ਕੈਨਬਰਾ : ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਸੋਸ਼ਲ ਮੀਡੀਆ ਰਾਹੀਂ ਦੀਵਾਲੀ ਦੇ ਮੌਕੇ 'ਤੇ ਆਪਣੇ ਭਾਰਤੀ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਇੱਕ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ ਹੈ - ਮੇਰੇ ਸਾਰੇ ਭਾਰਤੀ ਦੋਸਤਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ।
ਸਟੀਵ ਸਮਿਥ ਨੇ ਆਪਣੇ ਭਾਰਤੀ ਪ੍ਰਸ਼ੰਸਕਾਂ ਨੂੰ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ - ਸਟੀਵ ਸਮਿਥ ਨੇ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ
ਭਾਰਤ ਵਿੱਚ ਸਟੀਵ ਸਮਿਥ ਦੇ ਕਾਫ਼ੀ ਪ੍ਰਸ਼ੰਸਕ ਹਨ। ਅਜਿਹੇ 'ਚ ਉਨ੍ਹਾਂ ਨੇ ਆਪਣੇ ਭਾਰਤੀ ਮਿੱਤਰਾਂ ਅਤੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ।
ਖ਼ਾਸ ਗੱਲ ਇਹ ਹੈ ਕਿ ਸਟੀਵ ਸਮਿਥ ਦੇ ਭਾਰਤ ਵਿੱਚ ਵੱਡੀ ਗਿਣਤੀ 'ਚ ਪ੍ਰਸ਼ੰਸਕ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟੈਸਟ ਕ੍ਰਿਕਟ ਦਾ ਨੰਬਰ -1 ਬੱਲੇਬਾਜ਼ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦੇ ਰਿਹਾ ਹੋਵੇ। ਦੋ ਸਾਲ ਪਹਿਲਾਂ, 18 ਅਕਤੂਬਰ ਨੂੰ, ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਲਿਖਿਆ ਸੀ - ਭਾਰਤ ਵਿੱਚ ਮੇਰੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ।
ਇੱਕ ਇੰਟਰਵਿਊ ਦੇ ਦੌਰਾਨ ਸਮਿਥ ਨੇ ਦੱਸਿਆ ਕਿ ਉਹ ਭਾਰਤ ਦੇ ਦੌਰੇ 'ਤੇ ਜਾਣਾ ਪਸੰਦ ਕਰਦੇ ਹਨ ਅਤੇ ਉਹ ਭਾਰਤ ਨੂੰ ਘਰ ਤੋਂ ਦੂਰ ਆਪਣਾ ਦੂਜਾ 'ਘਰ' ਮੰਨਦੇ ਹਨ। ਉਹ ਆਖਰੀ ਵਾਰ ਭਾਰਤ ਆਈ.ਪੀ.ਐਲ. ਸੀਜ਼ਨ 12 ਲਈ ਭਾਰਤ ਆਏ ਸੀ। ਇਸ ਤੋਂ ਪਹਿਲਾਂ ਉਹ 2017 ਵਿੱਚ ਭਾਰਤ ਆਏ ਸੀ। ਉਨ੍ਹਾਂ ਮੀਡੀਆ ਨੂੰ ਕਿਹਾ, "ਮੈਂ ਭਾਰਤ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਇੱਥੇ ਲੰਬੇ ਸਮੇਂ ਤੱਕ ਰਹਿ ਸਕਦਾ ਹਾਂ।"