ਚੰਡੀਗੜ੍ਹ: ਅੱਜ ਵਿਸ਼ਵ ਚੀਤਾ ਦਿਵਸ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿੱਚ ਚਿਤਿਆਂ ਦੇ 2018 ਦਾ ਆਂਕੜਿਆਂ ਦਾ ਐਲਾਨ ਕਰਨਗੇ। ਇਸ ਵਿੱਚ ਮੱਧ ਪ੍ਰਦੇਸ਼ 'ਚ 415 ਤੋਂ ਜ਼ਿਆਦਾ ਚਿਤਿਆਂ ਦੇ ਆਂਕੜੇ ਸਾਹਮਣੇ ਆਉਣ ਦੀ ਉਮੀਦ ਹੈ। ਇਹ ਮੁਲਾਂਕਣ ਦਸੰਬਰ 2017 ਤੋਂ ਮਾਰਚ 2018 ਵਿਚਾਲੇ ਕੀਤਾ ਗਿਆ ਸੀ।
ਵਿਸ਼ਵ ਚੀਤਾ ਦਿਵਸ: ਆਖਿਰ ਕਿਉਂ ਘੱਟਦੀ ਜਾ ਰਹੀ ਹੈ ਚੀਤਿਆਂ ਦੀ ਗਿਣਤੀ ? - ਵਿਸ਼ਵ ਚੀਤਾ ਦਿਵਸ
ਅੱਜ ਵਿਸ਼ਵ ਚੀਤਾ ਦਿਵਸ ਹੈ ਅਤੇ ਸਭ ਤੋਂ ਜ਼ਿਆਦਾ ਚੀਤੇ ਭਾਰਤ 'ਚ ਪਾਏ ਜਾਂਦੇ ਹਨ ਪਰ ਹੁਣ ਇਨ੍ਹਾਂ ਦੀ ਹੋਂਦ ਤੇ ਖ਼ਤਰਾ ਵਿਖਾਈ ਦੇ ਰਿਹਾ ਕਿਉਂਕਿ ਦਿਨ-ਬ-ਦਿਨ ਇਨ੍ਹਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਅਤੇ ਇਹ ਪ੍ਰਜਾਤੀ ਲੁਪਤ ਹੁੰਦੀ ਜਾ ਰਹੀ ਹੈ।
ਕੋਈ ਸਮਾਂ ਸੀ ਜਦੋਂ ਧਰਤੀ 'ਤੇ ਚੀਤਿਆਂ ਅਤੇ ਬਿੱਲੀਆਂ ਦੀਆਂ ਸਭ ਤੋਂ ਵੱਧ ਨਸਲਾਂ ਹੁੰਦੀਆਂ ਸਨ ਪਰ ਅੱਜ ਚੀਤੇ ਲੁਪਤ ਹੋ ਚੁੱਕੀਆਂ ਨਸਲਾਂ ਵਿੱਚੋਂ ਇੱਕ ਬਣ ਗਏ ਹਨ। ਵਰਲਡ ਵਾਈਡ ਫੰਡ ਫਾਰ ਨੇਚਰ ਦੇ ਆਂਕੜਿਆਂ ਮੁਤਾਬਕ ਪੂਰੀ ਦੁਨੀਆਂ 'ਚ ਅੱਜ ਸਿਰਫ਼ 3,890 ਤੋਂ ਵੀ ਘੱਟ ਚੀਤੇ ਬਚੇ ਹਨ ਜਿਨ੍ਹਾਂ ਵਿੱਚੋਂ 2,226 ਚੀਤੇ ਭਾਰਤ 'ਚ ਹਨ ਅਤੇ ਇੱਥੇ ਸਭ ਤੋਂ ਵੱਧ ਚੀਤਿਆਂ ਦੀ ਗਿਣਤੀ ਕਰਨਾਟਕ 'ਚ ਹੈ।
20ਵੀਂ ਸਦੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਅਸੀਂ ਦੁਨੀਆਂ ਦੇ 95 ਫ਼ੀਸਦੀ ਚੀਤੇ ਗਵਾ ਲਏ ਹਨ। ਵਿਸ਼ਵ ਚੀਤਾ ਦਿਵਸ 2010 ਤੋਂ ਬਾਅਦ ਹਰ ਸਾਲ 29 ਜੁਲਾਈ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਵਿਸ਼ਵ ਚੀਤਾ ਦਿਵਸ ਨੂੰ ਰੂਸ ਦੇ ਸੇਂਟ ਪੀਟਸਬਰਗ ਟਾਈਗਰ ਸੰਮੇਲਨ 'ਚ ਮਨਾਇਆ ਗਿਆ ਸੀ।