ਚੰਡੀਗੜ੍ਹ: ਸ਼ਾਰਦੀਆ ਨਵਰਾਤਰੀ ਦਾ ਅੱਜ ਆਗਾਜ਼ ਹੋ ਗਿਆ ਹੈ। ਅੱਜ ਤੋਂ ਨੌਂ ਦਿਨਾਂ ਤੱਕ ਦੁਰਗਾ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਵੇਗੀ। ਨਵਰਾਤਰੀ ਦੇ ਪਹਿਲੇ ਦਿਨ ਦੁਰਗਾ ਦੇ ਪਹਿਲੇ ਸਰੂਪ ਸ਼ੈਲਪੁਤਰੀ ਦੀ ਪੂਜਾ ਨਾਲ ਪੰਡਾਲਾਂ ਵਿੱਚ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ। ਮਾਂ ਸ਼ੇਰਾਵਾਲੀ ਦੇ ਦਰਸ਼ਨ ਕਰਨ ਲਈ ਦੇਸ਼ਭਰ ਦੇ ਮੰਦਰਾਂ ਵਿੱਚ ਸਵੇਰ ਤੋਂ ਹੀ ਸੰਗਤਾਂ ਦੀ ਭਾਰੀ ਭੀੜ ਹੈ। ਮੰਦਰਾਂ ਵਿੱਚ ਜੈ ਮਾਂ ਸ਼ੇਰਾਵਾਲੀ ਦੇ ਜੈਕਾਰਿਆਂ ਨੂੰ ਲਗਾਏ ਜਾ ਰਹੇ ਹਨ। ਇਨ੍ਹਾਂ ਦਿਨਾਂ 'ਚ ਸ਼ਰਧਾਲੂ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਰਤ ਰਖਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵਰਾਤਰੀ ਦੀ ਵਧਾਈ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ ਸ਼ਕਤੀ ਦੀ ਪੂਜਾ ਕਰਦੇ ਹੋਏ, ਤੁਹਾਨੂੰ ਸਾਰਿਆਂ ਨੂੰ ਨਵਰਾਤਰੀ ਦੇ ਸ਼ੁੱਭ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਮਾਂ ਦੁਰਗਾ ਸਾਡੇ ਸਾਰਿਆਂ ਦੇ ਜੀਵਨ ਵਿੱਚ ਨਵੀਂ ਉਰਜਾ, ਨਵੀਂ ਉਮੰਗ ਅਤੇ ਨਵਾਂ ਜੋਸ਼ ਭਰੇ।
ਨਵਰਾਤਰੀ ਦਾ ਪਹਿਲਾ ਦਿਨ
ਮਾਤਾ ਦੁਰਗਾ ਦੀ ਸਭ ਤੋਂ ਪਹਿਲਾਂ ਸ਼ੈੱਲਪੁਤਰੀ ਦੇ ਰੂਪ 'ਚ ਪੂਜਾ ਕੀਤੀ ਜਾਂਦੀ ਹੈ। ਹਿਮਾਲਿਆ ਵਿੱਚ ਇੱਥੇ ਇੱਕ ਧੀ ਦੇ ਤੌਰ 'ਤੇ ਪੈਦਾ ਹੋਣ ਕਾਰਨ ਦੇਵੀ ਦਾ ਨਾਂਅ ਸ਼ੈੱਲਪੁਤਰੀ ਰੱਖਿਆ ਗਿਆ। ਨਵਰਾਤਰੀ ਪੂਜਨ ਦੇ ਦਿਨ ਇਨ੍ਹਾਂ ਦੀ ਪੂਜੀ ਕੀਤੀ ਜਾਂਦੀ ਹੈ। ਪਹਿਲੇ ਦਿਨ ਦੀ ਪੂਜਾ ਵਿੱਚ ਸ਼ਰਧਾਲੂ ਆਪਣੇ ਮਨ ਨੂੰ ਮੂਲਾਧਾਰ ਚੱਕਰ ਵਿੱਚ ਲਗਾਉਂਦੇ ਹਨ ਅਤੇ ਇਥੋਂ ਉਨ੍ਹਾਂ ਦਾ ਯੋਗਾ ਅਭਿਆਸ ਸ਼ੁਰੂ ਹੁੰਦਾ ਹੈ।
ਸ਼ਾਰਦੀਆ ਨਵਰਾਤਰੀ ਦੀ ਤਾਰੀਖ -
- ਮਾਂ ਸ਼ੈਲਪੁਤਰੀ ਦੀ ਪੂਜਾ 29 ਸਤੰਬਰ 2019 ਨੂੰ ਹੋਵੇਗੀ।
- ਮਾਂ ਬਹਿਮਾਚਾਰਿਨੀ ਦੀ ਪੂਜਾ 30 ਸਤੰਬਰ 2019 ਨੂੰ ਕੀਤੀ ਜਾਵੇਗੀ।
- ਮਾਂ ਚੰਦਰਘੰਟਾ ਦੀ ਪੂਜਾ 1 ਅਕਤੂਬਰ 2019 ਨੂੰ ਕੀਤੀ ਜਾਏਗੀ।
- ਮਾਂ ਕੁਸ਼ਮਾਂਡਾ ਦੀ ਪੂਜਾ 2 ਅਕਤੂਬਰ 2019 ਨੂੰ ਕੀਤੀ ਜਾਏਗੀ।
- ਮਾਂ ਸਕੰਦਮਾਤਾ ਦੀ ਪੂਜਾ 3 ਅਕਤੂਬਰ 2019 ਨੂੰ ਕੀਤੀ ਜਾਏਗੀ।
- 4 ਅਕਤੂਬਰ 2019 ਨੂੰ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਵੇਗੀ।
- ਮਾਂ ਕਤਿਆਯਨੀ ਦੀ ਪੂਜਾ 5 ਅਕਤੂਬਰ 2019 ਨੂੰ ਕੀਤੀ ਜਾਏਗੀ।
- ਮਾਂ ਕਾਲਰਾਤਰੀ ਦੀ ਪੂਜਾ 6 ਅਕਤੂਬਰ 2019 ਨੂੰ ਕੀਤੀ ਜਾਏਗੀ।
- ਮਾਂ ਮਹਾਗੌਰੀ ਦੀ ਪੂਜਾ 7 ਅਕਤੂਬਰ 2019 ਨੂੰ ਕੀਤੀ ਜਾਏਗੀ।
- ਵਿਜੇਦਾਸ਼ਮੀ 8 ਅਕਤੂਬਰ 2019 ਨੂੰ ਮਨਾਇਆ ਜਾਵੇਗਾ।