ ਜੋ ਮਿਹਨਤ ਉਨ੍ਹਾਂ ਨੂੰ ਕਰਨੀ ਪੈਂਦੀ ਹੈ, ਉਸ ਨਾਲ ਉਨ੍ਹਾਂ ਦੀ ਜਾਨ ਵੀ ਖਤਰੇ ਵਿੱਚ ਰਹਿੰਦੀ ਹੈ।

ਵੇਖੋ ਵੀਡੀਓ

ਮਾਮਲਾ ਰਾਮਗੜ੍ਹ ਦੇ ਗੜਕੇ ਸਕੂਲ ਦਾ ਹੈ, ਜਿੱਥੇ ਸਰਕਾਰੀ ਸਕੂਲ ਦੇ ਬੱਚੇ ਮਿਡ-ਡੇ ਮੀਲ ਖਾਣ ਤੋਂ ਪਹਿਲਾਂ ਅਤੇ ਮਿਡ-ਡੇ ਮੀਲ ਖਾਣ ਤੋਂ ਬਾਅਦ ਆਪਣੀ ਥਾਲੀ ਨੂੰ ਗੰਦੇ ਤਾਲਾਬ ਵਿੱਚ ਧੋਣ ਲਈ ਮਜਬੂਰ ਹਨ। ਇਹ ਉਨ੍ਹਾਂ ਦੀ ਮਜਬੂਰੀ ਇਸ ਲਈ ਹੈ ਕਿਉਂਕਿ ਸਕੂਲ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਹੈ।

ਜਿਸ ਤਲਾਬ ਦੇ ਪਾਣੀ ਦਾ ਇਸਤੇਮਾਲ ਬੱਚੇ ਕਰਦੇ ਹਨ, ਉਹ ਬੇਹੱਦ ਗੰਦਾ ਹੈ, ਇੰਨਾ ਹੀ ਨਹੀਂ ਜਾਨਵਰ ਵੀ ਉਸ ਹੀ ਤਾਲਾਬ ਚੋਂ ਪਾਣੀ ਪੀਂਦੇ ਹਨ। ਪਾਣੀ ਇੰਨਾ ਗੰਦਾ ਹੈ ਕਿ ਇਸਦਾ ਰੰਗ ਕਾਲ਼ਾ ਹੋ ਗਿਆ ਹੈ ਅਤੇ ਪਾਣੀ ਚੋਂ ਗੰਦੀ ਬਦਬੂ ਆਉਂਦੀ ਹੈ। ਜਦੋਂ ਇਸ ਪੂਰੇ ਮਾਮਲੇ ਬਾਰੇ ਬੱਚਿਆਂ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਦਾ ਕਹਿਣਾ ਸੀ ਸਕੂਲ ਵਿੱਚ ਪਾਣੀ ਨਹੀਂ ਹੈ ਜਿਸ ਕਾਰਨ ਉਹ ਇਸ ਗੰਦੇ ਪਾਣੀ ਵਿੱਚ ਰੋਜ਼ਾਨਾ ਮਿਡ-ਡੇ ਮੀਲ ਖਾਣ ਤੋਂ ਬਾਅਦ ਅਤੇ ਖਾਣ ਤੋਂ ਪਹਿਲਾਂ ਥਾਲੀ ਧੋਣੇ ਆਉਂਦੇ ਹਨ।

ਇਹ ਵੀ ਪੜ੍ਹੋ: ਕਿੰਨੀ ਟੈਂਸ਼ਨ 'ਚ ਹੋ ਤੁਸੀਂ?..ਹੁਣ ਦੱਸੇਗਾ ਇਹ ਡਿਵਾਈਸ

ਪ੍ਰਿੰਸੀਪਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤਾਲਾਬ ਤੋਂ ਬਾਅਦ ਫਿਰ ਨਲਕੇ ਦੇ ਪਾਣੀ ਨਾਲ ਥਾਲੀ ਧੋਕੇ ਹੀ ਬੱਚੇ ਮਿਡ ਡੇ ਮੀਲ ਖਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਦੁਰਘਟਨਾ ਜਾਂ ਕੋਈ ਹਾਦਸਾ ਹੁੰਦਾ ਹੈ ਤਾਂ ਉਸਦੇ ਜ਼ਿੰਮੇਦਾਰ ਉਹ ਹੋਣਗੇ। ਉਥੇ ਹੀ ਪੂਰੇ ਮਾਮਲੇ ਵਿੱਚ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤਾਲਾਬ ਵਿੱਚ ਥਾਲੀ ਧੋਣਾ ਕੋਈ ਗਲਤ ਗੱਲ ਨਹੀਂ ਹੈ।

ABOUT THE AUTHOR

...view details