ਨਵੀਂ ਦਿੱਲੀ: ਨਿਜ਼ਾਮੂਦੀਨ ਵਿੱਚ ਸਥਿਤ ਮਰਕਜ਼ ਦੇ ਮਾਮਲੇ ਨੂੰ ਲੈ ਕੇ 35 ਤੋਂ ਜ਼ਿਆਦਾ ਦਿਨ ਬੀਤ ਚੁੱਕੇ ਹਨ ਪਰ ਮੁੱਖ ਦੋਸ਼ੀ ਮੌਲਾਨਾ ਸਾਦ ਅਜੇ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ। ਅਜਿਹੀ ਸਥਿਤੀ ਵਿੱਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਮੌਲਾਨਾ ਸਾਦ ਦੇ ਪੁੱਤਰ ਸਈਦ ਤੋਂ ਲਗਭਗ 2 ਘੰਟੇ ਪੁੱਛਗਿੱਛ ਕੀਤੀ। ਕ੍ਰਾਈਮ ਬ੍ਰਾਂਚ ਨੇ ਸਈਦ ਤੋਂ ਉਨ੍ਹਾਂ 20 ਲੋਕਾਂ ਬਾਰੇ ਜਾਣਕਾਰੀ ਮੰਗੀ ਹੈ ਜੋ ਮਰਕਜ਼ ਦਾ ਕੰਮ ਸੰਭਾਲ ਰਹੇ ਸਨ।
ਜਾਣਕਾਰੀ ਮੁਤਾਬਕ ਨਿਜ਼ਾਮੂਦੀਨ ਵਿੱਚ ਸਥਿਤ ਮਰਕਜ਼ ਦਾ ਮਾਮਲਾ ਮਾਰਚ ਵਿੱਚ ਸਾਹਮਣੇ ਆਇਆ ਸੀ। ਜਿੱਥੋਂ 2361 ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਬਾਹਰ ਕੱਢਿਆ ਗਿਆ ਸੀ। ਉਨ੍ਹਾਂ ਵਿੱਚੋਂ 1080 ਕੋਰੋਨਾ ਨਾਲ ਸੰਕਰਮਿਤ ਸਨ। ਇਸੇ ਨੂੰ ਲੈ ਕੇ ਨਿਜ਼ਾਮੂਦੀਨ ਐਸਐਚਓ ਮੁਕੇਸ਼ ਵਾਲੀਆ ਦੇ ਬਿਆਨ 'ਤੇ 31 ਮਾਰਚ ਨੂੰ ਦਿੱਲੀ ਪੁਲਿਸ ਦੀ ਅਪਰਾਧਕ ਸ਼ਾਖਾ ਨੇ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਮੌਲਾਨਾ ਸਾਦ ਨੂੰ ਚਾਰ ਵਾਰ ਨੋਟਿਸ ਭੇਜਿਆ ਗਿਆ ਹੈ, ਜਿਸ ਦਾ ਉਨ੍ਹਾਂ ਨੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਹੈ।