ਪੁਲਵਾਮਾ ਹਮਲੇ ਮਾਮਲੇ 'ਚ ਵਿਦਿਆਰਥੀ ਗ੍ਰਿਫ਼ਤਾਰ
ਸੋਲਨ: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ਼ ਦੇ ਕਈ ਜਵਾਨ ਸ਼ਹੀਦ ਹੋ ਗਏ ਸੀਆਰਪੀਐਫ਼ ਅਤੇ ਰਾਸ਼ਟਰੀ ਜਾਂਚ ਏਜੰਸੀਆਂ ਹਮਲੇ ਦੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਹਿਮਾਚਲ ਦੇ ਬੱਦੀ ਵਿੱਚ ਸਥਿਤ ਨਿੱਜੀ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਬੱਦੀ ਵਿੱਚ ਇੱਕ ਨਿਜੀ ਕਾਲਜ ਵਿੱਚ ਪੜ੍ਹਨ ਵਾਲੇ ਸ਼੍ਰੀਨਗਰ ਦੇ ਇੱਕ ਵਿਦਿਆਰਥੀ ਨੇ ਦਾਅਵਾ ਕੀਤਾ ਹੈ ਕਿ ਇਸ ਨੂੰ ਪਹਿਲਾਂ ਤੋਂ ਹੀ ਹਮਲੇ ਦੀ ਜਾਣਕਾਰੀ ਸੀ। ਉਸ ਨੇ ਫੇਸਬੁਕ 'ਤੇ ਇੱਕ ਅੱਤਵਾਦੀ ਸੰਗਠਨ ਦੀ ਪੋਸਟ ਤੇ ਕਮੇਂਟ ਕੀਤਾ। ਦੱਸ ਦਈਏ, ਹਮਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਅੱਤਵਾਦੀ ਸੰਗਠਨ ਨੇ ਪੋਸਟ ਕੀਤਾ ਸੀ ਕਿ ਉਹ ਪੁਲਵਾਮਾ ਵਿੱਚ ਆਈਈਡੀ ਨਾਲ ਧਮਾਕਾ ਕਰਨ ਜਾ ਰਿਹਾ ਹੈ। ਇਸ ਪੋਸਟ 'ਤੇ ਵਿਦਿਆਰਥੀ ਨੇ ਕਮੇਂਟ ਕੀਤਾ ਸੀ ਕਿ ਅੱਲ੍ਹਾ ਤਾਲਾ ਸਲਾਮਤ ਰੱਖੇ।
ਵਿਦਿਆਰਥੀ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਦੇਸ਼ ਵਿਰੋਧੀ ਪੋਸਟ ਸ਼ੇਅਰ ਕੀਤੀ। ਉਸ ਨੇ ਫੇਸਬੁਕ ਪੋਸਟ ਵਿੱਚ ਲਿਖਿਆ ਕਿ ਉਸਨੂੰ ਇਸ ਹਮਲੇ ਦੀ ਪਹਿਲਾਂ ਤੋਂ ਜਾਣਕਾਰੀ ਸੀ। ਇਸ ਦੇ ਨਾਲ ਹੀ ਹਮਲਾ ਕਰਨ ਵਾਲੇ ਅੱਤਵਾਦੀ ਨੇ ਵਿਦਿਆਰਥੀ ਦੀ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ ਕਿ ਖ਼ੁਦਾ ਤੁਹਾਨੂੰ ਜੰਨਤ ਬਖ਼ਸ਼ੇ।
ਇਸ ਤੋਂ ਬਾਅਦ ਦੋਸ਼ੀ ਨੌਜਵਾਨ ਦੇ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਦਿੱਤੀ। ਇਸ ਦੇ ਨਾਲ ਹੀ ਵਿਵਾਦ ਵੱਧਦਿਆਂ ਹੋਇਆਂ ਵੇਖ ਕੇ ਪ੍ਰਸ਼ਾਸਨ ਨੇ ਨੌਜਵਾਨ ਨੂੰ ਬਰਖ਼ਾਸਤ ਕਰਦੇ ਹੋਏ ਸ਼ਨੀਵਾਰ ਨੂੰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸੋਲਨ ਦੇ ਐੱਸ ਪੀ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ।